5 Dariya News

ਜ਼ੈਜ਼ੀ ਬੀ ਦਾ 'ਸਿੰਘਾਂ ਦੀਆਂ ਗੱਡੀਆਂ' ਰਿਲੀਜ਼

ਯੂ-ਟਿਊਬ 'ਤੇ ਰੋਜ਼ਾਨਾ 5 ਲੱਖ ਲੋਕ ਦੇਖ ਰਹੇ ਹਨ ਵੀਡੀਓ, ਭਲਕੇ ਹੋਵੇਗਾ ਵਰਡਲ ਪ੍ਰੀਮੀਅਰ

5 ਦਰਿਆ ਨਿਊਜ਼

ਚੰਡੀਗੜ੍ਹ 04-Mar-2014

ਪੌਪ ਗਾਇਕ ਜ਼ੈਜ਼ੀ ਬੀ ਦਾ ਨਵਾਂ ਸਿੰਗਲ ਟਰੈਕ 'ਸਿੰਘਾਂ ਦੀਆਂ ਗੱਡੀਆਂ'  ਅੱਜ ਇਥੋਂ ਦੇ  'ਫਰੈਂਚ ਪ੍ਰੈਸ ਕੈਫ਼ੇ' ਵਿਖੇ ਰਿਲੀਜ਼ ਕੀਤਾ ਗਿਆ।ਯੂਟਿਊਬ 'ਤੇ ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਧਮਾਲਾਂ ਪਾ ਰਹੇ ਇਸ ਗੀਤ ਨੂੰ ਰਿਲੀਜ਼ ਕਰਨ ਦੀ ਰਸਮ  ਸਪੀਡ ਰਿਕਾਰਡਜ਼ ਦੇ ਮੈਨੇਜਿੰਗ ਡਾਇਰੈਕਟਰ ਦਿਨੇਸ਼ ਔਲਖ ਅਤੇ ਸਤਵਿੰਦਰ ਸੋਨੂੰ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ 'ਫਰੈਂਚ ਪ੍ਰੈਸ ਕੈਫ਼ੇ' ਦੀ ਡਾਇਰੈਕਟਰ ਨਿਤਾਸ਼ਾ ਵੀ ਹਾਜ਼ਰ ਸਨ।ਇਸ ਮੌਕੇ ਜ਼ੈਜ਼ੀ ਬੀ ਨੇ ਆਪਣੇ ਦੱਸਿਆ ਕਿ ਉਨ੍ਹਾਂ ਦੇ ਇਸ ਗੀਤ ਦੀ ਵੀਡੀਓ ਨਾਮਵਾਰ ਵੀਡੀਓ ਡਾਇਰੈਕਟਰ ਰਿੰਪੀ-ਪ੍ਰਿੰਸ ਵੱਲੋਂ ਵੱਡੇ ਪੱਧਰ 'ਤੇ ਤਿਆਰ ਕੀਤੀ ਗਈ ਹੈ।ਇਸ ਗੀਤ ਦਾ ਵਰਡਲ ਪ੍ਰੀਮੀਅਰ 5 ਮਾਰਚ ਨੂੰ ਪੀਟੀਸੀ ਪੰਜਾਬੀ ਚੈਨਲ 'ਤੇ ਹੋਵੇਗਾ।ਇਸ ਗੀਤ ਦਾ ਵੀਡੀਓ 28 ਫਰਵਰੀ ਨੂੰ ਯੂ-ਟਿਊਬ 'ਤੇ ਪਾਇਆ ਗਿਆ ਸੀ, ਜਿਥੇ ਰੋਜ਼ਾਨਾ 5 ਲੱਖ ਲੋਕ ਇਸ ਨੂੰ ਦੇਖ ਰਹੇ ਹਨ।ਇਸ ਸਿੰਗਲ ਟਰੈਕ ਨੂੰ ਸਪੀਡ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।  

ਇਸ ਗੀਤ ਦੀ ਵੀਡੀਓ ਲਈ ਉਨ੍ਹਾਂ ਵੱਲੋਂ ਬੇਹਦ ਮਿਹਨਤ ਕੀਤੀ ਗਈ ਹੈ। ਗੀਤ ਦੀ ਸ਼ੁਰੂਆਤ ਲਈ ਉਨ੍ਹਾਂ ਪੁਰਾਣੇ ਜ਼ਮਾਨੇ ਦੇ ਭਾਫ਼ ਵਾਲੇ ਇੰਜਣ ਦੀ ਵਰਤੋਂ ਕੀਤੀ ਹੈ। ਇਸ ਗੀਤ ਜ਼ਰੀਏ ਪੰਜਾਬੀ ਸਿੰਘਾਂ ਦੀ ਮਿਹਨਤ ਅਤੇ ਉਨ੍ਹਾਂ 'ਤੇ ਰੱਬ ਦੀ ਰਹਿਮਤ ਦੀ ਸਿਫਤ ਕੀਤੀ ਗਈ ਹੈ। ਇਸ 'ਚ ਫੀਟ ਪੋਪਸੀ ਨੇ ਕੀਤਾ ਹੈ। ਇਸ ਮੌਕੇ ਸਪੀਡ ਰਿਕਾਰਡਜ਼ ਦੇ ਡਾਇਰੈਕਟਰ ਦਿਨੇਸ਼ ਔਲਖ ਨੇ ਦੱਸਿਆ ਕਿ ਜ਼ੈਜ਼ੀ ਬੀ ਦੇ ਹਰ ਗੀਤ ਨੂੰ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਹਰ ਗੀਤ ਸਫ਼ਲਤਾ ਦਾ ਨਵਾਂ ਕੀਰਤੀਮਾਨ ਸਥਾਪਤ ਕਰਦਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਜ਼ੈਜ਼ੀ ਬੀ ਦਾ ਇਹ ਗੀਤ ਵੀ ਵੱਡੇ ਪੱਧਰ 'ਤੇ ਕਈ ਰਿਕਾਰਡ ਸਥਾਪਤ ਕਰੇਗਾ।ਉਨ੍ਹਾਂ ਦੱਸਿਆ ਕਿ ਛੇਤੀ ਹੀ ਜ਼ੈਜ਼ੀ ਬੀ ਦੇ ਬੇਹੱਦ ਮਸ਼ਹੂਰ ਗੀਤਾਂ ਦੀ ਇਕ ਐਲਬਮ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਐਲਬਮ 'ਚ ਜ਼ੈਜ਼ੀ ਬੀ ਦੇ ਇਸ ਗੀਤ ਤੋਂ ਇਲਾਵਾ ਪਾਰਟੀ ਗੈਟਿੰਗ ਹੋਟ, ਜੱਟ ਕੈਮ, ਖੰਘੀਏ, ਹੈਪੀ ਸ਼ੈਪੀ,  ਗੱਡੀ, ਸੁੱਚਾ, ਨਾਗ, ਗਲਾਸੀ, ਹੁਰਰਾ, ਜਵਾਨੀ ਅਤੇ ਨਖ਼ਰੋ ਸ਼ਾਮਲ ਹੋਣਗੇ।