5 Dariya News

ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ਵਿਚ ਹਾਸਿਲ ਕੀਤਾ ਪਹਿਲਾ ਸਥਾਨ

ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੇ ਸਾਲ ਊਰਜਾ ਬਚਾਉਣ ਵਿਚ ਸੂਬਾ ਪੱਧਰੀ ਪੁਰਸਕਾਰ ਨੂੰ ਅਪਾਣੇ ਨਾਮ ਕੀਤਾ

5 Dariya News

ਚੰਡੀਗੜ 01-Jul-2021

ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਇੱਕ ਹੋਰ ਕੀਰਤੀਮਾਨ ਸਥਾਪਿਤ ਕਰਕੇ ਇਸ ਸਾਲ ਵੀ ਸੂਬਾ ਪੱਧਰੀ ਊਰਜਾ ਬਚਾਓ ਅਵਾਰਡ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਜਿਕਰਯੋਗ ਹੈ ਕਿ ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੀ ਵਾਰ ਰਾਜ ਪੱਧਰੀ ਊਰਜਾ ਬਚਾਓ ਅਵਾਰਡ ਹਾਸਲ ਕੀਤਾ ਹੈ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੁਨੀਆਂ ਭਰ ਦੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕੇ ਵਿਰਾਸਤ-ਏ-ਖਾਲਸਾ ਵੱਲੋਂ ਲਗਾਤਾਰ ਕੀਰਤੀਮਾਨ ਸਥਾਪਿਤ ਕਰਨ ਦਾ ਸਿਲਸਿਲਾ ਜਾਰੀ ਹੈ। ਉਨਾਂ ਦੱਸਿਆ ਕਿ ਜਿੱਥੇ ਇਸ ਮਹਾਨ ਅਜਾਇਬ ਘਰ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ, ਉੱਥੇ ਉਰਜ਼ਾ ਬਚਉਣ ਵਿਚ ਵੀ ਵਿਲੱਖਣ ਪਛਾਣ ਬਣਾਈ ਹੈ।ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਖੇ ਹੋਣ ਵਾਲੀ ਬਿਜਲੀ ਦੀ ਖਪਤ ਨੂੰ ਘਟਾਉਣ ਦੇ ਲਈ ਲਗਾਤਾਰ ਵਿਸੇਸ਼ ਉਪਰਾਲੇ ਕੀਤੇ ਜਾਂਦੇ ਰਹੇ ਹਨ।ਇਸੇ ਦੇ ਤਹਿਤ ਇਸ ਵਾਰ ਵੀ ਲਗਾਤਾਰ ਤੀਸਰੀ ਵਾਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ਐਨਰਜੀ ਕੰਜ਼ਰਵੇਸ਼ਨ ਅਵਾਰਡਾਂ ‘ਚ ਪਹਿਲਾ ਸਥਾਨ ਹਾਸਲ ਕਰਕੇ ਹੈਟਰਿਕ ਮਾਰ ਕੇ ਇਤਿਹਾਸ ਸਿਰਜਿਆ ਹੈ।ਉਨਾਂ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਕਿਹਾ।