ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਫੇਜ-9 ਦੀ ਮਾਰਕੀਟ ਵਿਚ 1 ਕਰੋੜ ਤੋਂ ਵੱਧ ਦੇ ਕੰਮ ਅਰੰਭ ਕਰਵਾਏ
ਵਿਕਾਸ ਕਾਰਜਾਂ ਵਿਚ ਕੁਤਾਹੀ ਅਤੇ ਕੁਆਲਟੀ ਵਿਚ ਸਮਝੌਤਾ ਬਰਦਾਸ਼ਤ ਨਹੀਂ ਕਰਾਂਗੇ : ਮੇਅਰ ਜੀਤੀ ਸਿੱਧੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 28-Apr-2021
ਮੋਹਾਲੀ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਚਾਰਜ ਲੈਣ ਤੋਂ ਪਹਿਲੇ ਦਿਨ ਤੋਂ ਹੀ ਲਗਾਤਾਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਿਚ ਫੇਜ-9 ਦੀ ਮਾਰਕੀਟ ਵਿਚ 1 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਜੀਤ ਸਿੰਘ ਬੰਨੀ, ਕੌਂਸਲਰ ਨਮਰਤਾ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜਿਰ ਸਨ।ਫੇਜ -9 ਦੀ ਮਾਰਕੀਟ ਵਿਚ ਇਨ੍ਹਾਂ ਦਾ ਉਦਘਾਟਨ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਮਾਰਕੀਟ ਵਿਚ ਨਾ ਸਿਰਫ ਪੂਰਾ ਲਾਲ ਪਥਰ ਲਗਾਇਆ ਜਾਣਾ ਹੈ ਸਗੋਂ ਪੂਰੀ ਮਾਰਕੀਟ ਦੇ ਅੱਗੇ ਵਧੀਆ ਰੇਲਿੰਗ ਲਗਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮਾਰਕੀਟਾਂ ਵਿਚ ਇਹ ਕੰਮ ਲਗਭਗ ਨੇਪਰੇ ਚੜ੍ਹ ਚੁਕਿਆ ਹੈ ਪਰ ਫੇਜ-9 ਦੀ ਇਹ ਮਾਰਕੀਟ ਰਹਿ ਗਈ ਸੀ ਜਿਸਦਾ ਕੰਮ ਅਰੰਭ ਕਰਵਾ ਦਿਤਾ ਗਿਆ ਹੈ।ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਮੋਹਾਲੀ ਦੇ ਲੋਕਾਂ ਦੇ ਸੁਝਾਅ ਅਤੇ ਰਾਏ ਅਨੁਸਾਰ ਵਿਕਾਸ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਮੇਅਰ ਬਣਾ ਕੇ ਵਡੀ ਜਿੰਮੇਵਾਰੀ ਦਿਤੀ ਹੈ ਅਤੇ ਉਹ ਇਸ ਜਿੰਮੇਵਾਰੀ ਤੇ ਖਰਾ ਉਤਰਨ ਲਈ ਹਰ ਉਪਰਾਲਾ ਕਰਨਗੇ।ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿਚ ਨਾ ਤਾਂ ਕਿਸੇ ਤਰ੍ਹਾਂ ਦੀ ਢਿਲ ਬਰਦਾਸ਼ਤ ਕੀਤੀ ਜਾਵੇਗੀ ਅਤੇ ਨਾ ਹੀ ਕੁਆਲਟੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਪੂਰੀ ਤਾਕੀਦ ਕੀਤੀ ਜਾ ਚੁਕੀ ਹੈ ਕਿ ਅਧਿਕਾਰੀ ਖੁਦ ਆਪੋ ਆਪਣੇ ਕੰਮਾਂ ਦੀ ਨਜਰਸਾਨੀ ਯਕੀਨੀ ਬਣਾਉਣ ਤਾਂ ਜੋ ਕੰਮ ਸਹੀ ਢੰਗ ਨਾਲ ਨੇਪਰੇ ਚੜ੍ਹਣ ਅਤੇ ਫੰਡਾਂ ਦਾ ਸਹੀ ਢੰਗ ਨਾਲ ਇਸਤੇਮਾਲ ਹੋਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਢਿਲੋਂ, ਅਸ਼ੋਕ ਕੁਮਾਰ, ਮਨੋਜ ਮਕੜ, ਅਨਿਲ ਆਨੰਦ, ਹਰਦੇਵ ਸਿੰਘ ਰਾਣਾ, ਹਰਪ੍ਰੀਤ ਸਿੰਘ, ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਦੇਵ ਸਿੰਘ ਰਾਣਾ, ਸੇਖੋਂ ਜੀ ਮੰਦਰ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਅਤੇ ਹੋਰ ਪਤਵੰਤੇ ਹਾਜਿਰ ਸਨ।