5 Dariya News

ਪਰਮਜੀਤ ਲਾਂਡਰਾਂ ਨੇ ਕੀਤਾ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦਾ ਉਦਘਾਟਨ

ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ : ਪ੍ਰਿੰਸ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 13-Feb-2014

ਮੁਹਾਲੀ ਦੇ ਸੈਕਟਰ 68 ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਨਵੀਂ ਬ੍ਰਾਂਚ ਖੋਲ੍ਹੀ ਗਈ ਹੈ| ਇਸ ਬ੍ਰਾਂਚ ਦੀ ਖਾਸੀਅਤ ਇਹ ਹੈ ਕਿ ਇੱਥੇ ਪੂਰਾ ਸਟਾਫ ਔਰਤਾਂ ਦਾ ਹੀ ਹੈ| ਇਸਦਾ ਉਦਘਾਟਨ ਅੱਜ ਬੀਬੀ ਪਰਮਜੀਤ ਕੌਰ ਲਾਂਡਰਾਂ ਚੇਅਰਪਰਸਨ ਵੂਮੈਨ ਕਮਿਛਨ ਪੰਜਾਬ ਨੇ ਕੀਤਾ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਛਹਿਰੀ ਮੁਹਾਲੀ ਨੇ ਕੀਤੀ| ਇਸ ਮੌਕੇ ਬੀਬੀ ਲਾਂਡਰਾਂ ਨੇ ਇਸ ਸਟੇਟ ਬੈਂਕ ਦੀ ਛਲਾਘਾ ਕਰਦਿਆਂ ਕਿਹਾ ਕਿ ਬੈਂਕ ਵਲੋਂ ਔਰਤਾਂ ਲਈ ਵਿਛੇਛ ਤੌਰ ਤੇ ਇਹ ਬੈਂਕ ਖੋਲ੍ਹਿਆ ਗਿਆ ਹੈ ਜਿਸਦਾ ਫਾਇਦਾ ਔਰਤਾਂ ਨੂੰ ਹੋਵੇਗਾ| ਸ੍ਰ. ਪ੍ਰਿੰਸ ਨੇ ਇਸ ਮੌਕੇ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ ਅਤੇ ਹਰ ਖੇਤਰ ਵਿੱਚ ਉਨ੍ਹਾਂ ਦੇ ਬਰਾਬਰ ਹਨ| ਇਸ ਮੌਕੇ ਸ੍ਰੀਮਤੀ ਸੁਖਜੀਤ ਕੌਰ ਵਾਲੀਆ, ਮਧੁਕਰ ਆਨੰਦ ਰੀਜਨਲ ਮੈਨੇਜਰ, ਪੀ ਕੇ ਸ੍ਰੀਵਾਸਤਵ ਚੀਫ ਮੈਨੇਜਰ, ਅਵਤਾਰ ਸਿੰਘ ਕਲਸੀਆ, ਵਨੀਤ ਛਰਮਾ ਬ੍ਰਾਂਚ ਮੈਨੇਜਰ ਕਮਲੇਛ ਦੇਵੀ, ਗੁਰਦੀਪ ਕੌਰ ਫੀਲਡ ਅਫਸਰ, ਨੀਲਮ ਗੁਪਤਾ ਕੈਛ ਅਫਸਰ, ਸਰੂਪ ਬਾਲਾ ਸੀ. ਅਸਿਸਟੈਂਟ, ਰਜਨੀ ਬਾਲਾ ਅਸਿਸਟੈਂਟ, ਸੰਤੋਛ ਹੈਡ ਮੈਸੈਂਜਰ, ਪਰਵਿੰਦਰ ਸਿੰਘ ਗਾਰਡ ਵੀ ਹਾਜਿਰ ਸਨ|