5 Dariya News

ਕਹਿਰ ਦੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਵਧਾਉਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਨੇ ਰੋਹ ਭਰਿਆ ਮੁਜਾਹਰਾ ਕਰਕੇ ਡੀ ਸੀ ਫਿਰੋਜ਼ਪੁਰ ਨੂੰ ਯਾਦ ਪੱਤਰ ਦਿਤਾ

ਵਿਧਾਨ ਸਭਾ ਚੋਣਾਂ 2022 ਤੇ ਲੋਕ ਸਭਾ 2024 ਦੀਆਂ ਚੋਣਾਂ ਸਮੇ ਮੋਦੀ ਤੇ ਕੈਪਟਨ ਸਰਕਾਰ ਨੂੰ ਲੱਕ ਤੋੜਵੀ ਹਾਰ ਦੇਣਗੇ : ਕਰਨੈਲ ਸਿੰਘ ਪੀਰਮੁਹੰਮਦ

5 Dariya News

ਫਿਰੋਜ਼ਪੁਰ 15-Jul-2021

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਨੇ ਰੋਹ ਭਰਿਆ ਮੁਜਾਹਰਾ ਕਹਿਰ ਦੀ ਮਹਿੰਗਾਈ ਤੇ ਤੇਲ ਦੀਆਂ ਅਥਾਹ ਕੀਮਤਾਂ ਵਧਾਉਣ ਵਿਰੁੱਧ ਕਰਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀ ਮੰਗ ਪੱਤਰ ਮੋਦੀ ਸਰਕਾਰ ਨੂੰ ਭੇਜਣ ਉਪਰੰਤ ਸੀਨੀਅਰ ਲੀਡਰਸ਼ਿਪ ਨੇ ਦੋਸ਼ ਲਾਇਆ ਕਿ ਖੇਤੀ ਦੇ ਕਾਲੇ ਕਾਨੂੰਨ ਬਾਅਦ ਉਕਤ  ਹਕੂਮਤ ਦੀ ਮੈਲੀ ਅੱਖ ਸੂਬਿਆਂ ਤੋ ਸਹਿਕਾਰੀ ਮੰਤਰਾਲੇ ਖੋਹਣ ਸਬੰਧੀ ਹੈ । ਇਸ ਕਰਕੇ ਨਵਾ ਸਹਿਕਾਰਤਾ ਮੰਤਰਾਲਾ ਬਣਾਉਣ ਬਾਅਦ ਅਮਿਤ ਸ਼ਾਹ  ਕੇਦਰ ਗ੍ਰਹਿ ਮੰਤਰੀ ਹਵਾਲੇ ਕਰ ਦਿੱਤਾ ਹੈ , ਜਿਸ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ।  ਇਸ ਮੌਕੇ   ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਜਿਲਾ ਪ੍ਰਧਾਨ ਸ੍ ਜਗਜੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ ਗੁਰਪਾਲ ਸਿੰਘ ਚਹਿਲ ਨੂੰ ਮੈਮੋਰੰਡਮ ਦੇਕੇ ਕੇਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਾਇਆ ਕਿ ਡਰੱਗਜ ਤੇ ਭਿਰਸ਼ਟਾਚਾਰ ਨੇ ਪੰਜਾਬ ਬਰਬਾਦ ਕਰ ਦਿੱਤਾ ਹੈ। ਦੇਸ਼ ਤੇ ਅੰਨਦਾਤੇ ਨੂੰ ਹਰ ਪੱਖੋ ਲਤਾੜਨ ਅਤੇ ਖੇਤੀ ਸੈਕਟਰ ਧਨਾਢਾਂ ਹਵਾਲੇ ਕਰਨ ਦੇ ਮਕਸਦ ਨਾਲ  ਇਕ ਸਾਲ ਤੋ ਮੀਹ,ਤੁਫਾਨ,ਸਰਦੀ,ਗਰਮੀ ਚ ਚਲ ਰਹੇ ਕਿਸਾਨ ਅੰਦੋਲਨ ਨੂੰ ਲਮਕਾ ਤੇ ਦਬਾਅ ਰਹੀ ਹੈ ਪਰ ਮੋਦੀ ਹਕੂਮਤ ਨੂੰ ਅੰਨਦਾਤੇ ਅੱਗੇ ਝੁਕਣਾ ਪਵੇਗਾ । ਆਗੂਆਂ ਨੇ ਕੇਦਰ ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਦਿਆਂ ਦੋਸ਼ ਲਾਇਆ ਕਿ ਬੇਰੁਜਗਾਰੀ ਦੀ ਸਮੱਸਿਆ ਦਾ ਹਲ ਕਰਨ ਚ ਉਕਤ  ਸਰਕਾਰਾਂ ਬੁਰੀ ਤਰਾ ਫੇਲ ਹੋਈਆਂ ਹਨ ,ਜਿਸ ਦੇ ਸਿੱਟੇ ਵਜੋ ਪੰਜਾਬੀ ਗੱਭਰੂ ਜਾਇਦਾਦਾਂ ਵੇਚ ਕੇ ਵਿਦੇਸ਼ ਭੱਜ ਰਹੇ ਹਨ ਪਰ ਸਤਾਧਾਰੀ ਚੁੱਪ ਹਨ, ਕੈਪਟਨ ਅਮਰਿੰਦਰ ਸਿੰਘ ਆਪਣੇ ਕੀਤੇ ਵਾਅਦੇ ਭੁੱਲ ਗਿਆ ਹੈ ਜੋ ਕਿਸਾਨੀ ਕਰਜੇ ਮੁਆਫ ਕਰਨ ਦੇ ਲਾਰੇ ਵੋਟਾਂ ਲੈਣ ਸਮੇ ਲਾਏ ਸਨ । ਮਾਫੀਆ ਗਿਰੋਹ ਪਹਿਲਾਂ ਵਾਂਗ ਸਰਗਰਮ ਹੈ,ਪੰਜਾਬ ਦੇ ਖਜਾਨੇ ਚ ਜਾਣ ਵਾਲਾ ਪੈਸਾ ਮਾਫੀਆ ਤੇ ਸਤਾਧਾਰੀਆਂ ਦੀਆਂ ਜੇਬਾਂ ਵਿੱਚ ਜਾਣ ਕਰਕੇ ,ਸੂਬੇ ਦੀ ਅਰਥ ਵਿਵਸਥਾ ਲੀਹੋ ਲੱਥ ਗਈ ਹੈ ।ਬੁਲਾਰਿਆਂ ਕਿਹਾ ਕਿ ਗਰੀਬੀ ਰੇੇਖਾ ਵਾਲੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ,ਸਰੋ ਦਾ ਤੇਲ 5 ਸਾਲ ਪਹਿਲਾਂ 65 ਰੁ ਪ੍ਰਤੀ ਲੀਟਰ ਸੀ  ਹੁਣ ਇਹ 210 ਰੁ ਵਿਕ ਰਿਹਾ ਹੈ,ਖੰਡ 25 ਤੋ 42 ਰੁ ਕਿੱਲੋ ਹੋ ਗਈ,ਡੀਜਲ-ਪੈਟਰੋਲ 100 ਤ ਪਾਰ ਹੋ ਗਿਆ ਹੈ,ਸੀਮੈਟ ਦੇ ਥੈਲੇ 195 ਤੋ 410 ਤੱਕ ਅੱਪੜ ਗਈ,ਰੇਤਾ ਦੀ ਟਰਾਲੀ 1500 ਤੇ ਹੁੰਦੀ ਸੀ ਤੇ ਹੁਣ 6000 ਤੱਕ ਪਹੁੰਚ ਚੁੱਕਾ,ਲੋਹਾ,ਰੇਤਾ,ਰਸੋਈ ਗੈਸ,ਖਾਦਾਂ,ਮਿੱਟੀ ਦਾ ਤੇਲ,ਆਦਿ ਕੀਮਤਾਂ ਦੇ ਇਜਾਫੇ ਨਾਲ ਲੋਕਾਂ ਚ ਹਾਹਾਕਾਰ ਮੱਚੀ ਹੈ । 

ਉਨਾ ਕਿਹਾ ਕਿ ਇਹ ਸਭ 5,6 ਸਾਲਾਂ ਚ ਹੋਇਆਂ ਹੈ ,ਜਿਸ ਲਈ ਸਿਰਫ ਤੇ ਸਿਰਫ ਨਰਿੰਦਰ ਮੋਦੀ ਜੁੰਮੇਵਾਰ ਹੈ । ਕਿਉਕਿ ਉਹ ਵੱਡੇ ਘਰਾਣਿਆਂ ਨੂੰ ਹੋਰ ਪ੍ਰਫੁਲਿਤ ਕਰਨ ਚ ਲੱਗੇ ਹਨ ਤੇ ਦੇਸ਼ ਦੇ ਵੋਟਰਾਂ ਨੂੰ ਵਸਾਰ ਦਿੱਤਾ ਹੈ । ਇਹੋ ਹਾਲ  ਪੰਜਾਬ ਦੀ ਕੈਪਟਨ ਸਰਕਾਰ ਦਾ ਹੈ ਜਿਸ ਨੇ ਚੋਣ ਮੈਨੀਫੈਸਟੋ ਚ ਲੁੁਭਾਵੇ ਵਾਅਦਿਆਂ ਨਾਲ ਲੋਕਾਂ ਤੋ ਵੋਟਾਂ ਬਟੋਰ ਲਈਆਂ ਪਰ ਉਨਾ ਨੂੰ ਅਮਲੀ ਰੂਪ ਦੇਣ ਚ ਨਾਕਾਮ ਸਾਬਿਤ ਹੋਏ । ਕੈਪਟਨ ਅਮਰਿੰਦਰ ਸਿੰਘ ਨੇ ਪਹਿਲ ਦੇ ਅਧਾਰ ਤੇ ਕਿਹਾ ਸੀ ਕਿ ਮੈ ਨਸ਼ਾ ਖਤਮ ਕਰੁਗਾ,ਬੇਰੁਜਗਾਰੀ,ਘਰ ਘਰ ਨੌਕਰੀ,ਬੇਅਦਬੀਆਂ ਦੇ ਦੋਸ਼ੀ,ਸਮਾਰਟ ਸਕੂਲ ਆਦਿ ਕੰਮਾਂ ਨੂੰ ਨੇਪਰੇ ਚਾੜਿਆ ਜਾਵੇਗਾ । ਬੇਰੁਜਗਾਰੀ ਪਹਿਲਾਂ ਨਾਲ ਜਿਆਦਾ ਵੱਧ ਗਈ,ਕਰੋਨਾ ਕਾਲ ਚ ਲੱਖਾਂ ਨੌਕਰੀਆਂ ਖੁੱਸ ਗਈਆਂ,ਬੇਅਦਬੀਆਂ ਦੇ ਦੋਸ਼ੀ ਸ਼ਰੇਆਮ ਖੁੱਲੇ ਘੁੰਮ ਰਹੇ,ਨਸ਼ੇ ਕਾਰਨ ਰੋਜ ਮਾਵਾਂ ਦੇ ਪੁੱਤ ਮਰ ਰਹੇ,ਮਾਫੀ ਗਿਰੋਹ ਸਰਗਰਮ ਹੋਇਆ ਹੈ,ਸਕੂਲਾਂ ਦੀਆਂ ਦਵਾਰਾਂ ਨੂੰ ਪੇਟ ਕਰਕੇ ਕੈਪਟਨ ਉਸ ਨੂੰ ਸਮਾਰਟ ਸਕੂਲ ਆਖ ਰਿਹਾ ਹੈ,ਹੱਡ ਤੋੜਵੀ ਮਹਿੰਗਾਈ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਪਿਆ ਹੈ । ਮੋਦੀ ਤੇ ਕੈਪਟਨ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀ ਛੱਡੀ।ਉਨਾ ਕਿਹਾ ਕਿ ਪੰਜਾਬ ਨਾਲ ਸੁਰੂ ਤੋ  ਵਿਤਕਰਾ ਹੁੰਦਾ ਆਇਆ ਹੈ। ਪੰਜਾਬ ਦੇ ਮੱਸਲਿਆਂ ਬਾਰੇ ਬੁਲਾਰਿਆਂ ਦੱਸਿਆ ਕਿ ਕੇਦਰ ਸਰਕਾਰ ਨੇ ਸਾਡੇ ਦਰਿਆਈ ਪਾਣੀ,ਹੈਡ-ਵਰਕਸ ਖੋਹ ਲਏ । ਪੰਜਾਬੀ ਇਲਾਕੇ ਤੇ ਰਾਜਧਾਨੀ ਚੰਡੀਗੜ ਤੇ ਕਬਜਾ ਕਰ ਲਿਆ । ਪੰਜਾਬੀਆਂ ਤੇ ਸਿੱਖਾਂ ਨੂੰ ਲਤਾੜਨ ਲਈ ਲੰਗੜਾ ਪੰਜਾਬੀ ਸੂਬਾ ਬਣਾਇਆ ਤੇ ਇਸ ਨੂੰ ਅਸਥਿਰ ਕਰਨ ਵਾਸਤੇ ਹਰ ਸੰਭਵ ਯਤਨ ਹੁਣ ਵੀ ਜਾਰੀ ਹਨ । ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਾਣ ਬੁਝ ਕੇ ਸਮੇ ਸਿਰ ਨਹੀ ਕਰਵਾਈ ਜਾਂਦੀ। ਸਮੂਹ ਬੁਲਾਰਿਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਮੰਗ ਕਰਦਿਆਂ, ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ 2022 ਤੇ ਲੋਕ ਸਭਾ 2024 ਦੀਆਂ ਚੋਣਾਂ ਸਮੇ ਮੋਦੀ ਤੇ ਕੈਪਟਨ ਸਰਕਾਰ ਨੂੰ ਲੱਕ ਤੋੜਵੀ ਹਾਰ ਦੇਣਗੇ । ਇਸ ਮੌਕੇ ਪਾਰਟੀ ਦੇ ਸਕੱਤਰ ਸ੍ਰ ਕਾਰਜ ਸਿੰਘ ਧਰਮ ਸਿੰਘ ਵਾਲਾ , ਵਰਕਿੰਗ ਕਮੇਟੀ ਮੈਬਰਾ ਸ੍ ਗੁਰਮੁੱਖ ਸਿੰਘ ਸੰਧੂ , ਸ੍ ਸੁਖਵਿੰਦਰ ਸਿੰਘ ਸਹਿਯਾਦਾ, ਸ੍ ਅਜੀਤ ਸਿੰਘ, ਸ੍ ਨਿਸਾਨ ਸਿੰਘ ਸੰਧੂ , ਸਰਪੰਚ ਲਖਵਿੰਦਰ ਸਿੰਘ ਅਰਾਈਆਂਵਾਲਾ , ਸ੍ ਨਿਸਾਨ ਸਿੰਘ ਸੰਧੂ , ਸ੍ ਪਿਆਰਾ ਸਿੰਘ, ਸ੍ ਚੰਨਣ ਸਿੰਘ ਮਲੰਗਸਾਹਵਾਲਾ, ਸ੍ ਕਰਨਪਾਲ ਸਿੰਘ ਕੋਟ ਈਸੇ ਖਾਂ,  ਕਿਸਾਨ ਆਗੂ  ਜਥੇਦਾਰ ਗੁਰਚਰਨ ਸਿੰਘ ਪੀਰਮੁਹੰਮਦ , ਸ੍ ਜੋਗਾ ਸਿੰਘ ਪੀਰਮੁਹੰਮਦ, ਪ੍ਰਸਿੱਧ ਲੇਖਕ ਤੇ ਗੀਤਕਾਰ ਹਰਭਿੰਦਰ ਸਿੰਘ ਸੰਧੂ ਸਮੇਤ ਅਨੇਕਾ ਆਗੂ ਮੌਜੂਦ ਸਨ ।