5 Dariya News

ਪੁਲੀਸ ਮੁਲਾਜ਼ਮਾਂ ਦੀ ਇਮਿਊਨਿਟੀ ਵਧਾਉਣ ਸਬੰਧੀ ਐਸ.ਪੀ. ਹਰਪਾਲ ਸਿੰਘ ਨੇ ਵੰਡੀਆਂ ਦਵਾਈਆਂ

5 Dariya News

ਫ਼ਤਹਿਗੜ੍ਹ ਸਾਹਿਬ 28-Jun-2021

ਪੁਲੀਸ ਮੁਲਾਜ਼ਮਾਂ ਦੀ ਇਮਿਊਨਿਟੀ ਵਧਾਉਣ ਲਈ ਮਿਸ਼ਨ ਫ਼ਤਹਿ ਤਹਿਤ ਸਮੇਂ-ਸਮੇਂ 'ਤੇ ਪੁਲੀਸ ਮੁਲਾਜ਼ਮਾਂ ਨੂੰ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਵੰਡੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਕਰੋਨਾ ਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਵੰਡੇ ਜਾਣ ਦੇ ਚੌਥੇ ਗੇੜ ਦੀ ਸ਼ੁਰੂਆਤ ਐਸ.ਪੀ. (ਹੈੱਚ) ਹਰਪਾਲ ਸਿੰਘ ਨੇ ਕੀਤੀ।ਇਸ ਮੌਕੇ ਸ. ਹਰਪਾਲ ਸਿੰਘ ਨੇ ਕਿਹਾ ਕਿ ਪੁਲੀਸ ਫਰੰਟ ਲਾਈਨ ਉਤੇ ਕੰਮ ਕਰਦੀ ਹੈ, ਜਿਸ ਲਈ ਕਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਸਮੇਤ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਇਸੇ ਤਹਿਤ ਹੁਣ ਤਿੰਨ ਗੇੜਾਂ ਤਹਿਤ ਪੁਲੀਸ ਮੁਲਾਜ਼ਮਾਂ ਨੂੰ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਵੰਡੀਆਂ ਗਈਆਂ ਹਨ, ਜੋ ਬਹੁਤ ਸਹਾਈ ਸਿੱਧ ਹੋਈਆਂ ਹਨ ਤੇ ਹੁਣ ਕਰੀਬ 02 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਦਵਾਈਆਂ ਵੰਡਣ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਗਈ ਹੈ।ਐਸ.ਪੀ. (ਐੱਚ) ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੁਲੀਸ ਮੁਲਾਜ਼ਮਾਂ ਦਾ ਸਿਹਤਮੰਦ ਹੋਣਾ ਲਾਜ਼ਮੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪੁਲੀਸ ਮੁਲਾਜ਼ਮਾਂ ਦੀ ਪਹਿਲੀ ਡੋਜ਼ ਸਬੰਧੀ 100 ਫੀਸਦ ਵੈਕਸੀਨੇਸ਼ਨ ਹੋ ਚੁੱਕੀ ਹੈ ਤੇ ਤੈਅ ਸਮੇਂ ਮੁਤਾਬਕ ਦੂਜੀ ਡੋਜ਼ ਵੀ ਲਗਾਤਾਰ ਜਾ ਰਹੀ ਹੈ ਤੇ ਦੂਜੀ ਡੋਜ਼ ਲੱਗਣ ਦਾ ਗੇੜ ਵੀ ਛੇਤੀ ਮੁਕੰਮਲ ਹੋ ਜਾਵੇਗਾ।ਇਸ ਮੌਕੇ ਇੰਚਾਰਜ ਪੁਲੀਸ ਲਾਈਨ ਹਸਪਤਾਲ, ਡਾ. ਰੁਕਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਤਹਿਤ ਮੁੱਖ ਤੌਰ ਉਤੇ ਵਿਟਾਮਿਨ, ਮਿਨਰਲਜ਼, ਓ.ਆਰ.ਐਸ. ਆਦਿ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਮੁਲਾਜ਼ਮਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਠੀਕ ਰਹੇ ਅਤੇ ਉਹ ਤੰਦਰੁਸਤ ਰਹਿ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਸਕਣ।ਇਸ ਮੌਕੇ ਡੀ.ਐਸ.ਪੀ. (ਐਚ) ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਪ੍ਰਿਰਵੀ ਸਿੰਘ ਚਾਹਲ ਵੀ ਹਾਜ਼ਰ ਸਨ।