5 Dariya News

ਆ ਗਿਆ ਅਜਿਹਾ ਨੀ-ਇੰਪਲਾਂਟ, ਜੋ ਚੱਲੇ ਸਾਲੋਂ-ਸਾਲ

ਭਾਰਤ ਵਿਚ ਪਹਿਲੀ ਵਾਰ ਲਾਂਚ ਹੋਇਆ 'ਵੇਰੀਲਾਸਟ ਨੀ ਸਿਸਟਮ'

5 ਦਰਿਆ ਨਿਊਜ਼

ਲੁਧਿਆਣਾ 21-Feb-2014

ਲਾਈਫ ਸਟਾਈਲ ਬਦਲ ਰਿਹਾ ਹੈ ਅਤੇ ਗੋਡਿਆਂ ਦੀ ਤਕਲੀਫ ਤਾਂ ਹੁਣ ਆਮ ਹੀ ਹੋ ਗਈ ਹੈ। ਜਿਆਦਾਤਰ ਲੋਕ ਨੀ-ਰਿਪਲੇਸਮੈਂਟ ਸਰਜਰੀ ਦੀ ਚੋਣ ਕਰ ਰਹੇ ਹਨ। ਭਾਰਤ ਵਿਚ ਵਿਚ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡਾ ਕਦਮ ਉਠਾਉਂਦੇ ਹੋਏ ਮੋਹਾਲੀ, ਬਠਿੰਡਾ ਅਤੇ ਦੇਹਰਾਦੂਨ ਦੇ ਮੈਕਸ ਹਸਪਤਾਲ ਦੇ ਮੈਕਸ ਇਲੀਟ ਇੰਸਟੀਚਿਊਟ ਆਫ ਆਰਥੋਪੇਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਦੇ ਡਾਇਰੈਕਟਰ ਅਤੇ ਹੈਡ ਡਾ. ਮਨੁਜ ਵਾਧਵਾ ਨੇ ਅੱੱਜ ਜਾਣਕਾਰੀ ਦਿੱਤੀ 'ਵੇਰੀਲਾਸਟ ਨੀ ਸਿਸਟਮ' ਦੇ ਬਾਰੇ ਵਿਚ, ਜੋ 30 ਸਾਲ ਤੋਂ ਵੀ ਜਿਆਦਾ ਚਲ ਸਕਦਾ ਹੈ। ਭਾਰਤ ਵਿਚ ਪਹਿਲੀ ਵਾਰ ਉਪਲੱਬਧ ਹੋਇਆ ਵੇਰੀਲਾਸਟ ਨੀ ਸਿਸਟਮ ਕੁਦਰਤੀ ਗੋਡਿਆਂ ਵਰਗਾ ਹੀ ਹੈ, ਇਸ ਲਈ ਸਥਿਰਤਾ ਅਤੇ ਅਰਾਮ ਵਧਾਉਂਦਾ ਹੈ ਅਤੇ ਅਜਿਹੇ ਨੌਜਵਾਨ ਮਰੀਜਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ ਜਿਨ੍ਹਾਂ ਨੇ ਰੋਜ਼ਮਰਾ ਦੀ ਜਿੰਦਗੀ ਵਿਚ ਭੱਜ-ਦੌੜ ਕਰਨੀ ਹੁੰਦੀ ਹੈ। ਅਜਿਹੇ ਦਿਨ ਆ ਗਏ ਹਨ ਜਦੋਂ ਗੋਡੇ ਦੇ ਦਰਦ ਅਤੇ ਆਰਥਰਾਈਟਿਸ ਤੋਂ ਪੀੜਤ ਮਰੀਜ ਬਿਨਾਂ ਕਿਸੇ ਡਰ ਅਤੇ ਸ਼ੰਕਾ ਦੇ ਜੁਅਇੰਟ ਰਿਪਲੇਸਮੈਂਟ ਕਰਵਾ ਸਕਦੇ ਹਨ। ਜੁਆਇੰਟ ਰਿਪਲੇਮੈਂਟ ਡਿਵਾਈਸ ਬਣਾਉਣ ਵਾਲੀ ਦੁਨੀਆਂ ਦੀ ਅੱਵਲ ਕੰਪਨੀ ਯੂ. ਐਸ. ਏ. ਦੀ ਸਮਿਥ ਐਂਡ ਨੇਫਿਯੂ ਆਰਥੋਪੇਡੀਕਸ ਨੇ ਇਸ ਕ੍ਰਾਂਤੀਕਾਰੀ ਕਸਟਮਾਈਜਡ ਨੀ ਇੰਪਲਾਂਟ ਨੂੰ ਡਿਵੈਲਪ ਕੀਤਾ ਹੈ। ਇਸ ਤਕਨੀਕ ਨਾਲ ਭਾਰਤ ਦਾ ਪਹਿਲਾ ਕੇਸ ਸੁਲਝਾ ਚੁੱਕੇ ਡਾ. ਵਾਧਵਾ ਨੇ ਦੱਸਿਆ ਕਿ ਇਹ ਸਿੱਧੀ ਲੱਤ ਤੋਂ ਮੁੜੇ ਹੋਏ ਗੋਡੇ ਤੱਕ ਦੇ ਵਿਸਤਾਰ ਵਿਚ ਸਥਿਰਤਾ ਪ੍ਰਦਾਨ ਕਰਦਾ ਹੈ। ਡਾ. ਵਾਧਵਾ ਨੇ ਕਿਹਾ ਕਿ ਜੇਕਰ ਅਸੀਂ ਜ਼ਿੰਦਗੀ ਭਰ ਚੱਲਣ ਵਾਲੇ ਨੀ ਰਿਪਲੇਸਮੈਂਟ ਸਿਸਟਮ ਬਣਾਉਣ ਵਿਚ ਕਾਮਯਾਬ ਹੁੰਦੇ ਹਾਂ ਤਾਂ ਇਸ ਨਾਲ ਸਾਡੇ ਹੈਲਥਕੇਅਰ ਵਿਚ ਵੱਡੀ ਬੱਚਤ ਹੋਵੇਗੀ। ਨਾਲ ਹੀ ਜੋ ਵੀ ਮਰੀਜ਼ ਹੈ, ਉਹ ਦਰਦ ਅਤੇ ਮੁੜ ਹੋਣ ਵਾਲੀ ਸਰਜਰੀ ਦੇ ਨੁਕਸਾਨ ਤੋਂ ਬਚ ਸਕਦੇ ਹਨ।ਯੂ. ਐਸ. ਏ. ਵੀ. ਫੂਡ ਐਂਡ ਡਰੱਗ ਐਡਮਨੀਸਟ੍ਰੇਸ਼ਨ (ਐਫ. ਡੀ. ਏ.) ਨੇ ਵੇਰੀਲਾਸਟ ਤਕਨੀਕ (ਜੋ 30 ਸਾਲ ਚੱਲਣ ਦਾ ਦਾਅਵਾ ਕਰਦੀ ਹੈ) ਦੇ ਨਤੀਜਿਆਂ ਨੂੰ ਪ੍ਰਖਿਆ ਹੈ ਅਤੇ ਇਸ ਨੂੰ 510 ਦੇ ਕਲੀਅਰੈਂਸ ਵੀ ਦਿੱਤੀ ਹੈ। ਸਾਇੰਟਫਿਕ ਸਾਹਿਤ ਦੀ ਅਨੂਕੁਲਤਾ ਦੇ ਮੁਤਾਬਕ ਨੀ ਇੰਪਲਾਂਟ 10 ਤੋਂ 15 ਸਾਲ ਹੀ ਚਲ ਪਾਉਂਦੇ ਹਨ।

ਕਿਉਂ ਹੈ ਵੇਰੀਲਾਸਟ ਸਿਸਟਮ ਦੀ ਜਰੂਰਤ : 

1. ਨੀ ਇੰਪਲਾਂਟ ਕਰਵਾ ਚੁੱਕੇ ਬਹੁਤ ਸਾਰੇ ਮਰੀਜਾਂ ਦੀ ਅਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪੂਰੇ ਸਿਸਟਮ ਨੂੰ ਡਿਜ਼ਾਇਨ ਅਤੇ ਪੇਟੈਂਟ ਕਰਵਾਇਆ ਗਿਆ ਹੈ।

2. ਵੇਰੀਲਾਸਟ ਹੁਣ ਭਾਰਤ ਵਿਚ ਉਪਲੱਬਧ ਹੈ ਜੋ ਮਰੀਜ਼ਾਂ ਨੂੰ ਕ੍ਰਿਰਿਆਸ਼ੀਲਤਾ, ਉਤਰਜੀਵਤਾ ਅਤੇ ਆਕੁੰਜਨ ਦੇਵੇਗਾ ਜੋ ਕਿ ਵਰਤਮਾਨ ਵਿਚ ਉਪਲੱਬਧ ਕਿਸੇ ਵੀ ਉਪਕਰਨ ਤੋਂ ਬੇਹਤਰ ਹੈ। 

3. ਵੇਰੀਲਾਸਟ ਤਕਨੀਕ 'ਓਕਿਸਨਿਯਮ' ਇਲੋਅ ਅਤੇ ਐਡਵਾਂਸਡ ਕ੍ਰਾਸ-ਲਿੰਕਡ ਪਾਲੀਏਥੀਲੀਨ ਦਾ ਯੂਨੀ ਮਿਸ਼ਰਨ ਹੈ। ਜੋ ਦੋਨੋਂ ਮਿਲਕੇ ਇਸ ਗੈਰ ਕੁਦਰਤੀ ਗੋਡੇ ਨੂੰ ਲਗਭਗ ਨਾ ਦੇ ਬਰਾਬਰ ਨੁਕਸਾਨ ਹੋਣ ਦਿੰਦੇ ਹਨ। 

4.  ਦੁਬਾਰਾ ਸਰਜਰੀ ਕਰਵਾਉਣ ਦਾ ਵੱਡਾ ਕਾਰਨ ਹੈ ਗੋਡੇ ਦਾ ਹੋਣ ਵਾਲਾ ਘਿਸਾਵ। ਇਸ ਵਿਚ ਕਾਫੀ ਖਰਚ ਵੀ ਆਉਂਦਾ ਹੈ। ਇਸ ਲਈ ਇੰਪਲਾਂਟ ਅਜਿਹਾ ਹੋਣਾ ਚਾਹੀਦਾ ਹੈ ਜਿਸ ਦੀ ਉਮਰ ਲੰਬੀ ਹੋਵੇ। ਘੱਟ ਘਿਸਾਵ ਦੀ ਵਜਾ ਨਾਲ ਇਸ ਦਿੱਕਤ ਨੂੰ ਵੀ ਵੇਲੀਲਾਸਟ ਤਕਨੀਕ ਦੂਰ ਕਰਦੀ ਹੈ। 

ਵੇਰੀਲਾਸਟ ਤਕਨੀਕ ਦੇ ਬਾਰੇ ਵਿਚ : 

ਵੇਲੀਲਾਸਟ ਤਕਨੀਕ ਦੋ ਐਡਵਾਂਸਡ ਵੇਅਰਿੰਗ ਸਰਫੇਸ ਤਕਨੀਕਾਂ ਦਾ ਮਿਸ਼ਰਣ ਹੈ-ਪਹਿਲਾ ਹੈ ਸਮਿਥ ਐਂਡ ਨੈਫਿਯੂ ਦਾ ਪੇਟੇਂਟੇਡ ਮੇਟਲ ਇਲੋਅ ਓਕਿਸਨਿਯਮ (ਆਕਿਸਾਈਜਡ ਜਿਰਕੋਨੀਅਮ) ਜੋ ਪੱਟ ਦੇ ਹਿੱਸੇ ਨੂੰ ਲੱਗਦਾ ਹੈ ਅਤੇ ਦੂਜਾ ਹੈ ਹਾਈਲੀ ਕ੍ਰਾਸ-ਲਿੰਕਡ ਪਾਲੀਏਥੀਲੀਨ (ਪਲਾਸਟਿਸ) ਜੋ ਕਿ ਪਿੰਡੀ ਦੇ ਹੱਡੀ ਦੇ ਕੋਲ ਲੱਗਦਾ ਹੈ। ਓਕਿਸਨਿਯਮ ਮਟੀਰੀਅਲ ਤਾਂ ਇਕ ਦਹਾਕੇ ਤੋਂ ਵੀ ਜਿਆਦਾ ਤੋਂ ਨੀ ਰਿਪਲੇਮੈਂਟ ਵਿਚ ਇਸਤੇਮਾਲ ਹੋ ਰਿਹਾ ਹੈ। ਪਰ ਹਾਲ ਹੀ ਵਿਚ ਇਸ ਨੂੰ ਹਾਈਲੀ ਕ੍ਰਾਸ-ਲਿੰਕਡ ਪੋਲੀਏਥੀਲੀਨ ਕੰਪੋਨੇਂਟ ਦੇ ਨਾਲ ਜੋੜਿਆ ਗਿਆ ਹੈ। ਓਕਿਸਨਿਯਮ ਇਕ ਮੇਟਲ ਇਲੋਅ ਹੈ ਜਿਸ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਕਿ ਸਤਾ ਨੂੰ ਸਖਤ ਅਤੇ ਸਮੂਥ ਬਣਾਇਆ ਜਾ ਸਕੇ। ਇਹ ਟ੍ਰੇਡੀਸ਼ਨਲ ਮਟੀਰੀਅਲ ਤੋਂ 4900 ਗੁਣਾ ਜਿਆਦਾ ਸਕ੍ਰੈਚ ਰੇਸਿਸਟੇਂਟ ਹੁੰਦਾ ਹੈ।  ਪੁਰਾਣੇ ਨੀ ਰਿਪਲੇਸਮੇਂਟ ਵਿਚ ਇਸਤੇਮਾਲ ਹੋਣ ਵਾਲੇ ਕੋਬਾਲਟ ਕ੍ਰੋਮੀਅਮ ਤੋਂ ਇਹ 20 ਫੀਸਦੀ ਹਲਕਾ ਵੀ ਹੈ ਕਿਉਕਿ ਇਸ ਵਿਚ ਨਿਕਲ (ਗਿਲਟ) ਦੀ ਮਾਤਰਾ ਨਹੀਂ ਹੁੰਦੀ ਅਤੇ ਨਾਲ ਹੀ ਇਹ ਉਨ੍ਹਾਂ ਮਰੀਜਾਂ ਲਈ ਸੇਫ ਮੰਨਿਆ ਜਾਂਦਾ ਹੈ ਜਿਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਟਲ ਐਲਜੀ ਹੈ।

ਓਕਿਸਨਿਯਮ ਦੇ ਬਾਰੇ ਵਿਚ :

ਸਮਿਥ ਐਂਡ ਨੈਫਿਯੂ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵਲੋਂ ਤਿਆਰ ਕੀਤਾ ਗਿਆ ਓਕਿਸਨਿਯਮ ਮਟੀਰਿਅਲ ਇਕ ਕ੍ਰਾਂਤੀਕਾਰੀ ਤਕਨੀਕ ਹੈ ਜੋ ਕਿ ਨੀ ਅਤੇ ਹਿਪ ਇੰਪਲਾਂਟ ਦੇ ਕੰਪੋਨੇਂਟ ਬਣਾਉਣ ਵਿਚ ਕੰਮ ਆਉਂਦਾ ਹੈ ਅਤੇ ਆਪਣੀ ਕਠੋਰਤਾ, ਘੱਟ ਘਿਸਾਅ ਅਤੇ ਖਰੋਜ ਰਹਿਤ ਹੋਣ ਦੀ ਵਜਾ ਨਾਲ ਬੇਹਤਰੀਨ ਪ੍ਰਫਾਰਮੈਂਸ ਦਿੰਦਾ ਹੈ।  ਵੇਰੀਲਾਸਟ ਤਕਨੀਕ ਦੇ ਪਾਲੀਏਥੀਲੀਨ ਦੇ ਨਾਲ ਮਿਸ਼ਰਤ ਹੋ ਕਿ ਇਹ ਇੰਪਲਾਂਟ 30 ਸਾਲ ਤੱਕ ਕੰਮ ਕਰ ਸਕਦਾ ਹੈ ਅਤੇ ਯੂ. ਐਸ. ਐਫ. ਡੀ. ਏ. ਵਲੋਂ ਮਾਨਤਾ ਪ੍ਰਾਪਤ ਹੈ। ਓਕਿਸਨਿਯਮ ਓਕਿਸਡਾਇਜਡ ਜਿਰਕੋਨੀਯਮ ਇਕ ਮੇਟੇਲਿਕ ਇਲੋਅ ਹੈ ਜੋ ਕਿ ਉਪਤਪਾਦਨ ਪ੍ਰਕਿਰਿਆ ਤੋਂ ਬਣਦਾ ਹੈ ਇਥੇ ਜਿਰਕੋਨੀਅਮ ਇਲੋਅ ਆਕਸੀਜਨ ਨੂੰ ਸੋਖ ਕੇ ਸੇਰੇਮਿਕ ਦਾ ਰੂਪ ਲੈ ਲੈਂਦਾ ਹੈ । ਆਖਿਰ ਇਕ ਅਜਿਹਾ ਮਟੀਰੀਅਲ ਬਣਾਉਦੇ ਹੋਏ ਜਿਸ ਵਿਚ ਸੇਰੇਮਿਕ ਅਤੇ ਮੇਟਲ ਦੇ ਬੇਹਤਰੀਨ ਫੀਚਰ ਹਨ।