5 Dariya News

ਸਰਕਾਰੀ ਸਕੂਲਾਂ ਵਿੱਚ ਸੈਸਨ 2021-2022 ਲਈ ਦਾਖਲਾ ਮੁਹਿੰਮ ਦੀ ਰਫਤਾਰ ਤੇਜ : ਪ੍ਰਭਜੋਤ ਕੌਰ

5 Dariya News

ਸ੍ਰੀ ਮੁਕਤਸਰ ਸਾਹਿਬ 16-Apr-2021

ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੀਆਂ ਹਿਦਾਇਤਾਂ ਅਤੇ ਜਿਲਾ ਸਿੱਖਿਆ ਅਫ਼ਸਰ (ਐਲੀ. ਸਿ.) ਪ੍ਰਭਜੋਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸ. ਸੁਖਦਰਸ਼ਨ ਸਿੰਘ ਬੇਦੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖਲੇ ਨੂੰ ਲੈ ਕੇ ਪਿੰਡ ਮਲੋਟ ਵਿੱਚ ਦਾਖਲਾ ਚੇਤਨਾ ਰੈਲੀ ਕੱਢੀ ਗਈ ਅਤੇ ਜਿਲਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਨੇ ਆਪ ਪਿੰਡ ਵਿੱਚ ਘਰ ਘਰ ਜਾ ਕੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ  ਉਨਾਂ ਨੇ ਦੱਸਿਆ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਨੂੰ ਵਿਸ਼ੇਸ਼ ਤਵੱਜੋ ਦੇ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤੇ ਜਾ ਚੁੱਕੇ ਹਨ  ਜਿਲਾ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਮਾਧਿਅਮ ਦੇ ਨਾਲ ਨਾਲ ਅੰਗਰੇਜ਼ੀ ਮਾਧਿਅਮ ਦੀ ਪੜਾਈ, ਸਾਫ਼ ਅਤੇ ਸ਼ੁੱਧ ਮਿਡ ਡੇ ਮੀਲ, ਸਾਰੇ ਬੱਚਿਆਂ ਨੂੰ ਵਰਦੀਆਂ, ਅਨੁਸੂਚਿਤ ਜਾਤੀ ਅਤੇ ਕੁੜੀਆਂ ਨੂੰ ਵਜ਼ੀਫਾ, ਮੁਫ਼ਤ ਕੰਪਿਊਟਰ ਸਿੱਖਿਆ, - ਨਾਲ ਪੜਾਈ, ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਸਟਾਫ, ਗਣਿਤ ਵਿਸ਼ੇ ਨੂੰ ਦਿਲਚਸਪ ਬਣਾਉਣ ਲਈ   ਅਤੇ ਛੋਟੇ ਬੱਚਿਆਂ ਲਈ ਚਿਲਡਰਨ ਪਾਰਕ ਆਦਿ ਸਹੁਲਤਾਂ ਦਿੱਤੀਆ ਜਾ ਰਹੀਆ ਹਨ  ਦਾਖਲਾ ਰੈਲੀ ਵਿੱਚ  ਸੰਤੋਸ਼ ਕੁਮਾਰੀ, ਪੜੋ ਪੰਜਾਬ ਜਿਲਾ ਕੋਆਡੀਨੇਟਰ ਕਮਲਪ੍ਰੀਤ ਸਿੰਘ, ਮੀਡੀਆ, ਜਿਲਾ ਕੋਆਡੀਨੇਟਰ ਸਮਾਰਟ ਸਕੂਲ ਹਰਵਿੰਦਰ ਸਿੰਘ ਖਲਾਰਾ ਸੰਤੋਸ਼ ਕੁਮਾਰ, ਸੀਐਮਟੀ ਲਖਬੀਰ ਸਿੰਘ, ਕੀਮਤ ਚਰਾਇਆ, ਆਸ਼ੂ ਛਾਬੜਾ, ਪੁਸ਼ਪਾ ਕੁਮਾਰੀ ਅਤੇ ਈਸ਼ਾ ਆਦਿ ਹਾਜ਼ਰ ਸਨ।