5 Dariya News

ਜਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਸਿਵਲ ਹਸਪਤਾਲ ਫੇਜ਼ 6 ’ਚ 45 ਐਲ.ਪੀ.ਐਮ ਦੀ ਸਮਰੱਥਾ ਵਾਲੇ 2 ਮੈਡੀਕਲ ਆਕਸੀਜਨ ਸਪਲਾਈ ਸਿਸਟਮ ਕੀਤੇ ਸਥਾਪਤ

ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਰੈਡ ਕਰਾਸ ਸੁਸਾਇਟੀ ਨੂੰ 40 ਲੱਖ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ

5 Dariya News

ਐਸ.ਏ.ਐਸ ਨਗਰ 16-Jun-2021

ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਸਿਵਲ ਹਸਪਤਾਲ ਫੇਜ਼ 6 ’ਚ 45 ਐਲ.ਪੀ.ਐਮ ਦੀ ਸਮਰੱਥਾ ਵਾਲੇ 2 ਮੈਡੀਕਲ ਆਕਸੀਜਨ ਸਪਲਾਈ ਸਿਸਟਮ ਕੀਤੇ ਸਥਾਪਤ।ਇਸ ਕੰਮ ਲਈ ਸੁਸਾਇਟੀ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ 40 ਲੱਖ ਰੁਪਏ ਦੀ  ਰਾਸ਼ੀ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ,ਹੁਸ਼ਿਆਰਪੁਰ ਵੱਲੋਂ ਪ੍ਰਾਪਤ ਹੋਈ ।ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ -19 ਦੇ ਚਲਦਿਆ ਨਾਗਰਿਕਾ ਨੂੰ ਸਿਹਤ ਸਹੂਲਤਾਂ ਲੈਣ ਤੋਂ ਵਾ‌ਝਾਂ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਨਾਲ ਸਥਾਪਤ ਕੀਤੇ ਗਏ ਆਕਸੀਜਨ ਸਪਲਾਈ ਸਿਸਟਮ  ਲੋਕਾ ਲਈ ਵਰਦਾਨ  ਸਾਬਤ ਹੋਣਗੇ। ਉਨਾਂ ਦੱਸਿਆ ਇਹ ਪ੍ਰਣਾਲੀ ਗਲੋਬਲ ਕੁਆਲਟੀ ਦੇ ਮਿਆਰਾਂ ਨੂੰ ਪੂਰਾ ਕਰਦੀ ਹੈ ਅਤੇ 93% ਤੋਂ 95% ਤੱਕ ਦੀ ਸ਼ੁੱਧਤਾ ਪ੍ਰਦਾਨ ਕਰਦੀ ਹੈ।ਉਨ੍ਹਾਂ ਨੇ ਸੋਸ਼ਲ ਡਿਵੈਲਪਮੈਂਟ ਸੁਸਾਇਟੀ, ਹੁਸ਼ਿਆਰਪੁਰ ਨੂੰ ਮਾਲੀ ਇਮਦਾਦ ਲਈ ਧੰਨਵਾਦ ਕੀਤਾ ।ਜ਼ਿਲ੍ਹੇ ਵਿੱਚ ਆਕਸੀਜਨ ਦੀ ਸਪਲਾਈ ਲਗਾਤਾਰ ਜਾਰੀ ਰੱਖਣ ਲਈ ਅਧੁਨਿਕ ਉਪਕਰਨਾ ਦੀ ਵਰਤੋ ਕੀਤੀ ਜਾ ਰਹੀ ਹੈ।ਆਕਸੀਜਨ ਜਨਰੇਟਰਾਂ ਦੀ ਵਰਤੋਂ ਕਰਦਿਆਂ ਸਾਈਟ ਤੇ ਮੈਡੀਕਲ ਆਕਸੀਜਨ ਉਤਪਾਦਨ ਦੇ ਪ੍ਰਯੋਗ ਕੀਤੇ ਜਾ ਰਹੇ ਹਨ। ਅਜਿਹਾ ਸੈਟਅੱਪ ਤਿਆਰ ਕੀਤਾ ਜਾ ਰਿਹਾ ਹੈ ਜੋ ਮੋਬਾਈਲ ਅਤੇ ਸਥਿਰ ਦਵਾਈ ਦੀ ਨਿਰੰਤਰ, ਭਰੋਸੇਮੰਦ ਪੂਰਤੀ   ਲੋੜ ਅਨੁਸਾਰ ਕਰੇ।ਜ਼ਿਕਰਯੋਗ ਹੈ ਕਿ ਜਿਲਾ ਰੈਡ ਕਰਾਸ ਸੁਸਾਇਟੀ  ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ  ਹੈ । ਕੋਵਿਡ 19 ਦੇ ਚਲਦਿਆ ਸੁਸਾਇਟੀ ਨੇ ਆਪਣੀਆ ਜਿਮੇਵਾਰੀਆਂ ਖੂਬ ਨਿਭਾਈਆਂ। ਇਸ ਦੌਰਾਨ ਮਰੀਜ਼ਾਂ ਨੂੰ  ਸੰਭਾਲਣ ਲਈ ਵੱਖੋ -ਵੱਖਰੀਆਂ ਸਹੂਲਤਾਂ ਪ੍ਰਦਾਨ ਕੀਤੀਆ ਗਈਆ ।ਜਿਲਾ ਰੈਡ ਕਰਾਸ ਸੁਸਾਇਟੀ ਜੋ ਕਿ ਇੱਕ ਨਵੀ ਸਾਖਾ ਹੈ ਜਿਸ ਦੇ ਆਮਦਨ/ਡੋਨੇਸ਼ਨ ਦੇ ਸਾਧਨ ਸਮਿਤ ਹਨ ਉਸਦੇ ਬਾਵਜੂਦ ਵੀ ਇਸ ਸੁਸਾਇਟੀ ਵੱਲ ਵੱਧ ਚੜ ਕੇ ਲੋਕ ਭਲਈ ਦੇ ਕੰਮ ਕੀਤੇ ਜਾ ਰਹੇ ਹਨ।ਪਿਛਲੇ ਸਾਲ ਜਿਲਾ ਰੈਡ ਕਰਾਸ ਸੁਸਾਇਟੀ ਵੱਲੋ ਕੈਪ ਲਗਾ ਕੇ ਹੈਡੀਕੈਪਡ ਵਿਅਕਤੀਆਂ ਨੂੰ ਟਰਾਈਸਾਇਕਲ/ਵੀਅਲ ਚੇਅਰ ਵੰਡੇ ਗਏ। ਗਰੀਬ ਤੇ ਬੇ-ਸਹਾਰਾ ਲੋਕਾ ਨੂੰ ਜਿਨਾ ਦੀ ਆਮਦਨ ਦਾ ਕੋਈ ਸਾਧਨ ਨਹੀ ਹੈ ਉਨ੍ਹਾ ਨੂੰ ਲੋੜ ਪੈਣ ਤੈ ਦਵਾਈਆਂ ਰਾਸਣ ਅਤੇ  ਹੋਰ ਲੋੜੀਦੇ ਸਮਾਨ  ਦਿੱਤਾ ਜਾ ਰਿਹਾ ਹੈ।ਇਸ ਲਈ ਸੁਸਾਇਟੀ ਵੱਲੋਂ ਆਮ ਜਨਤਾ ਨੂੰ ਅਪੀਲ ਹੈ ਕਿ ਜਿਲਾ ਰੈਡ ਕਰਾਸ ਸੁਸਾਇਟੀ ਨੂੰ ਵੱਧ ਚੜ ਕੇ ਡੋਨੇਸ਼ਨ ਦੇ ਕੇ ਮਦਦ ਕੀਤ ਜਾਵੇ- ਜਿਵੇ ਕਿ ਰਾਸ਼ਣ ਕਿਟਾ ਅਤੇ ਹੋਰ ਲੜੀਦਾ ਸਮਾਨ ਤਾ ਜੋ ਗਰੀਬ ਤੇ ਲੋੜਵੰਦਾ ਦੀ ਵੱਧ ਤੋ ਵੱਧ ਮਦਦ ਕੀਤੀ ਜਾ ਸਕੇ।