5 Dariya News

ਐਮ.ਪੀ ਮਨੀਸ਼ ਤਿਵਾੜੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਕਿਹਾ: ਹਲਕੇ ਦਾ ਸਰਬਪੱਖੀ ਵਿਕਾਸ ਪ੍ਰਾਥਮਿਕਤਾ

5 Dariya News

ਮੁਹਾਲੀ 25-Jul-2021

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਮੋਹਾਲੀ, ਫੇਜ਼-7 ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। ਇਸ ਮੀਟਿੰਗ ਦਾ ਆਯੋਜਨ ਕਾਂਗਰਸੀ ਆਗੂ ਵਰਿੰਦਰ ਸਿੰਘ ਬਰਾੜ ਵੱਲੋਂ ਕੀਤਾ ਗਿਆ ਸੀ, ਜਿਸ ਚ ਐੱਮ.ਪੀ ਤਿਵਾੜੀ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ।ਇਸ ਮੌਕੇ ਸਥਾਨਕ ਲੋਕਾਂ ਵੱਲੋਂ ਐਮ.ਪੀ ਤਿਵਾੜੀ ਨੂੰ ਉਨ੍ਹਾਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁੱਢਲੀਆਂ ਸੁਵਿਧਾਵਾਂ ਨਾਲ ਜੁੜੀਆਂ ਪਰੇਸ਼ਾਨੀਆਂ ਸਨ। ਇਸ ਦੌਰਾਨ ਕੁਝ ਲੋਕਾਂ ਨੇ ਇਲਾਕੇ ਅੰਦਰ ਸੀਵਰੇਜ ਦੀ ਸਮੱਸਿਆ, ਕੁੱਝ ਨੇ ਸੜਕਾਂ ਦੀ ਬੁਰੀ ਹਾਲਤ ਅਤੇ ਕੁਝ ਨੇ ਸਟਰੀਟ-ਲਾਈਟਾਂ ਆਦਿ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਐਮ.ਪੀ ਤਿਵਾੜੀ ਵੱਲੋਂ ਸਬੰਧਤ ਅਥਾਰਟੀ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਐਮ.ਪੀ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਇਸ ਵਿਚ ਕੋਈ ਵੀ ਸਮੱਸਿਆ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।ਇਸ ਤੋਂ ਇਲਾਵਾ, ਐਮ.ਪੀ ਤਿਵਾੜੀ ਨੇ ਮੋਹਾਲੀ ਦੇ ਫੇਸ-9 ਤੇ ਫੇਜ਼-11 ਵਿੱਚ ਵੀ ਆਯੋਜਿਤ ਮੀਟਿੰਗ ਚ ਹਿੱਸਾ ਲਿਆ ਗਿਆ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਜਿਨ੍ਹਾਂ ਨੂੰ ਐਮ.ਪੀ ਤਿਵਾੜੀ ਨੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਨ੍ਹਾਂ ਮੀਟਿੰਗਾਂ ਚ ਹੋਰਨਾਂ ਤੋਂ ਇਲਾਵਾ, ਸਰਵਜੀਤ ਸਿੰਘ ਸੈਣੀ, ਬਿਕਰਮ ਬਰਾੜ, ਮਲਕੀਅਤ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ ਲੌਂਗੀਆ, ਹਰਸਿਮਰ ਸਿੰਘ ਸਿੱਟਾ, ਹਰਪ੍ਰੀਤ ਸੇਖੋਂ, ਆਕਾਸ਼ ਵਾਲੀਆ, ਗੁਰਮੀਤ ਸਿੰਘ, ਮਨਦੀਪ ਸਿੰਘ, ਕਮਲ ਮੋਹਣ ਸਿੰਘ, ਮਨਪ੍ਰੀਤ ਸਿੰਘ, ਅਮਨ ਸਲੈਚ, ਜਸਵਿੰਦਰ ਛਿੰਦਾ, ਸਾਬਕਾ ਏਡੀਸੀ ਪ੍ਰੀਤਮ ਸਿੰਘ, ਸਾਬਕਾ ਕੌਂਸਲਰ ਮਨਜੀਤ ਸਿੰਘ, ਰਿਟਾਇਰਡ ਇੰਜ. ਗਮਾਡਾ ਜਸਪਾਲ ਸਿੰਘ ਟਿਵਾਣਾ, ਏਕੇ ਸ਼ਰਮਾ, ਰਾਜੀਵ ਸ਼ਰਮਾ, ਅਨਵਰ ਹੁਸੈਨ ਵੀ ਸ਼ਾਮਲ ਰਹੇ।