ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦਾ ਪੇਜ਼ ਲਾਈਕ ਕਰਕੇ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਦੀ ਕੀਤੀ ਪ੍ਰੰਸ਼ਸਾ
19 ਜੂਨ ਨੂੰ ਸਮੂਹ ਫ਼ਰੀਦਕੋਟ ਨਿਵਾਸੀਆਂ ਨੂੰ ਅਧਿਆਪਕਾਂ ਅਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨ ਦੀ ਕੀਤੀ ਅਪੀਲ
5 Dariya News
ਫ਼ਰੀਦਕੋਟ 18-Jun-2021
ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦੌਰਾਨ ਕੀਤੀ ਸਖ਼ਤ ਮਿਹਨਤ ਤੋਂ ਬਾਅਦ ਦੇਸ਼ ਭਰ ’ਚ ਪੰਜਾਬ ਨੂੰ ਸਿੱਖਿਆ ਦੇ ਖੇਤਰ ’ਚ ਪਹਿਲਾ ਸਥਾਨ ਮਿਲਣ ਤੇ ਫ਼ਰੀਦਕੋਟ ਦੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਸਿੱਖਿਆ ਵਿਭਾਗ ਦੇ ਅਧਿਆਪਕਾਂ, ਅਧਿਕਾਰੀਆਂ, ਬੱਚਿਆਂ, ਬੱਚਿਆਂ ਦੇ ਮਾਪਿਆਂ ਤੇ ਦਾਨੀ ਸੱਜਣਾਂ ਨੂੰ ਵਧਾਈ ਦਿੱਤੀ। ਉਨਾਂ ਨੇ ਸਿੱਖਿਆ ਵਿਭਾਗ ਵੱਲੋਂ ਆਪਣੀਆਂ ਪ੍ਰਾਪਤੀਆਂ ਨੂੰ ਘਰ-ਘਰ ਪੁੱਜਦਾ ਕਰਨ ਵਾਸਤੇ ਜੋ ਫ਼ੇਸ ਬੁੱਕ ਤੇ ਜੋ ਆਪਣਾ ਪੇਜ਼ ‘ਐਕਟਿਵਿਟੀਜ਼ ਸਕੂਲ ਐਜੂਕੇਸ਼ਨ ਪੰਜਾਬ ’ ਤਿਆਰ ਕੀਤਾ ਗਿਆ ਹੈ ਨੂੰ ਖੁਦ ਲਾਈਕ ਕੀਤਾ ਗਿਆ। ਉਨਾਂ ਕਿਹਾ ਵਿਭਾਗ ਵੱਲੋਂ ਆਪਣੇ ਅਧਿਆਪਕਾਂ ਤੇ ਬੱਚਿਆਂ ਦੇ ਚੰਗੇ ਕੰਮਾਂ ਨੂੰ ਪੇਜ਼ ਰਾਹੀਂ ਸੰਸਾਰ ਪੱਧਰ ਤੇ ਪੁੱਜਦਾ ਕਰਨ ਵਾਸਤੇ ਉਪਰਾਲਾ ਕਰਨਾ ਵੀ ਸ਼ਲਾਘਾਯੋਗ ਹੈ। ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਪੇਜ਼ ਤੇ ਜ਼ਿਲੇ ਵਾਰ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ 19 ਜੂਨ ਨੂੰ ਰਾਤ ਤੱਕ 10:00 ਵਜੇ ਤੱਕ ਫ਼ਰੀਦਕੋਟ ਜ਼ਿਲੇ ਦੇ ਸਕੂਲਾਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਇਸ ਪੇਜ਼ ਤੇ ਵੇਖੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਸਾਨੂੰ ਆਪਣੇ ਜ਼ਿਲੇ ਦੇ ਬੱਚਿਆਂ ਅਤੇ ਅਧਿਆਪਕਾ ਦੇ ਹੌਂਸਲੇ ਨੂੰ ਵਧਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਸਾਨੂੰ ਲਾਈਕ, ਕੁਮੈਂਟ ਅਤੇ ਪੇਜ਼ ਸ਼ੇਅਰ ਚੰਗੇ ਕਾਰਜਾਂ ਦੇ ਪ੍ਰਸਾਰ ਕਰਨਾ ਚਾਹੀਦਾ ਹੈ, ਉਨਾਂ ਕਿਹਾ ਕਿ ਅਧਿਆਪਕ ਹਮੇਸ਼ਾ ਸਮਾਜ ਲਈ ਚਾਨਣ ਮੁਨਾਰਾ ਹੁੰਦਾ ਹੈ। ਇਸ ਲਈ ਸਾਨੂੰ ਸਭ ਨੂੰ ਅਧਿਆਪਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹੁਣ ਲੋੜ ਹੈ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਕੀਤੇ ਚੰਗੇ ਕੰਮਾਂ ਦੀ ਪ੍ਰੰਸ਼ਸਾ ਕੀਤੀ ਜਾਵੇ।ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਮਨਿੰਦਰ ਕੌਰ ਨੇ ਕਿਹਾ ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕੀਤੀ ਮਿਹਨਤ ਸਦਕਾ ਫ਼ਰੀਦਕੋਟ ਹਮੇਸ਼ਾ ਪ੍ਰਾਪਤੀਆਂ ਦੇ ਖੇਤਰ ’ਚ ਮੋਹਰੀ ਰਿਹਾ ਹੈ। ਇਹੀ ਕਾਰਨ ਹੈ ਬੀਤੇ ਵਰੇ ਦੌਰਾਨ ਪੰਜਾਬ ਦੇ ਇੱਕੋ ਅਧਿਆਪਕ ਨੂੰ ਨੈਸ਼ਨਲ ਐਵਾਰਡ ਮਿਲਿਆ ਤੇ ਉਹ ਅਧਿਆਪਕ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕਾ ਨਾਲ ਸਬੰਧਿਤ ਹੈ। ਉਨਾਂ ਦੱਸਿਆ ਹਾਲ ਹੀ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਨੂੰ 10 ਲੱਖ, ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੂੰ 7.5 ਲੱਖ, ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਨੂੰ ਬੇਹਤਰੀਨ ਕਾਰਗੁਜ਼ਾਰੀ 2.5-2.5 ਲੱਖ ਦੇ ਨਗਦ ਇਨਾਮ ਮਿਲੇ ਹਨ। ਇਸ ਮੌਕੇ ਸਿੱਖਿਆ ਵਿਭਾਗ ਦੇ ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ, ਜ਼ਿਲਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੱਤਪਾਲ ਸ਼ਰਮਾ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਹਾਜ਼ਰ ਸਨ।