5 Dariya News

ਪੰਜਾਬ ਪੁਲਿਸ ਪੁਰਸ਼ ਦੀ ਟੁਕੜੀ ਰਹੀ ਪਹਿਲੇ ਸਥਾਨ ’ਤੇ

5 Dariya News

ਕਪੂਰਥਲਾ 15-Aug-2021

ਅਜਾਦੀ ਦਿਵਸ ਸਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਸਮਾਗਮ ਦੌਰਾਨ 4 ਟੁਕੜੀਆਂ ਵਲੋਂ ਪਰੇਡ ਤੇ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ, ਜਿਸ ਵਿਚੋਂ ਪੰਜਾਬ ਪੁਲਿਸ ਮਹਿਲਾ ਦੀ ਟੁਕੜੀ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਮਹਿਲਾ ਟੁਕੜੀ ਦੀ ਅਗਵਾਈ ਏ.ਐਸ.ਆਈ. ਰਾਜਬੀਰ ਕੌਰ ਨੇ ਕੀਤੀ।  ਪੰਜਾਬ ਪੁਲਿਸ ਪੁਰਸ਼ਾਂ ਦੀ ਟੁਕੜੀ ਦੂਜੇ ਸਥਾਨ ’ਤੇ ਰਹੀ, ਜਿਸਦੀ ਅਗਵਾਈ ਏ.ਐਸ.ਆਈ. ਜਗੀਰ ਸਿੰਘ ਨੇ ਕੀਤੀ। ਸਮੁੱਚੀ ਪਰੇਡ ਦੀ ਅਗਵਾਈ ਡੀ.ਐਸ.ਪੀ. ਕਮਲਜੀਤ ਸਿੰਘ ਔਲਖ ਵਲੋਂ ਬਾਖੂਬੀ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਹੋਮਗਾਰਡਜ਼ ਤੇ ਐਨ.ਸੀ.ਸੀ. ਤੋਂ ਇਲਾਵਾ ਪੰਜਾਬ ਪੁਲਿਸ ਦੇ ਬੈਂਡ ਨੇ ਵੀ ਪਰੇਡ ਤੇ ਮਾਰਚ ਪਾਸਟ ਵਿਚ ਭਾਗ  ਲਿਆ। ਮੁੱਖ ਮਹਿਮਾਨ ਵਲੋਂ ਇਨ੍ਹਾਂ ਟੁਕੜੀਆਂ ਦੇ ਪ੍ਰਤੀਨਿਧੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਵੀ ਹਾਜ਼ਰ ਸਨ।