5 Dariya News

3 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਨੇ ਲਗਾਇਆ ਕੋਵਿਡ ਟੀਕਾਕਰਨ ਕੈਂਪ

5 Dariya News

ਪਟਿਆਲਾ 28-Jun-2021

3 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਵੱਲੋਂ ਅੱਜ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ 'ਚ 50 ਦੇ ਕਰੀਬ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਟੀਕਾਕਰਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਲਗਾਏ ਗਏ ਇਸ ਟੀਕਾਕਰਨ ਕੈਂਪ 'ਚ ਲੋਕਾਂ ਵੱਲੋਂ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਸ਼ਮੂਲੀਅਤ ਕੀਤੀ ਗਈ ਹੈ ਅਤੇ ਕੋਵਿਡ ਮਹਾਂਮਾਰੀ ਦੇ ਖਾਤਮੇ ਲਈ ਆਪਣਾ ਸਹਿਯੋਗ ਦਿੱਤਾ ਗਿਆ।ਕੈਂਪ ਦੌਰਾਨ ਐਸ.ਐਮ.ਓ. ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸਤਿੰਦਰ ਸਿੰਘ ਦੀ ਅਗਵਾਈ 'ਚ ਲਗਾਏ ਕੈਂਪ 'ਚ ਭਾਸ਼ਾ ਵਿਭਾਗ ਦੇ ਕਰਮਚਾਰੀਆਂ, ਐਨ.ਸੀ.ਸੀ ਕੈਡਿਟਾਂ ਤੇ ਸਟਾਫ਼ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਜਿਥੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਵੱਡੀ ਪੱਧਰ 'ਤੇ ਕੈਂਪ ਲਗਾਕੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਅਪੀਲ ਕਰਦਿਆ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਹਾਲੇ ਤੱਕ ਟੀਕਾ ਨਹੀਂ ਲਗਵਾਇਆ ਹੈ ਉਹ ਆਪਣੇ ਨੇੜਲੇ ਸਿਹਤ ਕੇਂਦਰ 'ਚ ਜਾਕੇ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਅਸੀਂ ਕੋਵਿਡ ਦੀ ਸੰਭਾਵਤ ਤੀਸਰੀ ਲਹਿਰ ਤੋਂ ਆਪਣਾ ਬਚਾਅ ਕਰ ਸਕੀਏ।ਕੈਂਪ ਦੌਰਾਨ ਕੈਪਟਨ ਐਮ.ਐਸ. ਚਹਿਲ, ਸਤਵੀਰ ਸਿੰਘ ਗਿੱਲ, ਰੋਹਿਤ ਸਚਦੇਵਾ ਤੋਂ ਇਲਾਵਾ ਐਨ.ਸੀ.ਸੀ. ਕੈਡਿਟ ਅਤੇ ਹੋਰ ਸਟਾਫ਼ ਮੌਜੂਦ ਸੀ।