5 Dariya News

ਓਮ ਪ੍ਰਕਾਸ਼ ਸੋਨੀ ਵੱਲੋਂ ਭਗਤ ਕਬੀਰ ਦੀ ਯਾਦਗਾਰ ਲਈ 3.50 ਲੱਖ ਰੁਪਏ ਦਾ ਚੈਕ ਭੇਟ

5 Dariya News

ਅੰਮਿ੍ਤਸਰ 17-Apr-2021

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰਬਰ 55ਦੇ ਅਧੀਨ ਪੈਂਦੇ ਇਲਾਕੇ ਨਾਈਆਂ  ਵਾਲਾ ਮੋੜ ਵਿਖੇ ਭਗਤ ਕਬੀਰ ਜੀ ਦੇ ਯਾਦਗਾਰੀ ਗੇਟ ਦੇ ਸੁੰਦਰੀਕਰਨ ਲਈ ਭਗਤ ਕਬੀਰ ਦਾਸ ਕਮੇਟੀ ਨੂੰ 2.50ਲੱਖ ਰੁਪਏ ਦਾ ਚੈੱਕ ਅਤੇ ਕਬੀਰ ਜਾਗ੍ਰਤੀ ਸਭਾ ਨੂੰ 1ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਮੇਟੀਆਂ ਨੂੰ ਚੈਕ ਸੌਂਪਦੇ ਕਿਹਾ ਕਿ ਗੁਰੂਆਂ, ਭਗਤਾਂ, ਸ਼ਹੀਦਾਂ ਦੀਆਂ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਹਨ, ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਰਹਿਬਰ ਜਿੰਨਾ ਨੇ ਮਨੁੱਖਤਾ ਦੇ ਭਲੇ ਲਈ ਉਪਦੇਸ਼ ਦਿੱਤਾ, ਦੇ ਢੁੱਕਵੇਂ ਸਮਾਰਕ ਬਣਾਏ ਜਾਣ, ਤਾਂ ਕਿ ਸਾਡੇ ਨੌਜਵਾਨ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼  ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਡਾਕਟਰ ਭੀਮ ਰਾਉ ਅੰਬੇਦਕਰ ਦੀ ਕਪੂਰਥਲਾ ਵਿੱਚ ਬਣਾਈ ਜਾਣ ਵਾਲੀ ਯਾਦਗਾਰ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਸ੍ਰੀ ਸੋਨੀ ਨੇ ਕਮੇਟੀ ਮੈਂਬਰਾਂ ਦਾ ਹੌਂਸਲਾ ਵਧਾਉਂਦੇ ਕਿਹਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ, ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਤਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕੌਂਸਲਰ ਵਿਕਾਸ ਸੋਨੀ,ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ,ਜਗਦੀਸ਼ ਰਾਜ,ਇੰਦਰਪਾਲ,ਅਯੋਧਿਆ ਪ੍ਰਕਾਸ਼,ਜਗਿੰਦਰ ਪਾਲ,ਨਰਿੰਦਰ ਪਾਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।