5 Dariya News

ਖੋਹ ਕਰਨ ਦੇ ਦੋਸ਼ ਹੇਠ ਮੁਲਜ਼ਮ ਕਾਬੂ, ਖੋਹ ਕੀਤੀ ਚੇਨੀ ਬਰਾਮਦ

5 Dariya News

ਐਸ ਏ ਐਸ ਨਗਰ/ਜੀਰਕਪੁਰ 05-Apr-2021

ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ,ਜਿਲ੍ਹਾ ਐਸ.ਏ.ਐਸ ਨਗਰ ਜੀ ਵੱਲੋਂ ਚੋਰੀ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਹੋਏ ਦਿਸ਼ਾ ਨਿਰਦੇਸਾ ਤਹਿਤ ਡਾ. ਰਵਜੋਤ ਕੌਰ ਗਰੇਵਾਲ, ਆਈ ਪੀ ਐਸ, ਪੁਲਿਸ ਕਪਤਾਨ (ਦਿਹਾਤੀ) ਅਤੇ ਸ਼੍ਰੀ ਅਮਰੋਜ ਸਿੰਘ, PPS, ਉਪ ਕਪਤਾਨ ਪੁਲਿਸ ਸਬ ਡਵੀਜਨ ਜੀਰਕਪੁਰ ਦੀ ਨਿਗਰਾਨੀ ਹੇਠ ਇੰਸ: ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਸ.ਥ. ਸੁਖਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਖੋਹ ਕਰਨ ਦੇ ਦੋਸ਼ ਹੇਠ ਪ੍ਰਦੀਪ ਕੁਮਾਰ ਉਰਫ ਹੈਪੀ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ।ਇੰਸ: ਉਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ, ਜੀਰਕਪੁਰ ਨੇ ਦੱਸਿਆ ਕਿ ਖੁਸਬੂ ਕਸ਼ਯਪ ਵਾਸੀ ਐਨ.ਕੇ ਸ਼ਰਮਾ ਰੋਡ, ਗਲੀ ਨੰਬਰ-01 ਜੀਰਕਪੁਰ,  ਪਰਮਾਰ ਪੈਟਰੋਲ ਪੰਪ ਨੇੜੇ ਪਹਿਲਵਾਨ ਵਾਲਾ ਅੰਬਾਲਾ ਰੋਡ ਜੀਰਕਪੁਰ ਤੋਂ ਆਪਣੀ ਐਕਟੀਵਾ ਵਿੱਚ ਤੇਲ ਪਵਾ ਕੇ ਨਿਕਲੀ ਸੀ ਤਾਂ ਮੁਲਜ਼ਮ, ਮੁਦਈ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਖੋਹ ਕਰਕੇ ਫਰਾਰ ਹੋ ਗਿਆ।ਇਸ ਸਬੰਧੀ ਮੁ.ਨੰ.131 ਮਿਤੀ 01.04.2021 ਅ/ਧ 379-ਬੀ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ। ਦੌਰਾਨੇ ਪੜਤਾਲ ਸ. ਥ. ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਮੁਦਈ ਮੁਕੱਦਮਾ ਦੇ ਮੇਨ ਚੌਕ ਜੀਰਕਪੁਰ ਮੌਜੂਦ ਸੀ ਤਾਂ ਮੁਦਈ ਵੱਲੋਂ ਮੁਲਜ਼ਮ ਉਕਤ ਦੀ ਸ਼ਨਾਖਤ ਕਰਨ ਤੇ ਮੁਲਜ਼ਮ ਨੂੰ ਮਿਤੀ 02.04.2021 ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ ਮੁਦਈ ਦੀ ਖੋਹ ਕੀਤੀ ਚੈਨੀ (ਸੋਨਾ ਵਜਨੀ 06 ਗ੍ਰਾਮ) ਬ੍ਰਾਮਦ ਕੀਤੀ। ਮੁਲਜ਼ਮ ਨੂੰ ਅਦਾਲਤ ਵਿਖੇ ਪੇਸ਼ ਕਰ ਕੇ 02 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਪਾਸੋਂ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਹੋਰ ਕਿੱਥੇ-ਕਿੱਥੇ ਖੋਹ/ਚੋਰੀਆਂ ਕੀਤੀਆਂ ਹਨ। ਮੁਲਜ਼ਮ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਵਾਨਾ ਹੈ।