5 Dariya News

ਸ਼੍ਰੀ ਦਰਬਾਰ ਸਾਹਿਬ (ਟੁੱਟੀ ਗੰਢੀ ਸਾਹਿਬ) ਦੇ ਸਰੋਵਰ ਦੀ ਪੁਰਾਣੀ ਹੰਸਲੀ ਸਾਹਿਬ ਨੂੰ ਨਵੇ ਇਨਲੇਟ ਚੈਨਲ ਨਾਲ ਕੀਤਾ ਗਿਆ ਤਬਦੀਲ

ਕੈਬਨਿਟ ਮੰਤਰੀ ਬਾਜਵਾ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਪਾਈਪ ਲਾਈਨ ਦੇ ਪ੍ਰੋਜੈਕਟ ਦਾ 1 ਕਰੋੜ 60 ਲੱਖ ਰੁਪਏ ਦਾ ਕੀਤਾ ਉਦਘਾਟਨ

5 Dariya News

ਸ੍ਰੀ ਮੁਕਤਸਰ ਸਾਹਿਬ 24-Jun-2021

 ਸੀ ਮੁਕਤਸਰ ਸਾਹਿਬ ਵਿਖੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਬਣੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸ.ਤਿ੍ਰਪਤ ਰਜਿੰਦਰ ਸਿੰਘ ਬਾਜਵਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਅੱਜ ਹੰਸਲੀ ਸਾਹਿਬ ਦਾ ਉਦਘਾਟਨ ਕੀਤਾ ਅਤੇ ਨਤਮਸਤਕ ਹੋਏ ਅਤੇ ਜਿਥੇ ਉਨਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ।ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਜਿਸ ਪਾਣੀ ਦੇ ਚੈਨਲ ਰਾਹੀਂ (ਹੰਸਲੀ ਸਾਹਿਬ) ਪਾਣੀ ਗੁਰੂਦੁਆਰਾ ਸਾਹਿਬ ਦੇ ਸਰੋਵਰ ਵਿਚ ਜਾ ਰਿਹਾ ਸੀ ਉਹ ਤਕਰੀਬਨ 80 ਸਾਲ ਪੁਰਾਣਾ ਹੋਣ ਕਾਰਨ ਸਰੋਵਰ ਲਈ ਸਾਫ ਸੁਥਰਾ ਪਾਣੀ ਮੁਹੱਈਆ ਨਹੀਂ ਕਰਵਾ ਪਾ ਰਿਹਾ ਸੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਦਰਬਾਰ ਸਾਹਿਬ ਨੂੰ ਸਾਫ ਸੁਥਰਾ ਪਾਣੀ ਹੁਣ ਉਪਲੱਬਧ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ ਮੁਕਤਸਰ ਮਾਈਨਰ ਤੋਂ ਲੈ ਕੇ ਸਰੋਵਰ ਤੱਕ ਇੱਟਾਂ ਦਾ ਅੰਡਰ ਗਰਾਉਂਡ ਚੈਨਲ ਬਣਿਆ ਹੈ ਅਤੇ ਇਹ ਚੈਨਲ ਕੋਟਕਪੂਰਾ ਰੋਡ ਦੇ ਨਾਲ-ਨਾਲ ਬਜਾਰ ਵਿਚ ਦੀ ਹੁੰਦਾ ਹੋਇਆ ਸਰੋਵਰ ਤੱਕ ਪਹੁੰਚਦਾ ਹੈ। ਸ੍ਰੀ ਮੁਕਤਸਰ ਸਾਹਿਬ ਨਿਵਾਸੀਆਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਸ਼੍ਰੀ ਦਰਬਾਰ ਸਾਹਿਬ (ਟੁੱਟੀ ਗੰਢੀ ਸਾਹਿਬ) ਦੇ ਸਰੋਵਰ ਦੀ ਪੁਰਾਣੀ ਹੰਸਲੀ ਨੂੰ ਨਵੇ ਇਨਲੈਟ ਚੈਨਲ ਨਾਲ 1 ਕਰੋੜ 60 ਲੱਖ ਰੁਪਏ ਖਰਚ ਕੇ ਬਦਲਿਆ ਗਿਆ ਹੈ। ਇਹ ਪਾਣੀ ਦੀ ਪਾਈਪ 2700 ਮੀਟਰ ਲੰਬੀ ਹੈ ਅਤੇ ਇਸ ਪਾਈਪ ਲਾਇਨ ਨੂੰ 4 ਮਹੀਨਿਆਂ ਵਿੱਚ ਪਾ ਕੇ ਸਰੋਵਰ ਨੂੰ ਸਾਫ ਸੁਥਰਾ ਪਾਣੀ ਮੁਹਇਆ ਕਰਵਾਇਆ ਗਿਆ ਹੈ।ਉਹਨਾਂ ਦੱਸਿਆ ਕਿ ਨਵੇ ਇਨਲੈਟ ਚੈਂਨਲ ਅਧੀਨ ਮੁਕਤਸਰ ਮਾਈਨਰ ਉੱਤੇ ਇੱਕ ਪੰਪ ਹਾਊਸ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿੱਚ ਮੋਟਰਾਂ ਰਾਹੀਂ ਪਾਣੀ ਨੂੰ ਪੰਪ ਕਰਕੇ ਗੁਰਦੁਆਰਾ ਸਾਹਿਬ ਦੇ ਸਰੋਵਰ ਤੱਕ ਪੰਪਿਗ ਰਾਹੀਂ ਪਹੁੰਚਾਇਆ ਜਾਵੇਗਾ। ਇਹ ਪੂਰਾ ਕੰਮ ਜਿਲਾ ਪ੍ਰਸ਼ਾਸ਼ਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਰਿਟਾ: ਏਡੀਸੀ ਐਚ.ਐਸ ਸਰਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਗਿਆ ਹੈ।ਇਸ ਸਬੰਧੀ ਐਕਸੀਅਨ ਅਮਿ੍ਰਤਦੀਪ ਸਿੰਘ ਭੱਠਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁਢਲਾ ਖਰਚਾ 95.44 ਲੱਖ ਸੀ ਅਤੇ ਕੰਮ ਦੋਰਾਨ ਇਹ ਵੱਧ ਕੇ ਤਕਰੀਬਨ 1 ਕਰੋੜ 60 ਲੱਖ ਰੁਪਏ ਹੋ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਐਲ.ਏ., ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਸ੍ਰੀ ਨਰਿੰਦਰ ਕਾਉਣੀ ਚੇਅਰਮੈਨ ਜ਼ਿਲਾ ਪ੍ਰਸ਼ੀਦ, ਸ੍ਰੀ ਗੁਰਬਿੰਦਰ ਸਿੰਘ ਸਰਾਓ ਏਡੀਸੀ ਵਿਕਾਸ, ਸ੍ਰੀ ਹਰਿੰਦਰ ਸਿੰਘ ਸਰਾਂ ਰਿਟਾ: ਏਡਸੀ ਵਿਕਾਸ, ਸ੍ਰੀਮਤੀ ਸਵਰਨਜੀਤ ਕੌਰ ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ, ਸ੍ਰੀ ਕਿਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਮੈਨੇਜਰ ਦਰਬਾਰ ਸਾਹਿਬ ਸ. ਮਨਿੰਦਰ ਸਿੰਘ, ਸ੍ਰੀ ਜਗਜੀਤ ਸਿੰਘ  ਹਨੀ ਫੱਤਣਵਾਲਾ,ਸ੍ਰੀ ਭੀਨਾ ਬਰਾੜ,ਸ੍ਰੀ ਭਿੰਦਰ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।