15 ਅਗਸਤ ਨੂੰ ਕਾਲਿਆਂ ਝੰਡਿਆਂ ਨਾਲ ਮਨਾਇਆਂ ਜਾਵੇਗਾ 75 ਵਾਂ ਆਜ਼ਾਦੀ ਦਿਹਾੜਾ : ਸੁਖਵਿੰਦਰ ਸਿੰਘ ਸਭਰਾਂ
5 Dariya News (ਲਖਵਿੰਦਰ ਸਿੰਘ ਗੋਲਣ)
ਤਰਨ-ਤਾਰਨ/ਭਿੱਖੀਵਿੰਡ 11-Aug-2021
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਦਿਲਬਾਗ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾਂ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ ਸਿਆਸੀ ਧਿਰਾਂ ਆਜ਼ਾਦੀ ਦੇ ਨਾਮ ਤੇ ਸਿਆਸਤ ਕਰਨ ਜਾ ਰਹੀਆਂ ਹਨ। ਪਰ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਾਰੇ ਅਜ਼ਾਦੀ ਪ੍ਰਵਾਨਿਆਂ ਨੇ ਸ਼ਹਾਦਤਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ।ਪਰ ਅੱਜ ਵੀ ਉਨਾਂ ਦੇ ਸੁਪਨੇਂ ਅਧੂਰੇ ਹਨ।ਕਿਉਂਕਿ ਅੰਗਰੇਜਾਂ ਦੀ ਥਾਂ ਭ੍ਰਿਸ਼ਟ ਨੇਤਾਵਾਂ ਨੇ ਲੈ ਲਈ ਹੈ।ਭਾਰਤ ਦੇ ਵਿਕਾਊ ਅਤੇ ਦਲਾਲ ਹਾਕਮ ਦੇਸ਼ ਨੂੰ ਵੇਚਣਾਂ ਚਾਹੁੰਦੇਂ ਹਨ। ਪਰ ਦੂਜੇ ਪਾਸੇ ਦੇਸ਼ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਮਜਦੂਰਾਂ ਦੀ ਕੋਈ ਸਾਰ ਨਹੀ ਲੈ ਰਿਹਾ।ਉਹਨਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 75 ਵੇਂ ਆਜ਼ਾਦੀ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਲੇ ਝੰਡੇ ਲੈ ਕੇ ਵੱਡੇ ਕਾਫਲਿਆਂ ਦੇ ਰੂਪ ਵਿਚ ਰੋਡ ਮਾਰਚ ਕਰੇਗੀ।
ਇਸ ਰੋਡ ਮਾਰਚ ਦੀ ਸਮਾਪਤੀ ਤਰਨ-ਤਾਰਨ ਦੇ ਡੀ.ਸੀ. ਦਫ਼ਤਰ ਅੱਗੇ ਕੇਂਦਰ ਸਰਕਾਰ ,ਪੰਜਾਬ ਸਰਕਾਰ ਅਤੇ ਕਾਰਪੋਰੇਟ ਜਗਤ ਦਾ ਪੁਤਲਾ ਫੂਕ ਕੇ ਕੀਤੀ ਜਾਵੇਗੀ ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀ-ਮੇਘਾ ਨੇ ਕਿਹਾ ਕਿ ਕਿਸਾਨਾਂ,ਮਜ਼ਦੂਰਾਂ ਅਤੇ ਨੌਜਵਾਨਾਂ ਨੇ ਇਕਜੁੱਟਤਾ ਵਿਖਾਉਂਦਿਆਂ ਕੇਂਦਰ ਸਰਕਾਰ ਸਮੇਤ ਸਾਰੀਆਂ ਸਿਆਸੀ ਧਿਰਾਂ ਨੂੰ ਸੁਨੇਹਾ ਦਿੰਦਿਆਂ ਇਹ ਕਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਉਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਕਿਸਾਨ ਅੰਦੋਂਲਨ ਵਿਚੋਂ ਕਿਸਾਨ ਉਦੋਂ ਤੱਕ ਵਾਪਸ ਨਹੀਂ ਆਉਣਗੇ ਜਦੋ ਤੱਕ ਖੇਤੀ ਨਾਲ ਸਬੰਧਤ ਤਿੰਨੋ ਕਾਲੇ ਕਾਨੂੰਨ ਰੱਦ ਨਹੀ ਕੀਤੇ ਜਾਂਦੇ। ਇਸ ਮੌਕੇ ਪ੍ਰੈੱਸ ਨੋਟ ਜਾਰੀ ਕਰਦਿਆਂ ਰਣਜੀਤ ਸਿੰਘ ਚੀਮਾਂ ਤੇ ਪਲਵਿੰਦਰ ਸਿੰਘ ਚੂੰਘ ਨੇ ਕਿਹਾ ਕਿ ਇਸ ਕਾਫ਼ਲੇ ਵਿਚ ਨੋਜਵਾਨ ਵਰਗ ਵੱਡੇ ਪੱਧਰ ਤੇ ਹਿੱਸਾ ਲਵੇਗਾ।ਇਸ ਮੌਕੇ ਸਤਨਾਮ ਸਿੰਘ ਮਨਿਹਾਲਾ,ਗੁਰਉਪਕਾਰ ਮਨਿਹਾਲਾ,ਰਾਜਬੀਰ ਅਮੀਰਕੇ,ਸੁੱਚਾ ਵੀਰਮ,ਕਾਰਜ ਅਮੀਂਸ਼ਾਹ,ਨਿਰਵੈਲ ਚੇਲਾ,ਤਸਬੀਰ ਚੂੰਘ,ਹਰਜਿੰਦਰ ਸਕਲਸੀਆਂ,ਹਰੀ ਕਲਸੀਆਂ, ਨਿਸ਼ਾਨ ਮਾੜੀ ਮੇਘਾ,ਮਾਨ ਮਾੜੀ ਮੇਘਾ,ਮਨਦੀਪ ਮਾੜੀ ਮੇਘਾ,ਹੀਰਾ ਮੱਦਰ ,ਗੁਰਲਾਲ ਮਨਾਵਾਂ,ਰਣਜੀਤ ਮਨਾਵਾਂ,ਨਿਰਮਲ ਮਨਾਵਾਂ,ਅਜਮੇਰ ਕੱਚਾ ਪੱਕਾ,ਗੁਰਦੇਵ ਮੱਖੀ ਕਲ੍ਹਾ,ਗੁਰਨਾਮ ਵੱਡੀ ਮੱਖੀ,ਅੰਗਰੇਜ਼ ਵੀਰਮ,ਸੁਖਪਾਲ ਦੋਦੇ,ਬਲਵਿੰਦਰ ਦੋਦੇ,ਸਤਨਾਮ ਉੱਦੋਕੇ,ਸੁਰਜੀਤ ਉੱਦੋਕੇ ,ਹਰਭਜਨ ਚੱਕ ਬਾਂਹਬਾ, ਮੇਹਰ ਮੱਦਰ,ਹਰਭਗਵੰਤ ਵਾਂ, ਜੁਗਰਾਜ ਸਾਧਰਾਂ,ਹਰਚੰਦ ਸਾਧਰਾਂ,ਬਾਜ ਖਾਲੜਾ,ਬਲਕਾਰ ਖਾਲੜਾ, ਅਜਮੇਰ ਅਮੀਸ਼ਾਹ, ਮਨਜੀਤ ਅਮੀਸ਼ਾਹ, ਬਚਿੱਤਰ ਨਵਾਂਪਿੰਡ,ਜੋਗਿੰਦਰ ਪਹੂਵਿੰਡ,ਬਲਵਿੰਦਰ ਪਹੂਵਿੰਡ, ਸੰਦੀਪ ਖਾਲੜਾ,ਜੋਗਿੰਦਰ ਡਲੀਰੀ, ਰਾਜਬੀਰ ਸਿੰਘ ਮਨਿਹਾਲਾ ਆਦਿ ਕਿਸਾਨ ਹਾਜ਼ਰ ਸਨ ।