5 Dariya News

ਸਿਹਤ ਵਿਭਾਗ ਦੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਅੰਦਰ ਪੈਂਦੀਆਂ ਦੁਕਾਨਾਂ ਵਿੱਚ ਕੰਮ ਕਰਨ ਵਾਲੇ 80 ਵਿਅਕਤੀਆਂ ਦੇ ਕੋਵਿਡ ਟੈਸਟ ਦੇ ਸੈਂਪਲ ਲਏ ਗਏ

5 Dariya News

ਫਿਰੋਜ਼ਪੁਰ 06-May-2021

ਫੂਡ ਸੇਫਟੀ ਅਫਸਰ ਸ੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਪ੍ਰਭਾਵ ਨੂੰ ਦੇਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਅਤੇ ਸਿਵਲ ਸਰਜਨ ਡਾ: ਰਜਿੰਦਰ ਰਾਜ ਦੇ ਦਿਸ਼ਾਂ-ਨਿਰਦੇਸ਼ਾ ਅਨੁਸਾਰ ਫੂਡ ਟੀਮ ਅਤੇ ਏ.ਐਸ.ਆਈ ਸ੍ਰੀ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਮੈਡੀਕਲ ਟੀਮ ਵੱਲੋ ਫਿਰੋਜ਼ਪੁਰ ਸ਼ਹਿਰ ਦਿੱਲੀ ਗੇਟ ਬਜਾਰ ਅੰਦਰ ਪੈਂਦੀਆਂ ਦੁਕਾਨਾਂ ਵਿੱਚ ਕੰਮ ਕਰਨ ਵਾਲੇ 80 ਵਿਅਕਤੀਆਂ ਦੇ ਕੋਵਿਡ ਟੈਸਟ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਹ ਸੈਪਲਿੰਗ ਸ਼ਹਿਰ ਵਿੱਚ ਕਰੋਨਾ ਦੇ ਫੈਲਾਅ ਤੇ ਕਾਬੂ ਪਾਉਣ ਲਈ ਕੀਤੀ ਗਈ ਹੈ ਤਾਂ ਜੋ ਸੈਂਪਲ ਦੌਰਾਨ ਕਰੋਨਾ ਪੋਜੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਆਈਸੋਲੇਟ ਕੀਤਾ ਜਾ ਸਕੇ ਅਤੇ ਡਾਕਟਰੀ ਸਹਾਇਤਾਂ ਮੁਹੱਇਆ ਕਰਵਾਈ ਜਾ ਸਕੇ।ਇਸ ਦੌਰਾਨ ਮੈਡੀਕਲ ਟੀਮ ਵਿੱਚ ਸਰਬਜੀਤ ਸਿੰਘ, ਹੈਲਥ ਵਰਕਰ ਪ੍ਰੇਮਜੀਤ ਸਿੰਘ, ਹੈਲਥ ਵਰਕਰ ਸ਼ਗੁਨ ਸ਼ਰਮਾ ਅਤੇ ਵੀਰਪ੍ਰਤਾਪ ਸਿੰਘ ਨੇ ਕਰੋਨਾ ਟੈਸਟ ਦੇ ਸੈਪਲ ਲਏ। ਸ੍ਰੀ ਹਰਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਟੈਸਟ ਕਰਵਾਉਣ ਤੋਂ ਘਬਰਾਉਣ ਨਾ। ਜੇਕਰ ਕਿਸੇ ਨੂੰ ਵੀ ਖੰਘ, ਜ਼ੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਉਹ ਤੁਰੰਤ ਆਪਣਾ ਕੋਵਿਡ ਦਾ ਟੈਸਟ ਕਰਵਾਉਣ। ਇਸ ਤੋਂ ਇਲਾਵਾ ਲੋਕ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ, ਮੂੰਹ ਤੇ ਮਾਸਕ ਪਾਉਣ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨ ਜਾਂ ਸਾਬਣ ਨਾਲ ਧੋਣ। ਉਨ੍ਹਾਂ ਕਿਹਾ ਕਿਇਹ ਟੈਸਟਿੰਗ ਜਿਲ੍ਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ।