5 Dariya News

ਆਬਕਾਰੀ ਵਿਭਾਗ ਵੱਲੋ ਨਜਾਇਜ ਸਰਾਬ ਵਿਰੁੱਧ ਕੀਤੀ ਛਾਪੇਮਾਰੀ

5 Dariya News

ਗੁਰਦਾਸਪੁਰ 12-May-2021

ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਜ,ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ ਆਬਕਾਰੀ ਅਫਸਰ,ਗੁਰਦਾਸਪੁਰ ਦੀ ਅਗਵਾਈ ਹੇਠ ਸੁਖਬੀਰ ਸਿੰਘ,ਆਬਕਾਰੀ ਨਿਰੀਖਕ ਵਲੋ ਆਬਕਾਰੀ ਪੁਲਿਸ ਪੁਲਿਸ ਸਟਾਫ ਦੇ ਏ.ਐਸ.ਆਈ ਹਰਵਿੰਦਰ ਸਿੰਘ,ਹੈਡ ਕਾਂਸਟੇਬਲ,ਹਰਜੀਤ ਸਿੰਘ,ਹੈਡ ਕਾਂਸਟੇਸਬਲ ਸਮਰਜੀਤ ਸਿੰਘ ਅਤੇ ਹੈਡ ਕਾਂਸਟੇਬਲ ਹਰਵੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਸਹਾਇਤਾਂ ਨਾਲ ਜ਼ਿਲ੍ਹਾ ਗੁਰਦਾਸਪੁਰ-2 ਅਧੀਨ ਆਉਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲੀ ਅਤੇ ਫਹਿਤਗੜ੍ਹ ਚੂੜੀਆਂ ਵਿੱਚ ਪੈਦੇ ਵੱਖ ਵੱਖ  ਪਿੰਡ ਜਿਵੇ ਧਰਮਕੋਟ ਦੇ ਸ਼ਮਸ਼ਾਨਘਾਟ ਤੋ 20 ਬੋਤਲਾਂ ਨਜਾਇਜ਼ ਸ਼ਰਾਬ,ਹਰੂਵਾਲ ਛੱਪੜ ਦੇ ਸ਼ਾਮਲਾਟ ਵਿਚੋ 25 ਬੋਤਲਾਂ ਨਜਾਇਜ਼ ਸ਼ਰਾਬ,ਨਬੀਪੁਰ ਸੱਕੀ ਵਿਚੋ 300 ਕਿਲੋਗ੍ਰਾਮ ਲਾਹਣ,ਪਿੰਘ ਡਾਲੇ ਚੱਕ ਨਹਿਰ ਤੋ 150 ਕਿਲੋਗ੍ਰਾਮ ਲਾਹਣ,ਢੇਸੀਆਂ ਦੇ ਛੱਪੜ ਤੋ 10 ਬੋਤਲਾਂ ਨਜਾਇਜ਼ ਸ਼ਰਾਬ,ਮਲਕਪੁਰ ਦੇ ਸ਼ਮਸਾਨਘਾਟ ਤੋ 12 ਬੋਤਲਾਂ ਨਜਾਇਜ਼ ਸ਼ਰਾਬ ਅਤੇ 100 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਕੁਲ 550 ਕਿਲੋਗ੍ਰਾਮ ਲਾਹਣ ਅਤੇ 67 ਬੋਤਲਾਂ ਨਜ਼ਾਇਜ਼ ਦੇਸੀ ਰੂੜੀ ਮਾਰਕਾ ਸ਼ਰਾਬ ਪਲਾਸਟਿਕ ਦੇ ਡਰੱਮਾਂ ਅਤੇ ਭੱਠੀ ਸਮੇਤ ਬਰਾਮਦ ਕੀਤੀ ਗਈ।ਜੋ ਮੌਕੇ ਤੇ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਗਈ। ਆਬਕਾਰੀ ਵਿਭਾਗ,ਗੁਰਦਾਸਪੁਰ ਰੇਂਜ ਗੁਰਦਾਸਪੁਰ ਵਲੋ ਜ਼ਿਲ੍ਹੇ ਵਿੱਚ ਸ਼ਰਾਬ ਦੀ ਨਜਾਇਜ਼ ਵਰਤੋ ਨੂੰ  ਰੋਕਣ ਲਈ ਲਗਾਤਾਰ ਕੋਸ਼ਿਸ ਜਾਰੀ ਹੈ ਅਤੇ ਵੱਖ ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜ਼ਾਰੀ ਰੱਖਦੇ ਹੋਏ ਸਰਾਬ ਦੀ ਨਜਾਇਜ਼ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ।