ਮਾਤਾ ਰਾਜਿੰਦਰ ਕੌਰ ਬੇਦੀ ਨੂੰ ਸ਼ਰਧਾਜਲੀਆਂ ਭੇਂਟ
ਮਾਤਾ ਜੀ ਦੀਆਂ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਨੂੰ ਦਿੱਤੀਆਂ ਅੱਖਾਂ ਦੀ ਰੌਸ਼ਨੀ :/ ਮੰਤਰੀ ਸਿੱਧੂ
5 Dariya News
ਐਸ ਏ ਐਸ ਨਗਰ 14-Aug-2021
ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਜਗਦੀਸ਼ ਸਿੰਘ ਬੇਦੀ ਅਤੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ ਕੁਲਜੀਤ ਸਿੰਘ ਬੇਦੀ ਦੇ ਮਾਤਾ ਜੀ ਸ੍ਰੀਮਤੀ ਰਜਿੰਦਰ ਕੌਰ ਬੇਦੀ, ਜਿਹਨਾਂ ਦਾ ਪਿਛਲੇ ਦਿਨੀਂ ਸੁਰਗਵਾਸ ਹੋ ਗਿਆ ਸੀ, ਨਮਿਤ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਾਚਾ ਧੰਨੁ ਸਾਹਿਬ ਫੇਜ਼ 3ਬੀ2 ਐਸ ਏ ਐਸ ਨਗਰ ਮੁਹਾਲੀ ਵਿਖੇ ਕਰਵਾਈ ਗਈ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ, ਵੱਖ ਵੱਖ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਨਗਰ ਨਿਗਮ ਦੇ ਕੌਂਸਲਰਾਂ, ਮੁਹਾਲੀ ਵਾਸੀਆਂ ਅਤੇ ਸ੍ਰ ਬੇਦੀ ਦੇ ਨਜਦੀਕੀਆ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਤਾ ਰਜਿੰਦਰ ਕੌਰ ਬੇਦੀ ਨੂੰ ਸ਼ਰਧਾਂਜਲੀ ਦਿਤੀ ਗਈ ਜੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕੀਤੀ। ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ।ਇਸ ਮੌਕੇ ਮਾਤਾ ਰਜਿੰਦਰ ਕੌਰ ਬੇਦੀ ਨੂੰ ਸ਼ਰਧਾਂਜਲੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਸਾਬਕਾ ਕੌਂਸਲ ਪ੍ਰਧਾਨ ਪਰਮੀਤ ਸਿੰਘ ਬੇਦੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸੱਕਤਰ ਅਤੇ ਸਿੱਖ ਸਟੱਡੀ ਸਰਕਲ ਦੇ ਆਗੂ ਗੁਰਮੀਤ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ਨੇ ਮਾਤਾ ਰਜਿੰਦਰ ਕੌਰ ਜੀ ਦੇ ਜੀਵਨ ਉਪਰ ਚਾਨਣਾਂ ਪਾਇਆ ਅਤੇ ਉਹਨਾਂ ਵਲੋਂ ਕੀਤੀ ਗਈ ਸਮਾਜ ਸੇਵਾ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਤਾ ਰਜਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬੇਦੀ ਪਰਿਵਾਰ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਮਾਤਾ ਜੀ ਦੀਆਂ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਨੂੰ ਅੱਖਾਂ ਦੀ ਰੋਸ਼ਨੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਜੋ ਫਿਰ ਬਹੁਤ ਵੱਡੇ ਪੁੰਨ ਦਾ ਕੰਮ ਹੈ । ਸਟੇਜ ਸਕੱਤਰ ਦੀ ਭੁਮਿਕਾ ਗੁਰੂ ਗੋਬਿੰਦ ਸਿੰਘ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਸਕੱਤਰ ਇੰਦਰਬੀਰ ਸਿੰਘ ਨੇ ਨਿਭਾਈ। ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ, ਰੈਜੀਡੈਂਟਸ ਵੈਲਫੇਅਰ ਐਸੋਸੀਏਸਨਾਂ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਬੇਦੀ ਪਰਿਵਾਰ ਨੂੰ ਸੋਗ ਮਤੇ ਵੀ ਭੇਜੇ ਗਏ।
ਸ਼ਰਧਾਂਜਲੀ ਸਮਾਗਮ ਦੌਰਾਨ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ, ਪੰਜਾਬ ਕਾਂਗਰਸ ਦੀ ਸਾਬਕਾ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਸੀ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਸਮੂਹ ਕੌਂਸਲਰ, ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਅਤੇ ਹੋਰ ਅਧਿਕਾਰੀ, ਸਾਬਕਾ ਮੇਅਰ ਕੁਲਵੰਤ ਸਿੰਘ, ਸਾਬਕਾ ਸੀ ਡਿਪਟੀ ਮੇਅਰ ਰਿਸ਼ਵ ਜੈਨ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ ਹਰਿੰਦਰ ਪਾਲ ਸਿੰਘ ਬਿੱਲਾ, ਆਮ ਆਦਮੀ ਪਾਰਟੀ ਦੇ ਆਗੂ ਵਿਨੀਤ ਵਰਮਾ, ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਗੁਰਮੁੱਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋਂ, ਐਸ ਐਸ ਮੱਖਣ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਮਛਲੀ ਕਲਾਂ, ਡਾ ਅਨਵਰ ਹੁਸੈਨ, ਉਦਯੋਗ ਪਤੀ ਰੁਪਿੰਦਰ ਸਿੰਘ ਸਚਦੇਵਾ, ਗੁਰਮੀਤ ਸਿੰਘ ਭਾਟੀਆ, ਅਮਰੀਕ ਸਿੰਘ ਮੁਹਾਲੀ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਜਸਵੰਤ ਸਿੰਘ ਭੁੱਲਰ, ਮਨਜੀਤ ਸਿੰਘ ਮਾਨ, ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ, ਪ੍ਰਦੀਪ ਸਿੰਘ ਭਾਰਜ, ਗੁਰਮੀਤ ਸਿੰਘ ਸਿਆਨ, ਕਰਨ ਜੌਹਰ, ਅਮਰੀਕ ਸਿੰਘ ਸਾਜਨ, ਹਰਸਿਮਰਨ ਸਿੰਘ ਬੱਲ, ਤੇਜਿੰਦਰ ਸਿੰਘ ਓਬਰਾਏ ਖਤਰੀ ਅਰੋੜਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਛਾਬੜਾ ਅਤੇ ਸਮੂਹ ਅਹੁਦੇਦਾਰ, ਵਪਾਰ ਮੰਡਲ ਮੁਹਾਲੀ ਦੇ ਸ਼ੀਤਲ ਸਿੰਘ, ਸਰਬਜੀਤ ਸਿਘ ਪਾਰਸ ਅਤੇ ਹੋਰ ਨੁਮਾਇੰਦੇ, ਲਾਇਨੰਜ ਕਲੱਬ ਮੁਹਾਲੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ, ਸੁਖਮਨੀ ਸੰਗਤ, ਰਾਮਗੜ੍ਹੀਆ ਸਭਾ, ਗੁਰਦੁਆਰਾ ਤਾਲਮੇਲ ਕਮੇਟੀਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਸੌਂਧੀ ਅਤੇ ਹੋਰ ਅਹੁਦੇਦਾਰ, ਬ੍ਰਾਹਮਣ ਸਭਾ ਮੁਹਾਲੀ, ਹਨੂੰਮਾਨ ਮੰਦਰ ਕਮੇਟੀ, ਵੂਮੈਨ ਵੈਲਫੇਅਰ ਐਸੋਸੀਏਸਨ ਫੇਜ 3ਬੀ2, ਫੇਜ਼ 3 ਬੀ 2 ਮਾਰਕੀਟ ਐਸੋਸੀਏਸ਼ਨ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸਭਰਵਾਲ, ਭਾਈ ਘਣਈਆ ਵੈਲਫੇਅਰ ਸੁਸਾਇਟੀ, ਸ਼ਾਸ਼ਤਰੀ ਮਾਡਲ ਸਕੂਲ ਦੇ ਮੈਨੇਜਰ ਸ੍ਰੀ ਰਜਨੀਸ਼ ਕੁਮਾਰ, ਵੱਖ ਵੱਖ ਸਕੂਲਾਂ ਦੇ ਪ੍ਰਬੰਧਕ ਅਤੇ ਨੁਮਾਇੰਦੇ, ਮੁਹਾਲੀ ਦਾ ਪੱਤਰਕਾਰ ਭਾਈਚਾਰਾ, ਖਰੜ ਕੁਰਾਲੀ ਤੋਂ ਵੱਖ ਵੱਖ ਸਮਾਜਸੇਵੀ ਅਤੇ ਸਿਆਸੀ ਆਗੂ, ਨਗਰ ਕੌਂਸਲਾਂ ਦੇ ਕੌਂਸਲਰ, ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ, ਡੇਰਾ ਬਾਬਾ ਨਾਨਕ ਤੋਂ ਆਈ ਸੰਗਤ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜਿਰ ਸਨ। ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਘਰ ਮਾਤਾ ਰਜਿੰਦਰ ਕੌਰ ਨਮਿਤ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਹਜੂਰੀ ਰਾਗੀ ਭਾਈ ਹਰਜੀਤ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂ ਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਹੋਰ ਪਤਵੰਤੇ ਹਾਜਿਰ ਸੀ।