5 Dariya News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ : ਦਵਿੰਦਰ ਸਿੰਘ ਘੁਬਾਇਆ

5 Dariya News

ਫਾਜ਼ਿਲਕਾ 18-Apr-2021

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਾਲੋ ਵਾਲੀ ਦੇ ਸਮਾਰਟ ਸਕੂਲ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕਰਦੇ ਹੋਏ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਘੁਬਾਇਆ ਨੇ ਸਕੂਲ ਦੇ ਛੇ ਕਮਰਿਆਂ ਦਾ ਉਦਘਾਟਨ ਕੀਤਾ ਜੋ ਬਣ ਕੇ ਤਿਆਰ ਹੋ ਗਏ ਹਨ। ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਣ ਲਈ ਅਨੇਕਾਂ ਗਰਾਂਟਾ ਦੇ ਗੱਫੇ ਦਿਤੇ ਗਏ ਹਨ । ਪਿੰਡ ਲਾਲੋ ਵਾਲੇ ਸਕੂਲ ਲਈ 30 ਲੱਖ ਰੁਪਏ ਜਾਰੀ ਕੀਤੇ ਜਿਸ ਨਾਲ ਸਮਾਰਟ ਸਕੂਲ ਬਣਾਇਆ ਗਿਆ ਹੈ । ਅੱਜ ਘੁਬਾਇਆ ਜੀ ਨੇ ਜਿਮ ਅਤੇ ਖੇਡਾਂ ਦੇ ਸਮਾਨ ਲਈ 3 ਲੱਖ ਰੁਪਏ ਦਾ ਚੈਕ ਵੀ ਦਿੱਤਾ । ਸਟਾਫ ਦੀ ਮੰਗ ਨੂੰ ਪੂਰਾ ਕਰਦੇ ਹੋਏ ਘੁਬਾਇਆ ਨੇ 6 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ । ਜਿਸ ਨਾਲ ਸਕੂਲ ਦੀ ਚਾਰ ਦਿਵਾਰੀ ਬਣਾਈ ਜਾਵੇਗੀ ।  ਘੁਬਾਇਆ ਜੀ ਨੇ ਨੇ ਸਾਰੇ ਸਕੂਲ ਦੇ ਸਟਾਫ ਦੀ ਮੀਟਿੰਗ ਬੁਲਾ ਕੇ ਸਾਂਝੇ ਤੌਰ ਤੇ ਵਿਚਾਰਧਾਰਾ ਦੇ ਅਧੀਨ ਗੱਲਾ ਸਾਂਝੀਆਂ ਕੀਤੀਆਂ । ਸਕੂਲ ਦੇ ਪ੍ਰਿੰਸੀਪਲ ਨੇ ਜੋ ਬਚਿਆਂ ਨੇ ਖੇਡਾਂ, ਸੁੰਦਰ ਲਿਖਾਈ ਅਤੇ ਮੁਕਾਬਲੇ ਚ ਅਹਿਮ ਮੱਲਾਂ ਮਾਰੀਆਂ ਹਨ । ਉਹਨਾਂ ਦੇ ਰਿਕਾਰਡ ਘੁਬਾਇਆ ਜੀ ਅੱਗੇ ਪੇਸ਼ ਕੀਤੇ । ਸਾਰੇ ਸਕੂਲ ਦੇ ਸਟਾਫ ਨੇ ਘੁਬਾਇਆ ਦੇ ਸਕੂਲ ਆਉਣ ਤੇ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕੀਤਾ । ਇਸ ਮੌਕੇ ਪ੍ਰਿੰਸੀਪਲ ਮਨੋਜ ਸ਼ਰਮਾ , ਸੰਦੀਪ ਸਿੰਘ , ਦੀਪਕ ਕੁਮਾਰ , ਨਵਨੀਤ ਕੌਰ , ਰਾਜੇਸ਼ ਸ਼ਰਮਾ , ਸੁਮਿਤ ਜੁਨੇਜਾ ,  ਰਾਜ , ਅਨੀਤਾ ਰਾਣੀ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਦੇਸ ਸਿੰਘ ਪ੍ਰਧਾਨ, ਰਾਜੇਸ਼ ਸਿੰਘ ਸਰਪੰਚ ਰਾਮ ਨਗਰ, ਮਾਸਟਰ ਜੋਗਿੰਦਰ ਸਿੰਘ ਘੁਬਾਇਆ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਬਿੱਟੁ ਘੁਬਾਇਆ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ  ।