5 Dariya News

ਡਿਪਟੀ ਕਮਿਸ਼ਨਰ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਨਰਸਾਂ ਨੂੰ ਵਧਾਈ ਦਿੱਤੀ

ਨਰਸਾਂ ਨੂੰ ਤੋਹਫ਼ੇ ਅਤੇ 'ਧੰਨਵਾਦ' ਕਾਰਡ ਦਿੱਤੇ, ਕਿਹਾ, ਨਰਸਾਂ ਹਸਪਤਾਲਾਂ ਵਿਚ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ

5 Dariya News

ਐਸ.ਏ.ਐਸ.ਨਗਰ 12-May-2021

ਡਾਕਟਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਤਰ੍ਹਾਂ ਨਰਸਾਂ ਕੋਵਿਡ -19 ਮਹਾਂਮਾਰੀ ਵਿਰੁੱਧ ਲੜਦੀਆਂ ਮੁਹਰਲੀ ਕਤਾਰ ਵਿੱਚ ਕੰਮ ਕਰ ਰਹੀਆਂ ਹਨ। ਉਹ ਖੁਸ਼ਹਾਲ ਸਮਾਜ ਦੀ ਦੇਖਭਾਲ ਲਈ ਬਹੁਤ ਜ਼ਰੂਰੀ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਰਸਾਂ ਨੂੰ ਤੋਹਫ਼ੇ ਅਤੇ ਵਿਸ਼ੇਸ਼ ‘ਧੰਨਵਾਦ’ ਕਾਰਡ ਦਿੰਦਿਆਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ, ਉਨ੍ਹਾਂ ਦਾ ਅਸਧਾਰਨ ਯੋਗਦਾਨ ਪ੍ਰੇਰਣਾਦਾਇਕ ਰਿਹਾ ਹੈ ਅਤੇ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।ਨਰਸਾਂ ਨੇ ਦੁਨੀਆ ਭਰ ਦੇ ਮਰੀਜ਼ਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਵਿਚ ਹਮੇਸ਼ਾਂ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਉਹ ਹਸਪਤਾਲਾਂ ਵਿਚ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਉਹਨਾਂ ਕਿਹਾ ਕਿ ਇਸ ਲਈ ਇਸ ਦਿਨ ਅਸੀਂ ਉਨ੍ਹਾਂ ਦਾ ਸਨਮਾਨ ਕਰ ਰਹੇ ਹਾਂ।

ਦੱਸਣਯੋਗ ਹੈ ਕਿ 12 ਮਈ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਨਰਸ ਦਿਵਸ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਇੰਗੇਲ ਦੇ ਜਨਮਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ।