5 Dariya News

ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਨੇ ਕੀਤਾ ਥਾਣਾ ਲੱਖੇਵਾਲੀ ਬਿਲਡਿੰਗ ਦਾ ਉਦਘਾਟਨ

ਸਿਵਿਲ ਹਸਪਤਾਲ ਵਿਖੇ ਐਮ.ਸੀ.ਐਚ. ਦੀ ਬਣੇਗੀ ਨਵੀਂ ਬਿਲਡਿੰਗ

5 Dariya News

ਸ੍ਰੀ ਮੁਕਤਸਰ ਸਾਹਿਬ 14-Aug-2021

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਖ ਵੱਖ ਤਰਾ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆਂ ਹਨ ਅਤੇ ਲੋਕਾਂ ਦਾ ਜੀਵਨ ਪੱਧਰ ਉਚੱ ਚੁੱਕਿਆ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਾਣਾ ਗੁਰਮੀਤ ਸਿੰਘ ਸੋਢੀ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਨੇ ਸ੍ਰੀ  ਮੁਕਤਸਰ ਸਾਹਿਬ ਜ਼ਿਲੇ ਦੀ ਮੰਡੀ  ਲੱਖੇਵਾਲੀ  ਵਿਖੇ  ਪੁਲਿਸ  ਵਿਭਾਗ  ਵਲੋਂ  ਨਵੀਂ ਬਣਾਈ ਗਈ  ਥਾਣਾ ਲੱਖੇਵਾਲੀ  ਬਿਲਡਿੰਗ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ. ਸੋਢੀ ਨੇ ਦੱਸਿਆ ਕਿ ਇਸ ਨਵੀਂ ਥਾਣੇ ਦੀ ਬਿਲਡਿੰਗ ਬਣਨ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਪੁਲਿਸ ਪ੍ਰਸ਼ਾਸਨ ਵਧੀਆਂ ਢੰਗ ਨਾਲ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕੇਗਾ। ਉਹਨਾ ਅੱਗੇ ਦੱਸਿਆ ਕਿ ਇਸ ਥਾਣੇ ਦੀ ਬਿਲਡਿੰਗ ਤੇ ਸਰਕਾਰ ਵਲੋਂ 2 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਹ ਬਿਲਡਿੰਗ ਆਧੁਨਿਕ ਸਹੂਲਤਾਂ ਨਾਲ ਬਣਾਈ ਗਈ ਹੈ।ਇਸ ਮੌਕੇ ਤੇ ਸ. ਸੋਢੀ ਨੇ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ  ਵਿਖੇ ਐਮ.ਸੀ.ਐਚ. ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਤਾਂ  ਜੋ ਇੱਥੇ ਮਰੀਜਾਂ ਨੂੰ  ਇਲਾਜ ਕਰਵਾਉਣ ਸਬੰਧੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।ਇਸ ਮੌਕੇ ਤੇ ਸ. ਸੋਢੀ ਨੇ ਬਠਿੰਡਾ ਰੋਡ ਵਿਖੇ ਸਥਿਤ ਆਸ਼ੀਰਵਾਦ ਹਸਪਤਾਲ ਵਿਖੇ ਜਨਮ ਮੌਤ ਸਰਟੀਫਿਕੇਟ ਆਨ ਲਾਈਨ ਜਾਰੀ ਕਰਨ ਦੇ ਕੰਮ ਦਾ ਉਦਘਾਟਨ ਵੀ ਕੀਤਾ। ਇਸ ਸਕੀਮ ਤਹਿਤ ਕੋਈ ਵੀ ਵਿਅਕਤੀ ਹੁਣ ਪ੍ਰਾਈਵੇਟ ਹਸਪਤਾਲਾਂ ਵਿਚੋਂ ਜਨਮ ਅਤੇ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰ ਸਕੇਗਾ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀ  ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀਮਤੀ ਡੀ.ਸੁਡਰਵਿਲੀ ਐਸ.ਐਸ.ਪੀ, ਸ੍ਰੀਮਤੀ ਕਰਨ ਕੌਰ ਬਰਾੜ ਸਾਬਕਾ ਵਿਧਾਇਕ,ਮੈਡਮ ਰਾਜਦੀਪ ਕੋਰ ਏ.ਡੀ.ਸੀ (ਜ), ਸ੍ਰੀ ਕੁਲਵੰਤ ਰਾਏ ਐਸ.ਪੀ, ਸ੍ਰੀਮਤੀ ਰੰਜੂ ਸਿੰਗਲਾ ਸਿਵਿਲ ਸਰਜਨ, ਸ.ਹਰਚਰਨ ਸਿੰਘ ਸੋਥਾ ਜ਼ਿਲਾ ਕਾਂਗਰਸ ਪ੍ਰਧਾਨ, ਕਿ੍ਰਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੋਸਲ, ਭੀਨਾ ਬਰਾੜ ਮੈਬਰ ਜਿਲਾ ਪ੍ਰੀਸ਼ਦ, ਜਗਜੀਤ ਸਿੰਘ ਹਨੀ ਫੱਤਣ ਵਾਲਾ, ਜਗਪਾਲ ਸਿੰਘ ਅਬੁੱਲ ਖੁਰਾਣਾ, ਪੁਸ਼ਪਿੰਦਰ ਸਿੰਘ ਭੰਡਾਰੀ, ਵੀ ਮੌਜੂਦ ਸਨ।ਇਸ ਮੌਕੇ ਤੇ ਉਹਨਾਂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਸੰਧਿਆਂ ਤੇ ਲੋਕਾਂ ਨੂੰ ਵਧਾਈ ਵੀ ਦਿੱਤੀ ਅਤੇ ਲੋਕਾਂ ਨੂੰ ਇਹ ਦਿਹਾੜਾ ਸ਼ਰਧਾ ਭਾਵਨਾ ਅਤੇ ਸਾਦੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ।