5 Dariya News

ਲਾਲੜੂ ਪੁਲਿਸ ਨੇ ਨੇਪਾਲੀਆਂ ਨੂੰ ਗ੍ਰਿਫਤਾਰ ਕਰਕੇ 13 ਕਿਲੋ 613 ਗ੍ਰਾਮ ਅਫੀਮ ਕੀਤੀ ਬ੍ਰਾਮਦ

ਨਿਪਾਲ ਵਿਖੇ ਰਹਿਣ ਵਾਲੇ ਦੋ ਨੌਜਵਾਨਾਂ ਅਤੇ ਇਕ ਔਰਤ ਨੂੰ ਕੀਤਾ ਅਫੀਮ ਸਮੇਤ ਕੀਤਾ ਗ੍ਰਿਫਤਾਰ

5 Dariya News

ਲਾਲੜੂ/ਡੇਰਾਬਸੀ 23-Apr-2021

ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ 22 ਅਪ੍ਰੈਲ ਨੂੰ ਦੋਰਾਨੇ ਗਸਤ ਨੇੜੇ ਪੀਰ ਬਾਬਾ ਦਰਗਾਹ ਮੇਨ ਹਾਈਵੇ ਅੰਬਾਲਾ ਤੋ ਚੰਡੀਗੜ੍ਹ ਲਾਲੜੂ ਕੋਲ ਦੋ  ਨੌਜਵਾਨਾਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਅਤੇ ਉਹਨ੍ਹਾਂ ਦੇ ਕਬਜ਼ੇ ਵਿੱਚੋਂ 13 ਕਿਲੋ 613 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ । ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਤਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ।ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਪਹਿਲਾ ਵੀ ਨੇਪਾਲ ਤੋ ਨਸ਼ੇ ਦੀ ਤਸ਼ਕਰੀ ਆਮ ਕਰਕੇ ਆਉਦੀ ਰਹਿੰਦੀ ਹੈ ਅਤੇ ਤਸ਼ਕਰਾ ਨੂੰ ਪੁਲਿਸ ਵੱਲੋ ਕਾਬੂ ਕੀਤਾ ਜਾਦਾ ਹੈ ਜਿਸ ਦੀ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਵਿਚ ਅੰਤਰ ਰਾਸ਼ਟਰੀ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਕਪਤਾਨ ਪੁਲਿਸ ਦਿਹਾਤੀ ਡਾਕਟਰ ਰਵਜੋਤ ਗਰੇਵਾਲ, ਆਈ.ਪੀ. ਐਸ. ਉਪ ਕਪਤਾਨ ਪੁਲਿਸ, ਸਰਕਲ ਡੇਰਾਬਸੀ ਸ੍ਰੀ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ  ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੇ ਨਾਮ ਤੇ ਪਤਾ ਪੁਛਿਆ ਜਿੰਨਾ ਨੇ ਆਪਣੇ ਨਾਮ ਅਮ੍ਰਿਤ ਪੁੰਨ ਪੁੱਤਰ ਭਾਰਤੀ ਪੁੰਨ ਵਾਸੀ ਪਿੰਡ ਪਾਲੀ ਥਾਣਾ ਦਲੀ ਜਿਲ੍ਹਾ ਜਾਜਰੋਟ ਨੇਪਾਲ, ਦੂਜੇ ਵਿਅਕਤੀ ਨੇ ਆਪਣਾ ਨਾਮ ਸ਼ਕਤੀ ਉਲੀ ਪੁੱਤਰ ਜਿੱਦ ਬਹਾਦੁਰ ਉਲੀ ਵਾਸੀ ਇਰੀਬਾਨ ਥਾਣਾ ਲਿਬਾਨ ਜਿਲ੍ਹਾ ਰੋਲਪਾ ਨੇਪਾਲ ਅਤੇ ਇਨ੍ਹਾਂ ਨਾਲ ਮੌਜੂਦ ਅੋਰਤ ਨੇ ਆਪਣਾ ਨਾਮ ਕਮਲਾ ਬਰਈ ਪਤਨੀ ਸੰਤ ਬਹਾਦੁਰ ਬਰਈ ਵਾਸੀ ਬਸਪਾਰਕ ਥਾਣਾ ਬੀਤ ਜਿਲ੍ਹਾ ਬਾਂਕੇ ਨੇਪਾਲ ਦੱਸਿਆ ।

ਜ਼ਿਲ੍ਹਾ ਪੁਲਿਸ ਕਪਤਾਨ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕਰਨ ਉਪਰੰਤ ਉਪ ਕਪਤਾਨ ਪੁਲਿਸ ਸ੍ਰੀ ਰੁਪਿੰਦਰਜੀਤ ਸਿੰਘ ਪੀਬੀਆਈ/ ਐਨਡੀਪੀਐਸ ਦੀ ਨਿਗਰਾਨੀ ਵਿਚ ਤਲਾਸੀ ਕਰਨੇ ਪਰ ਅਮ੍ਰਿਤ ਪੁੰਨ ਉਕਤ ਦੇ ਕਬਜੇ ਵਾਲੇ ਪਿਠੂ ਬੈਗ ਵਿਚੋ 5 ਕਿਲੋ 208 ਗ੍ਰਾਮ ਅਫੀਮ, ਸ਼ਕਤੀ ਉਲੀ ਉਕਤ ਦੇ ਕਬਜੇ ਵਾਲੇ ਪਿਠੂ ਬੈਗ ਵਿਚੋ 5 ਕਿਲੋ 208 ਗ੍ਰਾਮ ਅਫੀਮ ਅਤੇ ਕਮਲਾ ਬਰਈ ਉਕਤ ਦੇ ਕਬਜੇ ਵਾਲੇ ਪਿਠੂ ਬੈਗ ਦੀ ਤਲਾਸੀ ਕਰਨੇ ਪਰ ਪਿਠੂ ਬੈਗ ਵਿਚੋ 03 ਕਿਲੋ 197 ਗ੍ਰਾਮ ਅਫੀਮ   ਕੁੱਲ 13 ਕਿਲੋ 613 ਗ੍ਰਾਮ ਅਫੀਮ  ਬ੍ਰਾਮਦ ਹੋਈ  ਜਿਸ ਪਰ ਉਕਤਾਨ ਵਿਅਕਤੀਆ ਖਿਲਾਫ ਮੁਕੱਦਮਾ ਨੰ 73 ਮਿਤੀ 22/04/2021 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤਾਨ ਵਿਅਕਤੀਆ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ।ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਮਿਤੀ 23/04/2021 ਨੂੰ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ ਜੇ ਐਮ ਆਈ ਸੀ  ਡੇਰਾਬੱਸੀ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ ।ਜ਼ਿਲ੍ਹਾ ਪੁਲਿਸ ਮੁੱਖੀ ਨੇ ਹੋਰ ਦੱਸਿਆ ਕਿ ਦੌਰਾਨ ਪੁੱਛਗਿੱਛ ਇਹ ਵੀ ਸਾਹਮਣੇ ਆਇਆ ਕਿ ਅਮ੍ਰਿਤ ਪਹਿਲਾਂ ਰੋਹਡੂ (ਸ਼ਿਮਲਾ) ਵਿਖੇ ਲੇਬਰ ਦਾ ਕੰਮ ਕਰਦਾ ਸੀ ਅਤੇ ਸ਼ਕਤੀ ਪਹਿਲਾਂ ਥਿਊਕ ( ਸ਼ਿਮਲਾ ) ਵਿਖੇ ਲੇਬਰ ਦਾ ਕੰਮ ਕਰਦਾ ਸੀ ਇਹ  ਦੋਵੇ ਸਾਦੀਸ਼ੁਦਾ ਹਨ ਅਤੇ ਤੀਜੀ ਮੁਲਜ਼ਮ ਕਮਲਾ ਬਰਈ ਜੋ ਘਰੇਲੂ ਕੰਮ ਕਾਰ ਕਰਦੀ ਹੈ ਅਤੇ ਉਸ ਦਾ ਘਰਵਾਲਾ ਸੰਤ ਬਹਾਦੁਰ ਬਾਰਹਲੇ ਦੇਸ ਸਾਉਦੀ ਅਰਬ ਵਿਖੇ ਕੰਮ ਕਰਦਾ ਹੈ । ਉਕਤਾਨ ਤਿੰਨੇ ਮੁਲਜ਼ਮ ਨੇਪਾਲ ਤੋ ਇਹ ਅਫੀਮ ਲੈ ਕੇ ਆ ਰਹੇ ਸਨ ਜਿੰਨਾ ਨੇ ਇਹ ਅਫੀਮ ਪੰਜਾਬ ਅਤੇ ਸ਼ਿਮਲਾ ਵਿਖੇ ਆਪਣੇ ਪੱਕੇ ਗਾਹਕਾ ਨੂੰ ਵੇਚਣੀ ਸੀ ਜੋ ਪੁਲਿਸ ਪਾਸ ਕਾਬੂ ਆ ਗਏ ।ਜਿੰਨਾ ਪਾਸੋ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁੱਛ ਗਿੱਛ ਕਰਕੇ ਇਹਨਾ ਦੇ ਇਸ ਧੰਦੇ ਵਿਚ ਸਾਮਲ ਹੋਰ ਵਿਅਕਤੀਆ ਬਾਰੇ ਪਤਾ ਕੀਤਾ ਜਾ ਰਿਹਾ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।