5 Dariya News

ਕਰਨਲ (ਰਿਟਾ.) ਦਲਵਿੰਦਰ ਸਿੰਘ ਵਲੋਂ 99 ਸਾਲਾ ਲਾਂਸ ਨੈਕ ਕੇਸ਼ੋ ਵਰਮਾ ਦਾ ਵਿਸ਼ੇਸ਼ ਸਨਮਾਨ

ਕਿਹਾ, ਕੇਸ਼ੋ ਵਰਮਾ ਵਲੋਂ ਪਾਇਆ ਗਿਆ ਯੋਗਦਾਨ ਹੋਰਨਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਦਾ ਰਹੇਗਾ

5 Dariya News

ਜਲੰਧਰ 20-May-2021

ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਦੀ ਭਲਾਈ ਲਈ 1 ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ ਦੇਣ ਵਾਲੇ 99 ਸਾਲ ਦੇ ਸਾਬਕਾ ਵੈਟਰਨ ਲਾਂਸ ਨੈਕ ਕੇਸ਼ੋ ਲਾਲ ਵਰਮਾ ਪੁੱਤਰ ਸ੍ਰੀ ਦੀਵਾਨ ਚੰਦ  ਦਾ  ਕਰਨਲ (ਰਿਟਾ.) ਦਲਵਿੰਦਰ ਸਿੰਘ,ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ  ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਿਖੇ  ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਕਰਨਲ (ਰਿਟਾ.) ਦਲਵਿੰਦਰ ਸਿੰਘ,ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ  ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਬਕਾ ਵੈਟਰਨ ਲਾਂਸ ਨੈਕ ਕੇਸ਼ੋ ਲਾਲ ਵਰਮਾ ਜੋ ਕਿ 1940 ਵਿੱਚ ਫੌਜ ਵਿੱਚ ਭਰਤੀ ਹੋਏ ਸਨ ਅਤੇ 1956 ਵਿੱਚ ਏ.ਐਸ.ਸੀ. ਬਟਾਲੀਅਨ (ਐਮ.ਟੀ.) ਤੋਂ ਪੈਨਸ਼ਨ ਲੈ ਕੇ ਸੇਵਾ ਮੁਕਤ ਹੋਏ ਵਲੋਂ ਅੱਜ ਦੇਸ ਦੀ ਸੇਵਾ ਕਰ ਰਹੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਇਸ ਮੌਜੂਦਾ ਸਥਿਤੀ ਦੌਰਾਨ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਇਸ ਔਖੀ ਘੜੀ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹੋਰਨਾਂ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਸੰਕਟ ਦੇ ਇਸ ਸਮੇਂ ਦੌਰਾਨ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਈਏ। ਉਨ੍ਹਾ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਾਬਕਾ ਵੈਟਰਨ ਲਾਂਸ ਨੈਕ ਕੇਸ਼ੋ ਵਰਮਾ ਵਲੋਂ ਪਾਇਆ ਗਿਆ ਯੋਗਦਾਨ ਬਹੁਤ ਮਦਦਗਾਰ ਸਾਬਿਤ ਹੋਵੇਗਾ ਅਤੇ ਹੋਰਨਾਂ ਨੂੰ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਇਸ ਮੌਕੇ ਸਾਬਕਾ ਵੈਟਰਨ ਕੇਸ਼ੋ ਲਾਲ ਵਰਮਾ ਦੀ ਲੰਮੀ ਉਮਰ ਲਈ ਪ੍ਰਮਾਤਮਾ ਅਗੇ ਅਰਦਾਸ ਕੀਤੀ ਤਾਂ ਜੋ ਇਹ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣ।