5 Dariya News

ਸ੍ਰੌਮਣੀ ਅਕਾਲੀ ਦਲ ਸੰਯੁਕਤ ਅੰਦਰ ਫੈਡਰੇਸ਼ਨ ਨੇਤਾਵਾ ਨੂੰ ਵੱਡੇ ਪੱਧਰ ਤੇ ਨੁਮਾਇੰਦਿਗੀ ਬੇਹੱਦ ਸਲਾਘਾਯੋਗ ਕਦਮ

ਬਹੁਤ ਜਲਦੀ ਹੋਰ ਸੀਨੀਅਰ ਆਗੂਆਂ ਦੀ ਸੇਵਾਵਾਂ ਵੀ ਲਵਾਗੇ : ਕਰਨੈਲ ਸਿੰਘ ਪੀਰਮੁਹੰਮਦ

5 Dariya News

ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ 06-Jul-2021

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਜ਼ੋਰਦਾਰ ਸਲਾਘਾ ਕਰਦਿਆ ਕਿਹਾ ਹੈ ਕਿ ਸ੍ਰੌਮਣੀ ਅਕਾਲੀ ਦਲ ਮੁੜ ਸੁਰਜੀਤ ਹੋ ਰਿਹਾ ਹੈ ਜਿਵੇ ਪਹਿਲਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂਆਂ ਦੀਆਂ ਸ੍ਰੌਮਣੀ ਅਕਾਲੀ ਦਲ ਅੰਦਰ ਸੇਵਾਵਾਂ ਲਈਆ ਜਾਦੀਆਂ ਸਨ ਉਸੇ ਤਰਾ ਹੁਣ ਸ੍ਰੌਮਣੀ ਅਕਾਲੀ ਦਲ ਸੰਯੁਕਤ ਵਿੱਚ ਵੱਡੀ ਤਦਾਦ ਵਿੱਚ ਫੈਡਰੇਸ਼ਨ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਸੌਪੀਆ ਜਾ ਰਹੀਆ ਹਨ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਫੈਡਰੇਸ਼ਨ ਦੇ ਸਕੂਲ ਵਿੱਚ ਪੜੇ ਵਿਦਿਆਰਥੀ ਸਿੱਖੀ ਜਜ਼ਬੇ ਨਾਲ ਲੈਸ ਹੋਕੇ ਖਾਲਸਾ ਪੰਥ ਅਤੇ ਪੰਜਾਬ ਦੇ ਭਲੇ ਲਈ ਸੋਚਦੇ ਹਨ । ਉਹਨਾਂ ਕਿਹਾ ਇਸ ਸਮੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਸਿੱਖ ਕੌਮ ਦੀ ਸਭ ਤੋ ਮਜਬੂਤ ਧਾਰਮਿਕ ਅਤੇ ਸਿਆਸੀ ਜਮਾਤ ਬਣ ਰਹੀ ਹੈ ਇਸ ਅੰਦਰ ਹਰ ਦਿਨ ਸਿੱਖ ਅਤੇ ਪੰਜਾਬੀ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹਨ ਪਾਰਟੀ ਨਾਲ ਜੁੜ ਰਹੇ ਹਨ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਅਤੇ ਸ੍ ਢੀਂਡਸਾ ਵਿਚਕਾਰ ਹੋਈ ਸਿਧਾਂਤਕ ਏਕਤਾ ਨੂੰ ਹਰ ਹਾਲ ਬਰਕਰਾਰ ਰੱਖਣ ਦੀ ਬੇਹੱਦ ਲੋੜ ਹੈ। ਸਭ ਨੂੰ ਦੂਰਅੰਦੇਸ਼ ਬਣਨ ਦੀ ਲੋੜ ਹੈ । ਉਹਨਾਂ ਕਿਹਾ ਕਿ ਅੱਜ ਜਥੇਬੰਦਕ ਢਾਂਚੇ ਵਿੱਚ ਪਹਿਲਾ ਤੋ ਹੋਈਆ ਨਿਯੁਕਤੀਆਂ ਵਿੱਚ ਕੁੱਝ ਤਬਦੀਲੀ ਕੀਤੀ ਗਈ ਹੈ ਜਿਸ ਮੁਤਾਬਿਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਸਾਬਕਾ ਪ੍ਰਧਾਨਾ ਸ੍ ਜਸਬੀਰ ਸਿੰਘ ਘੁੰਮਣ ਅਤੇ ਸ੍ ਮਨਜੀਤ ਸਿੰਘ ਭੌਮਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ ਜਦਕਿ ਸ੍ ਨਰਪਿੰਦਰ ਸਿੰਘ  ਖਿਆਲਾ ਮਾਨਸਾ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਕੱਲ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਨਹੀ ਸੀ ਆ ਸਕਿਆ । ਧਾਰਮਿਕ ਵਿੰਗ ਦੇ ਇੰਚਾਰਜ ਕਿਸ ਨੂੰ ਲਗਾਇਆ ਜਾਣਾ ਹੈ ਇਸ ਬਾਰੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ ਸੁਖਦੇਵ ਸਿੰਘ ਢੀਡਸਾ ਆਉਦੇ ਦਿਨਾਂ ਵਿੱਚ ਫੈਸਲਾ ਲੈਣਗੇ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕੱਲ ਪਾਰਟੀ ਦੇ ਮੁੱਖ ਦਫ਼ਤਰ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਿਲਾ ਜਥੇਦਾਰਾ ਦੀ ਅਹਿਮ ਮੀਟਿੰਗ ਦਿਨ ਦੇ 11 ਵਜੇ  ਬੁਲਾਈ ਗਈ ਹੈ ਜਿਸ ਨੂੰ ਪਾਰਟੀ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਡਸਾਂ ਸੰਬੋਧਨ ਕਰਨਗੇ ਤੇ ਪੰਜਾਬ ਦੇ ਸਿਆਸੀ ਅਤੇ ਧਾਰਮਿਕ ਹਾਲਤਾ ਤੇ ਆਧਾਰਿਤ ਕੋਈ ਠੋਸ ਪ੍ਰੋਗਰਾਮ ਦਿੱਤਾ ਜਾਵੇਗਾ ।