5 Dariya News

ਸਪੀਕਰ ਰਾਣਾ ਕੇ.ਪੀ ਸਿੰਘ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੀਆ ਵਿਦਿਆਰਥਣਾ ਦਾ ਕੀਤਾ ਸਨਮਾਨ

ਸਰਕਾਰੀ ਕੰਨਿਆ ਸਕੂਲ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ 114 ਸਕੂਲਾਂ ਦੇ ਵਿਦਿਆਰਥੀਆ ਨੂੰ ਵੰਡਿਆ ਖੇਡਾਂ ਦਾ ਸਮਾਨ

5 Dariya News

ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ 12-Aug-2021

ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਪ੍ਰਸਾਸ਼ਨ ਵਲੋ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਅਤੇ ਜਿਲ੍ਹੇ ਦੇ 114 ਸਕੂਲਾ ਦੇ ਵਿਦਿਆਰਥੀਆ ਨੂੰ ਖੇਡਾਂ ਦਾ ਸਮਾਨ ਵੀ ਵੰਡਿਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਾਰਤ ਦੀਆ ਲੜਕੀਆਂ ਨੇ ਖੇਡਾਂ ਦੇ ਖੇਤਰ ਵਿਚ ਦੁਨੀਆਂ ਭਰ ਵਿਚ ਆਪਣਾ ਸਿੱਕਾ ਜਮਾਇਆ ਹੈ ਅਤੇ ਇਨ੍ਹਾਂ ਦੀਆ ਪ੍ਰਾਪਤੀਆਂ ਤੋ ਵਿਦਿਆਰਥੀ ਵਰਗ ਨੂੰ ਸੇਧ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਮਾਗਮ ਦੋਰਾਨ ਪੰਜਾਬ ਸਰਕਾਰ ਵਲੋ 10 ਲੱਖ ਦੇ ਕਰੀਬ ਲਾਗਤ ਨਾਲ ਖੇਡ ਸਮੱਗਰੀ ਵੰਡੀ ਗਈ ਹੈ, ਤਾ ਜੋ ਕਰੋਨਾ ਮਹਾਂਮਾਰੀ ਤੋ ਬਾਅਦ ਖੇਡਾਂ ਲਈ ਵਧੀਆ ਮਾਹੋਲ ਸਿਰਜਿਆ ਜਾ ਸਕੇ।ਉਨ੍ਹਾ ਸਾਰੇ ਖਿਡਾਰੀਆ ਨੂੰ ਮੁਬਾਰਕਵਾਦ ਦਿੰਦਿਆ ਕਿਹਾ ਕਿ ਉਹ ਆਪਣੇ ਖੇਡ ਮਿਸ਼ਨ ਲਈ ਜੁਟ ਜਾਣ ਤਾ ਜੋ ਹੋਰ ਪ੍ਰਾਪਤੀਆਂ ਕੀਤੀਆ ਜਾ ਸਕਣ। ਇਸ ਤੋ ਪਹਿਲਾ ਉਨ੍ਹਾ ਸਰਕਾਰੀ ਕੰਨਿਆ ਸਕੂਲ ਵਿਖੇ 12 ਲੱਖ 52 ਹਜਾਰ ਦੀ ਲਾਗਤ ਨਾਲ ਦੋ ਜਮਾਤ ਕਮਰਿਆਂ ਦਾ ਉਦਘਾਟਨ ਵੀ ਕੀਤਾ। ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਰੋਨਾ ਕਾਲ ਦੋਰਾਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਰੋਨਾ ਵਿਰੁੱਧ ਜੰਗ ਨੂੰ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਜਿੱਤਿਆ ਹੈ। ਸਿਹਤ ਵਿਭਾਗ ਵਲੋਂ ਲੋੜੀਦੇ ਸਿਹਤ ਪ੍ਰਬੰਧ ਅਤੇ ਵੈਕਸੀਨੇਸ਼ਨ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ। ਹਰ ਲੋੜਵੰਦ ਵਿਅਕਤੀ ਦੇ ਘਰ ਤੱਕ ਰਾਸ਼ਨ ਅਤੇ ਜਰੂਰਤ ਦਾ ਸਮਾਨ ਪਹੁੰਚਾਇਆ ਹੈ, ਇਸ ਨਾਲ ਕਰੋਨਾ ਨੂੰ ਹਰਾਉਣ ਵਿਚ ਅਸੀ ਸਫਲ ਹੋਏ ਹਾਂ।

ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਰੋੜਾ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਇਸ ਇਲਾਕੇ ਵਿਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਾਂ, ਸੜਕੀ ਨੈਟਵਰਕ ਦੀ ਮਜਬੂਤੀ, ਸੀਵਰੇਜ਼, ਜਲ ਸਪਲਾਈ ਅਤੇ ਹੋਰ ਵੱਖ ਵੱਖ ਤਰਾਂ ਦੇ ਵੱਡੇ ਪ੍ਰੋਜੈਕਟ ਇਸ ਇਲਾਕੇ ਵਿਚ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾ ਚੁੱਕੇ ਹਨ। ਅਗਲੇ ਦਿਨਾਂ ਵਿਚ ਵੀ ਕਈ ਵੱਡੇ ਪ੍ਰੋਜੈਕਟਾਂ ਦਾ ਕੰਮ ਸੁਰੂ ਹੋ ਰਿਹਾ ਹੈ। ਜਿਸ ਨਾਲ ਇਸ ਇਲਾਕੇ ਦਾ ਨਕਸ਼ ਨੁਹਾਰ ਸੰਵਾਰਿਆ ਗਿਆ ਹੈ। ਉਨ੍ਹਾ ਨੇ ਸੂਬੇ ਭਰ ਵਿਚ 10ਵੀ ਅਤੇ 12ਵੀ ਜਮਾਤ ਦੇ ਵਿਦਿਆਰਥੀਆਂ ਦੇ ਅੱਵਲ ਆਉਣ ਤੇ ਵਿਦਿਆਰਥੀਆ ਤੇ ਅਕਾਦਮਿਕ ਸਟਾਫ ਨੂੰ ਵਧਾਈ ਦਿੱਤੀ।ਇਸ ਸਮਾਗਮ ਵਿਚ ਪਹੁੰਚਣ ਤੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਕੇਸ਼ਵ ਗੋਇਲ,ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ, ਡੀ.ਐਮ ਬਲਜਿੰਦਰ ਸਿੰਘ, ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਵਲੋ ਉਨ੍ਹਾ ਨੂੰ ਜੀ ਆਇਆ ਕਿਹਾ ਗਿਆ।ਇਸ ਮੋਕੇ ਨਗਰ ਕੋਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਪੈਪਸੂ ਰੋਡਵੇਜ ਦੇ ਡਾਇਰੈਕਟਰ ਕਮਲਦੇਵ ਜੋਸੀ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਉਪ ਜਿਲਾਂ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰ.ਨੀਰਜ ਵਰਮਾ, ਜਿਲਾ ਸਮਾਰਟ ਸਕੂਲਾ ਦੇ ਇੰਚਾਰਜ ਵਰਿੰਦਰ ਸ਼ਰਮਾ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋ, ਜਸਵਿੰਦਰ ਸਿੰਘ ਰਤਨ, ਦਲਜੀਤ ਸਿੰਘ ਕੇੈਂਥ, ਨਰਿੰਦਰ ਸੈਣੀ, ਕਮਲਜੀਤ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਬਲਵੀਰ ਕੋਰ, ਗੁਰਪ੍ਰੀਤ ਕੋਰ, ਸੁਨੀਤਾ ਭੱਟੀ, ਜਸਵੀਰ ਕੋਰ ਗਰਚਾ, ਵਿਜੇ ਨੱਕੀਆ, ਬਿਕਰਮ ਠਾਕੁਰ, ਇੰਦਰਜੀਤ ਕੋਸ਼ਲ, ਬਿਕਰਮਜੀਤ ਸਿੰਘ ਸੰਧੂ, ਪਰਮਵੀਰ ਸਿੰਘ ਰਾਣਾ,ਗੁਰਿੰਦਰ ਸਿੰਘ ਵਾਲੀਆ, ਚੋਧਰੀ ਪਹੂ ਲਾਲ, ਕੁਲਦੀਪ ਚੰਦ, ਰਾਣਾ ਰਾਮ ਸਿੰਘ, ਪ੍ਰਿੰ.ਸੁਰਿੰਦਰ ਸਿੰਘ ਬਾਜਵਾ, ਪ੍ਰਿੰ.ਸ਼ਰਨਜੀਤ ਸਿੰਘ, ਪ੍ਰਿੰ. ਰਵਿੰਦਰ ਸਿੰਘ , ਨਰਿੰਦਰ ਸਿੰਘ ਬੰਗਾ,ਪਰਾਗ ਰਾਜ, ਰਾਣਾ ਰਾਮ ਸਿੰਘ,ਹਰਮਨਦੀਪ ਸਿੰਘ, ਮੰਚ ਸੰਚਾਲਕ ਦਿਆਂ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਲੋਗੀਆ, ਨਿਰਮਲ ਸਿੰਘ, ਸੰਜੀਵਨ ਰਾਣਾ, ਬਲਵੀਰ ਸਿੰਘ ਬੱਢਲ, ਜਸਵਿੰਦਰ ਕੋਰ, ਮਨਦੀਪ ਕੋਰ ਮਿਨਹਾਸ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।