5 Dariya News

ਵਿਧਾਇਕ ਦਵਿੰਦਰ ਘੁਬਾਇਆ ਨੇ ਸਵੈ ਰੋਜ਼ਗਾਰ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਲਈ ਨੌਜਵਾਨਾਂ ਨੂੰ ਟੂਲ ਕਿੱਟਾਂ ਦੀ ਕੀਤੀ ਵੰਡ

5 Dariya News

ਫ਼ਾਜ਼ਿਲਕਾ 17-Apr-2021

ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।ਰੁਜ਼ਗਾਰ ਦੇ ਨਾਲ ਨਾਲ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਕਾਰੋਬਾਰ ਨਾਲ ਜੋਡ਼ਨ ਲਈ  ਸੂਬਾ ਸਰਕਾਰ ਸ਼ਲਾਘਾਯੋਗ ਕਦਮ ਚੁੱਕ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਫ਼ਾਜ਼ਿਲਕਾ ਦੇ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ  ਨੇ ਨੌਜਵਾਨਾਂ ਨੂੰ ਟੂਲ ਕਿੱਟਾਂ ਦੀ  ਵੰਡ ਕਰਨ ਮੌਕੇ ਕੀਤਾ ।ਇਸ ਮੌਕੇ ਸਰਦਾਰ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ  ਇਨ੍ਹਾਂ ਟੂਲ ਕਿੱਟਾਂ ਦੀ ਮੱਦਦ ਨਾਲ  ਹੁਨਰਮੰਦ ਨੌਜਵਾਨ ਆਪਣਾ  ਸਵੈ ਰੁਜ਼ਗਾਰ ਦਾ ਕਾਰੋਬਾਰ ਚਲਾ ਸਕਣਗੇ ਤੇ ਪਰਿਵਾਰਕ ਆਮਦਨ ਵਿੱਚ ਵਾਧਾ ਕਰ ਸਕਣਗੇ।ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ  ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਦੇ ਅਨੁਸਾਰ ਹੀ ਟੂਲ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ  ਜਿਸ ਨਾਲ ਉਹ ਆਪਣੀ ਰੁਚੀ ਅਨੁਸਾਰ ਕੰਮ ਕਰ ਸਕਣਗੇ।ਇਸ ਮੌਕੇ ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ  ਸਿੰਘ, ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਐਮ ਸੀ, ਗੌਰਵ ਨਾਰੰਗ, ਗੁਲਾਬੀ ਸਰਪੰਚ ਲਾਧੂਕਾ, ਦੇਸ ਸਿੰਘ ਪ੍ਰਧਾਨ,ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਮਿੰਕੂ ਕੰਬੋਜ, ਅੰਗਰੇਜ਼ ਸਿੰਘ ਸਰਪੰਚ, ਅਮਨ ਕੁਮਾਰ, ਸੋਨੂ ਸਲੈਮ ਸ਼ਾਹ, ਰਾਜ ਸਿੰਘ ਨੱਥੂ ਚਿਸਤੀ, ਰਮੇਸ਼ ਸਿੰਘ ਸਰਪੰਚ, ਜੋਗਿੰਦਰ ਸਿੰਘ ਘੁਬਾਇਆ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ।