5 Dariya News

ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ : ਪੀੜਤ ਧਿਰ ਨੇ ਐਸਸੀ ਕਮਿਸਨ ਨਾਲ ਕੀਤੀ ਮੁਲਾਕਾਤ

ਬਿਆਸ ਪੁਲਿਸ ਦੀ ਢਿੱਲ੍ਹ ਮੱਠ ਬਾਰੇ ਕੀਤੀ ਸ਼ਿਕਾਇਤ

5 Dariya News

ਅਮ੍ਰਿਤਸਰ 27-May-2021

ਦਲਿਤ ਲੜਕੇ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲੀਸ ਥਾਣਾ ਬਿਆਸ ਦੀ ਢਿੱਲ੍ਹੀ ਕਾਰਗੁਜਾਰੀ ਨੂੰ ਲੈ ਕੇ ਸ਼ਿਕਾਇਤ ਕਰਤਾ ਧਿਰ ਬਲਵਿੰਦਰ ਸਿੰਘ ਪੁੱਤਰ ਸ੍ਰ ਕਵਲਜੀਤ ਸਿੰਘ ਵਾਸੀ ਬਾਬਾ ਸਾਵਨ ਸਿੰਘ ਨਗਰ ਬਿਆਸ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਨਾਲ ਮੁਲਾਕਾਤ ਕੀਤੀ।ਪੀੜਤ ਦਲਿਤ ਲੜਕੇ ਬਲਵਿੰਦਰ ਸਿੰਘ ਨੇ ਕਾਰੋਬਾਰ ਨਾਲ ਜੁੜੇ ਉੱਚ ਜਾਤੀ ਦੇ ਕੁਝ ਵਿਅਕਤੀਆਂ ਵੱਲੋਂ ‘ਕਮਿਸਨ’ ਮੰਗਣ ‘ਤੇ ਉਸ (ਬਲਵਿੰਦਰ ਸਿੰਘ) ਦੀ ਕੁੱਟਮਾਰ ਕਰਨ ਅਤੇ ਜਾਤੀ ਤੌਰ ਤੇ ਜਲੀਲ ਕਰਨ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨੂੰ ਸੌਂਪਦਿਆਂ ਬਿਆਸ ਪੁਲਿਸ ਵੱਲੋਂ ਸੁਣਵਾਈ ਨਾ ਕਰਨ ਦਾ ਰੋਸ ਜਾਹਰ ਕੀਤਾ ਹੈ।ਸ਼ਿਕਾਇਤ ਕਰਤਾ ਨੇ ਦਸਿਆ ਕਿ ਹਮਲੇ ਦੌਰਾਨ ਮੇਰੇ ਲੱਗੀਆਂ ਸੱਟਾਂ ਦੀ ਪੁਸਟੀ ਸਿਵਲ ਹਸਪਤਾਲ ਬਾਬਾ ਬਕਾਲਾ ਵੱਲੋਂ ਕੱਟੀ ਗਈ ਐਮਐਲਆਰ ‘ਚ ਵੀ ਹੋ ਚੁੱਕੀ ਹੈ,ਪਰ ਦੋਸੀ ਧਿਰ ਦੀ ਪੁਸਤਪਨਾਹੀ ਕਰਨ ਕਰਕੇ ਪੁਲਿਸ ਸਾਨੂੰ ਸੁਣ ਕੇ ਵੀ ਅਣਸੁਣਿਆ ਕਰ ਰਹੀ ਹੈ।ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਮੈਂਬਰ  ਤਰਸੇਮ ਸਿੰਘ ‘ਸਿਆਲਕਾ’ ਨੇ ਸ਼ਿਕਾਇਤ ਦਾ ਲਿਆ ਗੰਭੀਰ ਨੋਟਿਸ : ਡਾ ਸਿਆਲਕਾ ਨੇ ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਦਿਆਂ ਡਾ ਸਿਆਲਕਾ ਨੇ ਐਸਐਸਪੀ ਅੰਮਿ੍ਰਤਸਰ ਦਿਹਾਤੀ ਨੂੰ ਨੋਟਿਸ ਭੇਜਦੇ ਹੋਏ, ਪੀੜਤ ਦਲਿਤ ਲੜਕੇ ਬਲਵਿੰਦਰ ਸਿੰਘ ਦੇ ਲਖਤੀ ਬਿਆਨਾ ਤੇ ਸੰਭਵ ਕਨੂੰਨੀ ਕਾਰਵਾਈ ਕਰਨ ਅਤੇ ਦੋਸੀਆਂ ਨੂੰ ਗਿ੍ਰਫਤਾਰ ਕਰਕੇ 18 ਜੂਨ 2021 ਨੂੰ ਦੋਸੀਆਂ ਖਿਲਾਫ ਬਣਦੀਆਂ ਧਰਾਂਵਾਂ ਤਹਿਤ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਬਾਅਦ ਦੁਪਿਹਰ ਕਮਿਸਨ ਨੂੰ ਭੇਜਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮੌਕੇ ਪੀਵਤ ਲੜਕੇ ਦੇ ਪਿਤਾ ਕਵਲਜੀਤ ਸਿੰਘ ਬੁੱਢਾਥੇਹ, ਪੀਆਰਓ ਸਤਨਾਮ ਸਿੰਘ ਗਿੱਲ, ਲਖਵਿੰਦਰ ਸਿੰਘ ਰੋੜਾਵਾਲਾ ਕਲਾ ਆਦਿ ਹਾਜਰ ਸਨ।