5 Dariya News

ਸਿਵਲ ਹਸਪਤਾਲ ਰੂਪਨਗਰ ਵਿਖੇ 500 ਐਲਪੀਐਮ ਦੀ ਸਮਰੱਥਾ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਰਾਣਾ ਕੇ.ਪੀ. ਸਿੰਘ ਤੇ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ ਉਦਘਾਟਨ

ਜ਼ਿਲ੍ਹਾ ਰੂਪਨਗਰ ਵਿਚ ਕੁੱਲ 5 ਆਕਸੀਜਨ ਪਲਾਂਟ ਛੇਤੀ ਹੀ ਸਥਾਪਤ ਕਰ ਦਿੱਤੇ ਜਾਣਗੇ: ਰਾਣਾ ਕੇ.ਪੀ. ਸਿੰਘ

5 Dariya News

ਰੂਪਨਗਰ 14-Jul-2021

ਸਿਵਲ ਹਸਪਤਾਲ ਰੂਪਨਗਰ ਵਿਖੇ 500 ਐਲਪੀਐਲ ਸਮਰੱਥਾ ਵਾਲੇ ਪੀਐਸਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਅੱਜ ਰਾਣਾ ਕੇ.ਪੀ. ਸਿੰਘ ਸਪੀਕਰ ਵਿਧਾਨ ਸਭਾ ਅਤੇ ਸ੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਹ ਆਕਸੀਜਨ ਪਲਾਂਟ ਏਸੀਟੀ ਗਰੁੱਪ ਬੰਗਾਲੇਰੂ ਤੇ ਲਾਭ ਗਰੁੱਪ ਵੈਂਡਰਜ਼ ਵਲੋਂ ਕਾਰਪੋਰੇਟ ਸੋਸ਼ਲ ਰਿਸਪੋਸੀਬਿਲਿਟੀ (ਸੀਐਸਆਰ) ਦੇ ਤਹਿਤ ਸਥਾਪਿਤ ਕੀਤਾ ਗਿਆ।ਇਸ ਦੇ ਨਾਲ ਹੀ ਕਲਾਸ ਗਰੁੱਪ ਵਲੋਂ ਦਾਨ ਕੀਤੇ ਗਏ 250 ਕੇਵੀਏ ਦੇ ਸਮੱਰਥਾ ਵਾਲੇ ਜਨਰੇਟਰ ਸੈਟ ਤੇ ਪੈਨਲਜ਼ ਦਾ ਉਦਘਾਟਨ ਵੀ ਇਸ ਮੌਕੇ ਕੀਤਾ ਗਿਆ।ਇਸ ਆਕਸੀਜਨ ਪਲਾਂਟ ਦੀ ਸਥਾਪਤੀ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਕੋਵਿਡ ਤੋਂ ਪ੍ਰਭਾਵਿਤ ਜਾਂ ਹੋਰਨਾਂ ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਵੇਗੀ। ਆਕਸੀਜਨ ਪਲਾਟ ਦਾ ਉਦਘਾਟਨ ਕੀਤੇ ਜਾਣ ਮਗਰੋਂ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਨੇ ਬੀਤੇ ਸਮੇਂ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿਚ ਲੈ ਲਿਆ ਸੀ, ਭਾਵੇਂ ਦੁਨੀਆ ਦਾ ਕੋਈ ਵੀ ਮੁਲਕ ਕਿੰਨਾ ਵੀ ਵਿਕਸਤ ਕਿਉ ਨਹੀਂ ਸੀ, ਉਹ ਇਸ ਬਿਮਾਰੀ ਅੱਗੇ ਗੋਡੇ ਟੇਕ ਗਿਆ। ਅਮਰੀਕਾ, ਕੇਨੈਡਾ, ਬਰਤਾਨੀਆਂ ਤੇ ਯੂਰਪ ਦੇ ਸਾਰੇ ਦੇਸ਼ਾਂ ਇਸ ਬਿਮਾਰੀ ਅੱਗੇ ਬੇਵੱਸ ਹੋਏ ਜਾਪੇ, ਕਿਉਕਿ ਕੋਈ ਵੀ ਇਸ ਅਣਕਿਆਸੀ ਨਾਮੁਰਾਦ ਬਿਮਾਰੀ ਦੇ ਲਈ ਤਿਆਰ ਨਹੀਂ ਸੀ। ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਸਰਕਾਰ ਨੇ ਇਸ ਭਿਆਨਕ ਦੌਰ ਵਿਚ ਬਹੁਤ ਹੀ ਦੂਰਅੰਦੇਸ਼ੀ, ਸਿਆਣਪ ਤੇ ਬਹਾਦਰੀ ਨਾਲ ਇਸ ਬਿਮਾਰੀ ਦਾ ਟਾਕਰਾ ਕੀਤਾ ਅਤੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਠੱਲ ਪਾ ਲਈ ਗਈ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹੁਣ ਤੀਜੀ ਕੋਵਿਡ ਲਹਿਰ ਦੀ ਚਰਚਾ ਕੀਤੀ ਜਾ ਰਹੀ ਹੈ, ਪਰ ਅਸੀਂ ਇਸ ਟਾਕਰੇ ਲਈ ਆਪਣਾ ਸਿਹਤ ਦਾ ਬੁਨਿਆਦੀ ਢਾਂਚਾ ਮਜਬੂਤ ਕਰ ਰਹੇ ਹਾਂ। ਇਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਰੂਪਨਗਰ ਵਿਚ ਇਸ ਆਕਸੀਜਨ ਪਲਾਂਟ ਦੀ ਸਥਾਪਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਕੁਲ 5 ਆਕਸੀਜਨ ਪਲਾਂਟ ਆੳਂੁਦੇ ਇਕ ਮਹੀਨੇ ਦੇ ਅੰਦਰ ਸਥਾਪਤ ਕਰ ਦਿੱਤੇ ਜਾਣਗੇ, ਜਿਨ੍ਹਾ ਵਿਚੋਂ ਅਨੰਦਪੁਰ ਸਾਹਿਬ ਵਿਚ 167 ਐਲਪੀਐਮ ਤੇ 200 ਐਲਪੀਐਮ ਦੀ ਸਮਰੱਥਾ ਵਾਲੇ ਦੋ ਪਲਾਂਟ, ਨੰਗਲ ਵਿਚ 500 ਐਲਪੀਐਮ ਵਾਲਾ ਤੇ ਮੋਰਿੰਡਾ ਵਿਚ 200 ਐਲਪੀਐਮ ਵਾਲਾ ਆਕਸੀਜਨ ਪਲਾਂਟ ਸਥਾਪਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਕਸੀਜਨ ਪਲਾਂਟਾਂ ਦੀ ਸਥਾਪਤੀ ਮਗਰੋਂ  ਜ਼ਿਲ੍ਹਾ ਰੂਪਨਗਰ ਆਕਸੀਜਨ ਦੀ ਸਪਲਾਈ ਲਈ ਆਤਮ ਨਿਰਭਰ ਹੋ ਜਾਵੇਗਾ lਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਇਸ ਕੋਵਿਡ ਮਹਾਂਮਾਰੀ ਦੇ ਦੌਰ ਵਿਚ ਬੜੀ ਸਮਝਦਾਰੀ ਤੇ ਹਿੰਮਤ ਨਾਲ ਕੰਮ ਕਰਦੇ ਹੋਏ ਇਸ ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਸਮੂਹ ਸਿਆਸੀ ਪਾਰਟੀਆਂ ਨੂੰ ਦਲਗਤ ਰਾਜਨੀਤੀ ਤੋਂ ਉਪਰ ਉਠਦੇ ਹੋਏ ਕਿਸਾਨਾਂ ਦੀ ਪਿੱਠ ਤੇ ਖੜੇ ਹੋਣਾ ਚਾਹੀਦਾ ਹੈ, ਜੋ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡੱਟੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਪਹਿਲਾ ਸੂਬਾ ਸੀ, ਜਿਸ ਨੇ ਵਿਸ਼ੇਸ਼ ਵਿਧਾਨ ਸਭਾ ਸੈਸਨ ਬੁਲਾ ਕੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਸੀ। ਇਸ ਮੌਕੇ ਐਨਪੀਏ ਦੀ ਮੰਗ ਦੇ ਸਮਰਥਨ ਵਿਚ ਅੰਦੋਲਨਕਾਰੀ ਡਾਕਟਰਾਂ ਵਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਬਾਰੇ ਗੱਲ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਕੋਈ ਸਾਰਥਕ ਹੱਲ ਕੱਢ ਲਿਆ ਜਾਵੇਗਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਬਰਿੰਦਰ ਸਿੰਘ ਢਿੱਲੋਂ, ਪ੍ਰਧਾਨ ਪੰਜਾਬ ਯੂਥ ਕਾਂਗਰਸ, ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ, ਸ੍ਰੀ ਅੰਕੁਰ ਗੁਪਤਾ ਐਸਪੀ ਹੈਡਕੁਆਟਰ, ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ, ਸ੍ਰੀ ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਸ੍ਰੀ ਸੁਖਵਿੰਦਰ ਸਿੰਘ ਵਿਸਕੀ,ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ,  ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਇਸ ਚੇਅਰਮੈਨ, ਓਬੀਸੀ ਕਮਿਸ਼ਨ ਪੰਜਾਬ,  ਜਗਦੀਸ਼ ਕਾਂਜਲਾ, ਰਮੇਸ਼ ਗੋਇਲ, ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਯੂਥ ਕਾਂਗਰਸ ਰੂਪਨਗਰ, ਕੌਂਸਲਰ ਪੋਮੀ ਸੋਨੀ, ਕੌਂਸਲਰ ਅਮਰਿੰਦਰ ਸਿੰਘ ਰੀਹਲ, ਸ੍ਰੀ ਰਾਜੇਸਵਰ ਸਿੰਘ ਲਾਲੀ ਤੋਂ ਇਲਾਵਾ ਹੋਰਨਾਂ ਸਨਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ।ਕਲਾਸ ਇੰਡੀਆ ਕੰਪਨੀ ਮੋਰਿੰਡਾ ਦੇ ਅਧਿਕਾਰੀਆਂ ਵਿਚੋਂ ਸ੍ਰੀ ਰਾਮ ਕਾਨਨ, ਦੇ ਮੇਨੈਜਰ ਡਾਇਰੈਕਟਰ, ਸ੍ਰੀ ਭਾਵੇਸ਼ ਅਵਸਥੀ ਚੀਫ ਹਿਊਮਨ ਰਿਸੋਰਸ ਆਫਿਸਰ, ਸ੍ਰੀ ਨਰਿੰਦਰ ਨੈਨ ਸੀਨੀਅਰ ਮੇਨੈਜਰ ਹਿਊਮਨ ਰਿਸੋਰਸਜ਼ ਵੀ ਇਸ ਮੌਕੇ ਹਾਜ਼ਰ ਸਨ।