5 Dariya News

ਆਯੂਰਵੈਦਿਕ ਵਿਭਾਗ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਲਗਾ ਰਿਹਾ ਹੈ ਜਾਗਕਰੂਤਾ ਕੈਪ

5 Dariya News

ਅੰਮ੍ਰਿਤਸਰ 12-May-2021

ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ  ਦੀ ਅਗੁਵਾਈ ਹੇਠ ਆਯੂਰਵੇਦ ਵਿਭਾਗ ਅੰਮ੍ਰਿਤਸਰ ਦੇ ਮੈਡੀਕਲ ਅਫਸਰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨਾਲ ਕੋਵਿਡ ਮਹਾਂਮਾਰੀ ਦੇ ਸੰਬੰਧ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ । ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਨੇ ਦੱਸਿਆ ਕਿ ਆਯੂਰਵੇਦ ਵਿਭਾਗ ਦੇ ਮੈਡੀਕਲ ਅਫਸਰ ਕੋਰੋਨਾ ਮਹਾਂਮਾਰੀ ਦੌਰਾਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਗਈ ਹਰ ਤਰ੍ਹਾਂ ਦੀ ਸੈਂਪਲਿੰਗ ਡਿਊਟੀ, ਵੈਕਸੀਨੇਸ਼ਨ ਡਿਊਟੀ ਅਤੇ ਕੁਆਰਨਟਾਈਨ ਸੈਂਟਰ ਡਿਊਟੀ ਪੂਰੀ ਮਹਿਨਤ ਨਾਲ ਕਰ ਰਹੇ ਹਨ । ਇਸ ਤੋਂ ਇਲਾਵਾ ਵਿਭਾਗ ਵਲੋਂ ਪਿੰਡਾਂ ਵਿੱਚ ਅਤੇ ਸਕੂਲਾਂ ਵਿਚ ਕੋਵਿਡ-19 ਤੌਂ ਬਚਾਅ ਲਈ ਕਈ ਜਾਗਰੂਕਤਾ ਕੈਂਪ ਲਗਾਏ ਅਤੇ ਇਮਿਊਨਿਟੀ ਬੂਸਟਰ ਦਵਾਈਆਂ ਵੰਡੀਆਂ। ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਹਦਾਇਤ ਕੀਤੀ ਕਿ ਆਯੂਰਵੈਦਾ ਵਿਭਾਗ ਜਿਲ੍ਹੇ ਦੇ ਬਾਕੀ ਵਿਭਾਗਾਂ ਨਾਲ ਤਾਲਮੇਲ ਕਰਕੇ ਉਥੇ ਦੇ ਕਰਮਚਾਰੀਆਂ ਨੂੰ ਵੀ ਕੋਵਿਡ-19 ਦੀ ਬਿਮਾਰੀ ਤੋਂ ਬਚਣ ਲਈ ਅਤੇ ਇਸ ਤਨਾਅ ਭਰੇ ਮਾਹੌਲ ਵਿੱਚ ਕੰਮ ਕਰਨ ਲਈ ਇਮਿਊਨਟੀ ਬੂਸਟਰ ਦਵਾਈਆਂ ਬਾਰੇ, ਯੋਗ ਅਤੇ ਪ੍ਰਣਾਯਾਮ ਬਾਰੇ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਉਲੀਕੇ ।ਇਸ ਮੌਕੇ ਆਯੂਵੇਦ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਇਮਿਊਨਟੀ ਬੂਸਟ ਕਰਨ ਲਈ ਤੁਲਸੀ ਡਰਾਪਸ, ਹਲਦੀ ਰਸਤਵ, ਅਸ਼ਵਗੰਧਾ ਚੂਰਨ, ਆਯੂਸ਼ ਕਵਾਥ ਆਦਿ ਦਵਾਈਆਂ ਉਪਲਬਧ ਕਰਵਾਈਆਂ।ਇਸ ਮੌਕੇ ਤੇ ਆਯੂਰਵੇਦ ਵਿਭਾਗ ਦੇ ਏ.ਐਮ.ਓ ਡਾ. ਵਿਵੇਕ ਸ਼ੌਰੀ ਅਤੇ ਵਿਭਾਗ ਦੇ ਸੁਪਰਡੰਟ ਸ. ਕੁਲਜਿੰਦਰ ਸਿੰਘ ਬੇਦੀ ਆਦਿ ਮੌਜੂਦ ਸਨ।