5 Dariya News

ਕਰੋਨਾ ਟੀਕਾਕਰਨ ਜੰਗੀ ਪਧੱਰ ਤੇ ਸ਼ੁਰੂ ਕਰਨ ਦਾ ਐਲਾਨ

ਡੀਸੀ ਮੁਕਤਸਰ ਵੱਲੋਂ ਹਰ ਪਿੰਡ, ਕਸਬੇ ਲਈ ਤੈਨਾਤ ਕੀਤੇ ਗਏ ਨੋਡਲ ਅਫ਼ਸਰ

5 Dariya News

ਸ੍ਰੀ ਮੁਕਤਸਰ ਸਾਹਿਬ 21-Jun-2021

ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਅੱਜ ਕਰੋਨਾ ਟੀਕਾਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਉਚੇਚੇ ਤੌਰ ਤੇ ਇਸ ਸਬੰਧੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨਾਂ ਜ਼ਿਲੇ ਵਿੱਚ ਪਿੰਡਾਂ ਅਤੇ ਕਸਬਿਆਂ ਦੇ ਕਲਸਟਰ ਬਣਾ ਕੇ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ। ਉਨਾਂ ਦੱਸਿਆ ਕਿ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀ ਇਨਾਂ ਕਲਸਟਰਾਂ ਦੇ ਨੋਡਲ ਅਫ਼ਸਰ ਹੋਣਗੇ ਅਤੇ ਜਿਥੇ ਵੀ ਟੀਕਾਕਰਨ ਦੀ ਦਰ ਘੱਟੇਗੀ ਉਥੇ ਇਹ ਅਧਿਕਾਰੀ ਖੁੱਦ ਜਾ ਕੇ ਲੋਕਾਂ ਦੇ ਸਹਿਯੋਗ ਨਾਲ ਇਸ ਦਰ ਨੂੰ ਵਧਾਉਣਗੇ। ਉਨਾਂ ਅਧਿਕਾਰੀਆਂ ਨੂੰ ਆਮ ਲੋਕਾਂ, ਪੰਚਾਇਤਾਂ, ਧਾਰਮਿਕ ਸੰਸਥਾਵਾਂ ਅਤੇ ਐਨ.ਜੀ.ਓਜ਼ ਨਾਲ ਤਾਲਮੇਲ ਕਰ ਕੇ ਵੈਕਸੀਨੇਸ਼ਨ ਦੀ ਦਰ ਨੂੰ ਵਧਾਉਣ ਦੇ ਯਤਨ ਕਰਨ ਲਈ ਵੀ ਪ੍ਰੇਰਿਆ।ਉਨਾਂ ਦੱਸਿਆ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਦੁਕਾਨਾ ਦੇ ਕਰਿੰਦੇ ਅਤੇ ਡਲੀਵਰੀ ਬੁਆਏ ਲਈ ਟੀਕਾਕਰਨ ਜਰੂਰੀ ਹੈ। ਉਨਾਂ ਦੱਸਿਆ ਕਿ ਟੀਕਾਕਰਨ ਦੇ ਨਾਲ ਜਿਥੇ ਖੁੱਦ ਨੂੰ ਕਰੋਨਾ ਹੋਣ ਤੇ ਖਤਰੇ ਦਾ ਅਸਰ ਘੱਟਦਾ ਹੈ, ਉਥੇ ਨਾਲ ਹੀ ਇਸ ਦੇ ਫੈਲਣ ਦੀ ਗਤੀ ਵੀ ਧੀਮੀ ਹੁੰਦੀ ਹੈ। ਉਨਾਂ ਦੱਸਿਆ ਕਿ ਮੁਕਤਸਰ ਵਿਚ ਏਡੀਸੀ ਜਨਰਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਲੋਟ ਵਿਚ ਐਸਡੀਐਮ ਮਲੋਟ, ਗਿੱਦੜਬਾਹਾ ਵਿਚ ਐਸਡੀਐਮ ਗਿੱਕੜਬਾਹਾ, ਆਲਮਵਾਲਾ ਵਿਚ ਡੀਐਫਐਸਸੀ, ਲੰਬੀ ਵਿਚ ਡੀਡੀਪੀਓ ਅਤੇ ਦੋਦਾ ਵਿਚ ਸਹਾਇਕ ਕਮਿਸ਼ਨਰ (ਅੰਡਰ ਟ੍ਰੈਨਿੰਗ) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਮੀਟਿੰਗ ਦੇ ਅੰਤ ਵਿਚ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅੱਜਕਲ ਡੇਂਗੂ, ਮਲੇਰੀਆ ਅਤੇ ਅਜਿਹੀਆਂ ਹੋਰ ਬਿਮਾਰੀਆਂ ਨੂੰ ਠਲ ਪਾਉਣ ਦੇ ਯਤਨਾ ਨੂੰ ਵੀ ਤੇਜ ਕਰਨ ਲਈ ਕਿਹਾ।