5 Dariya News

ਸਦਰ ਬਾਜ਼ਾਰ ਬਰਨਾਲਾ ਸਣੇ ਵੱਖ ਵੱਖ ਥਾਈਂ ਕਰੋਨਾ ਵਿਰੁੱਧ ਟੀਕਾਕਰਨ ਕੈਂਪ

ਸਿਵਲ ਸਰਜਨ ਵੱਲੋਂ ਵੱਖ ਵੱਖ ਬਲਾਕਾਂ ਵਿਚ ਲੱਗੇ ਕੈਂਪਾਂ ਦਾ ਨਿਰੀਖਣ

5 Dariya News

ਬਰਨਾਲਾ 17-Apr-2021

ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਵਿੱਚ ਵੱਖ ਵੱਖ ਥਾਈਂ ਕਰੋਨਾ ਵੈਕਸੀਨੇਸ਼ਨ ਕੈਂਪ ਵੱਖ ਵੱਖ ਅਧਿਕਾਰੀਆਂ ਦੀ ਅਗਵਾਈ ਹੇਠ ਲੱਗ ਰਹੇ ਹਨ।ਇਸ ਦੌਰਾਨ ਮੋਬਾਈਲ ਵੈਨ ਰਾਹੀਂ ਸਦਰ ਬਾਜ਼ਾਰ ਬਰਨਾਲਾ ਵਿਚ ਅੱਜ ਟੀਕਾਕਰਨ ਕੈਂਪ ਲਾਇਆ ਗਿਆ। ਇਹ ਕੈਂਪ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਆਬਕਾਰੀ ਦੇ ਕਰ ਵਿਭਾਗ ਦੇ ਸਹਿਯੋਗ ਰੇਲਵੇ ਸਟੇਸ਼ਨ ਨੇੜੇ ਲਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਮੈਡਮ ਕਿਰਨ ਸ਼ਰਮਾ ਨੇ ਦੱਸਿਆ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਭਰਵੇਂ ਸਹਿਯੋਗ ਨਾਲ ਕੈਂਪ ਵਿਚ 80 ਤੋਂ ਵੱਧ ਖੁਰਾਕਾਂ ਵੈਕਸੀਨ ਦੀਆਂ ਲਾਈਆਂ ਗਈਆਂ। ਉਨਾਂ ਕਿਹਾ ਕਿ ਅਜਿਹੇ ਕੈਂਪ ਵੱਖ ਵੱਖ ਥਾਈਂ ਜਾਰੀ ਰਹਿਣਗੇ। ਉਨਾਂ ਦੱਸਿਆ ਕਿ ਬਰਨਾਲਾ ਕਲੱਬ ਵਿਖੇ ਵੀ ਟੀਕਾਕਰਨ ਕੈਂਪ ਲਾਇਆ ਗਿਆ, ਜਿੱਥੇ 45 ਸਾਲ ਤੋਂ ਉਪਰ ਵੱਡੀ ਗਿਣਤੀ ਵਿਅਕਤੀਆਂ ਨੇ ਵੈਕਸੀਨ ਲਵਾਈ।ਇਸ ਦੌਰਾਨ ਅਗਰਵਾਲ ਧਰਮਸ਼ਾਲਾ ਤਪਾ ਵਿਖੇ ਵੀ ਟੀਕਾਕਰਨ ਕੈਂਪ ਲਾਇਆ ਗਿਆ। ਇਸ ਦੌਰਾਨ ਐਸਐਮਓ ਧਨੌਲਾ ਨਵਜੋਤ ਭੁੱਲਰ ਦੀ ਅਗਵਾਈ ਵਿਚ ਪਿੰਡ ਨੈਣੇਵਾਲ ਵਿਚ ਵੀ ਕੈਂਪ ਲੱਗਿਆ, ਜਿੱਥੇ ਕਰੀਬ 100 ਖੁਰਾਕਾਂ ਵੈਕਸੀਨ ਲਾਈ ਗਈ। ਡਾ. ਭੁੱਲਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਹੁਣ ਤੱਕ ਪਿੰਡ ਵਿਚ 240 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ।ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਵੱਲੋਂ ਕੈਂਪਾਂ ਦਾ ਨਿਰੀਖਣ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਬਰਨਾਲਾ ’ਚ ਕੁੱਲ 28,969 ਖੁਰਾਕਾਂ ਵੈਕਸੀਨ ਲੱਗ ਚੁੱਕੀ ਹੈ। ਉਨਾਂ 45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਲਵਾਉਣ ਦੀ ਅਪੀਲ ਕੀਤੀ।