5 Dariya News

ਢੁੱਡੀਕੇ ਸਿਹਤ ਟੀਮ ਨੇ ਪੁਲਿਸ ਦੇ ਸਹਿਯੋਗ ਨਾਲ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ 560 ਰਾਹਗੀਰਾਂ ਦੇ ਲਏ ਕਰੋਨਾ ਸੈਂਪਲ

ਸਾਰਿਆਂ ਦੇ ਸਹਿਯੋਗ ਸਦਕਾ ਹੀ ਹੋ ਸਕਦੀ ਹੈ ਕਰੋਨਾ ਤੇ ਜਿੱਤ ਹਾਸਲ-ਡਾ. ਨੀਲਮ ਭਾਟੀਆ

5 Dariya News

ਢੁੱਡੀਕੇ (ਮੋਗਾ) 02-May-2021

ਜਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਮੋਗਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਮੋਗਾ ਲੁਧਿਆਣਾ ਰੋਡ ਤੇ ਚੂਹੜ ਚੱਕ ਨਾਕਾ ਤੇ ਕਰੋਨਾ ਦੀਆਂ ਹਦਾਇਤਾਂ ਦਾ ਉਲੰਘਣ ਕਰਨ ਵਾਲੇ 560 ਰਾਹਗੀਰਾਂ ਦੇ ਕਰੋਨਾ ਸੈਂਪਲ ਲਏ ਗਏ । ਸਿਹਤ ਵਿਭਾਗ ਦੀ ਸੈਂਪਲੰਿਗ ਟੀਮ ਦੇ ਇੰਚਰਾਜ ਡਾ. ਸਿਮਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਬੁਧਵਾਰ ਨੂੰ 74, ਵੀਰਵਾਰ ਨੂੰ 115, ਸ਼ੁਕਰਵਾਰ ਨੂੰ 113, ਸ਼ਨੀਵਾਰ ਨੂੰ 106 ਅਤੇ ਐਤਵਾਰ ਨੂੰ 152 ਸੈਂਪਲ ਲਏ ਗਏ ।ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਇਸ ਮੌਕੇ ਪਹੁੰਚਕੇ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਮੁਲਾਜਮਾਂ ਦੇ ਇਸ ਉਪਰਾਲੇ ਸਬੰਧੀ ਹੋਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਫਰੰਟਲਾਈਨ ਵਰਕਰ ਪਿਛਲੇ ਸਾਲ ਤੋਂ ਲਗਾਤਾਰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਡਿਊਟੀ ਨਿਭਾ ਰਹੇ ਹਨ, ਸੋ ਆਮ ਲੋਕਾਂ ਨੂੰ ਵੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋਨਾ ਸਬੰਧੀ ਜਾਰੀ ਜਰੂਰੀ ਹਦਾਇਤਾਂ ਦਾ ਆਪਣਾ ਫਰਜ ਸਮਝਦੇ ਹੋਏ ਪਾਲਣ ਕਰਨਾ ਚਾਹੀਦਾ ਹੈ ।ਐਸ.ਐਚ.ਓ. ਅਜੀਤਵਾਲ ਸੁਖਜਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਦੇਸ਼ ਭਰ ਵਿੱਚ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਸੋ ਆਮ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ । ਇਸ ਮੌਕੇ ਮੌਜੂਦ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਆਮ ਲੋਕਾਂ ਨੂੰ ਕਰੋਨਾ ਦੀ ਗੰਭੀਰ ਸਥਿਤੀ ਦੱਸਦਿਆਂ ਜਾਗਰੂਕਤਾ ਫੈਲਾਈ।ਇਸ ਮੌਕੇ ਪੁਲਿਸ ਨਾਕਾ ਚੂਹੜ ਚੱਕ ਵਿਖੇ ਡਾ. ਨੇਹਾ ਸਿੰਗਲਾ, ਰਾਜ ਕੁਮਾਰ ਫਾਰਮਾਸਿਸਟ, ਮਨਜੋਤ ਕੌਰ ਸਟਾਫ ਨਰਸ, ਦਵਿੰਦਰ ਸਿੰਘ ਸਿਹਤ ਕਰਮੀ, ਗੁਰਅਮਰਪ੍ਰੀਤ ਸਿੰਘ ਸਿਹਤ ਕਰਮੀ, ਹਰਪ੍ਰੀਤ ਕੌਰ ਹੈਡ ਕਾਂਸਟੇਬਲ ਅਤੇ ਪਰਮਜੀਤ ਕੌਰ ਹੈਡ ਕਾਂਸਟੇਬਲ ਵੀ ਮੌਜੂਦ ਸਨ ।