ਜਥੇਦਾਰ ਇੰਦਰਜੀਤ ਸਿੰਘ ਜੀਰਾ ਵਰਗੇ ਦਲੇਰ ਇਮਾਨਦਾਰ ਅਤੇ ਧਾਰਮਿਕ ਲੀਡਰਾ ਦੀ ਸਮਾਜ ਨੂੰ ਲੋੜ : ਕਰਨੈਲ ਸਿੰਘ ਪੀਰਮੁਹੰਮਦ
5 Dariya News
ਮੱਖੂ (ਫਿਰੋਜ਼ਪੁਰ) 21-May-2021
ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਜਥੇਦਾਰ ਇੰਦਰਜੀਤ ਸਿੰਘ ਜੀਰਾ ਸਾਬਕਾ ਸਿਹਤ ਮੰਤਰੀ ਪੰਜਾਬ ਨੂੰ ਯਾਦ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਟਕਸਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਉਹਨਾ ਦੀ ਧਰਮ ਸੁਪਤਨੀ ਬੀਬੀ ਸੁਖਵਿੰਦਰ ਕੌਰ ਸਾਬਕਾ ਸਰਪੰਚ ਵਸਤੀ ਸਿੰਘ ਪੁਰਾ ਨੇ ਜੀਰਾ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਕਿਹਾ ਹੈ ਕਿ ਜਥੇਦਾਰ ਜੀਰਾ ਨਿਧੱੜਕ ਇਮਾਨਦਾਰ ਅਤੇ ਪੰਥਪ੍ਰਸਤ ਸਖਸੀਅਤ ਸਨ ਜਿੰਨਾ ਆਪਣੀ 63 ਸਾਲ ਦੀ ਉਮਰ ਵਿੱਚ ਦੇਸ ਦੁਨੀਆ ਅੰਦਰ ਬੇਹੱਦ ਨਾਮਣਾ ਖੱਟਿਆ ਉਹਨਾਂ ਦੇ ਜਾਣ ਨਾਲ ਪ੍ਰੀਵਾਰ ਸਮਾਜ ਅਤੇ ਕੌਮ ਨੂੰ ਵੱਡਾ ਘਾਟਾ ਪਿਆ ਹੈ । ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਉਹਨਾ ਧਰਮਸੁਪਤਨੀ ਨੇ ਜੀਰਾ ਨਿਵਾਸ ਜਾਕੇ ਜਥੇਦਾਰ ਜੀਰਾ ਦੇ ਪਿਤਾ ਬਾਪੂ ਗੁਰਦੀਪ ਸਿੰਘ ਜੀਰਾ ਸਾਬਕਾ ਮੈਬਰ ਐਸ ਜੀ ਪੀ ਸੀ , ਭਰਾ ਮਹਿੰਦਰਜੀਤ ਸਿੰਘ ਜੀਰਾ ਚੇਅਰਮੈਨ ਸ੍ ਬਖਸੀਸ ਸਿੰਘ ਕੈਨੇਡਾ, ਬਲਾਕ ਸੰਮਤੀ ਜੀਰਾ , ਸੁਪਤਨੀ ਬੀਬੀ ਕੁਲਵੰਤ ਕੌਰ, ਬੇਟਿਆ ਸ੍ ਕੁਲਬੀਰ ਸਿੰਘ ਜੀਰਾ ਵਿਧਾਇਕ, ਸ੍ ਪ੍ਰਭਜੀਤ ਸਿੰਘ ਨਾਲ ਗਹਿਰੀ ਹਮਦਰਦੀ ਪ੍ਰਗਟਾਈ। ਅੱਜ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੀ ਅੰਤਿਮ ਅਰਦਾਸ ਹੈ । ਇਸ ਮੌਕੇ ਅਨੇਕਾ ਰਾਜਨੀਤਿਕ ਸਮਾਜਿਕ ਅਤੇ ਪੰਥਕ ਸਖਸ਼ੀਅਤਾ ਪਹੁੰਚਣਗੀਆ।