5 Dariya News

ਸ਼ਹੀਦ ਅਨਿਲ ਬਾਗੀ ਹਸਪਤਾਲ ਫਿ਼ਰੋਜ਼ਪੁਰ ਵਿਖੇ 50 ਲੱਖ ਰੁਪਏ ਦੀ ਲਗਾਤ ਨਾਲ ਆਕਸੀਜਨ ਦਾ ਇਕ ਪਲਾਟ ਸੁਰੂ

ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਅਨਿਲ ਬਾਗੀ ਹਸਪਤਾਲ ਫਿ਼ਰੋਜ਼ਪੁਰ ਦਾ ਦੌਰਾ ਕਰਕੇ ਆਕਸੀਜਨ ਪਲਾਟ ਦਾ ਕੀਤਾ ਗਿਆ ਨਿਰੀਖਣ

5 Dariya News

ਫਿਰੋਜ਼ਪੁਰ 23-Apr-2021

ਕੋਵਿਡ-19 ਦੀ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸ਼ਹੀਦ ਅਨਿਲ ਬਾਗੀ ਹਸਪਤਾਲ, ਫਿ਼ਰੋਜ਼ਪੁਰ ਵਿਖੇ 50 ਲੱਖ ਰੁਪਏ ਦੀ ਲਗਾਤ ਨਾਲ ਆਕਸੀਜਨ ਦਾ ਇਕ ਪਲਾਟ ਸੁਰੂ ਕੀਤਾ ਗਿਆ ਹੈ, ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਵੱਲੋਂ  ਅੱਜ ਸ਼ਹੀਦ ਅਨਿਲ ਬਾਗੀ ਹਸਪਤਾਲ ਫਿ਼ਰੋਜ਼ਪੁਰ ਦਾ ਦੌਰਾ ਕਰਕੇ ਇਸ ਆਕਸੀਜਨ ਪਲਾਟ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਕਮਲ ਬਾਗੀ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਪਹਿਲਾ 20 ਮੈਗਾ ਸਿਲੰਡਰ ਆਕਸੀਜਨ ਤਿਆਰ ਕੀਤੀ ਜਾਂਦੀ ਹੈ। ਕਰੋਨਾ ਮਹਾਮਾਰੀ ਕਾਰਨ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ 50 ਲੱਖ ਰੁਪਏ ਦੀ ਲਗਾਤ ਨਾਲ  ਅੱਜ ਇਹ ਪਲਾਟ ਸੁਰੂ ਕੀਤਾ ਗਿਆ ਹੈ, ਜਿਸ ਤੋਂ 80 ਮੈਗਾ  ਸਿਲੰਡਰ ਆਕਸੀਜਨ ਤਿਆਰ ਹੋਵੇਗੀ । ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਿਲ ਵੱਲੋ ਇਸ ਕਾਰਜ ਲਈ ਅਨਿਲ ਬਾਗੀ ਹਸਪਤਾਲ ਦੀ ਮੈਨੇਜਮੈਂਟ ਕਮੇਟੀ ਦੀ ਸ਼ਲਾਘਾ ਕੀਤੀ ਗਈ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਕਰੋਨਾ ਮਰੀਜ਼ਾ ਨੂੰ ਆਕਸੀਜਨ ਮਿਲ ਸਕੇਗੀ, ਜਿਸ ਨਾਲ  ਕਈ ਕੀਮਤੀ ਜਾਨਾਂ ਬਚ ਜਾਣਗੀਆ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਨ ਸਬੰਧੀ ਕਿਹਾ ਤਾਂ ਜੋ ਇਸ ਮਹਾਮਾਰੀ ਤੋ ਬਚਿਆ ਜਾ ਸਕੇ।