ਪੰਜਾਬ ਸਰਕਾਰ ਸਕੂਲੀ ਖੇਡਾਂ ਲਈ ਛੋ ਖੇਡ ਜੋਨ ਸਥਾਪਤ ਕਰੇਗੀ-ਮਲੂਕਾ
5 ਦਰਿਆ ਨਿਊਜ਼
ਚੰਡੀਗੜ੍ਹ 09-Feb-2014
ਪੰਜਾਬ ਸਰਕਾਰ ਨੇ ਨਵੀਂ ਦਿੱਲੀ ਵਿਖੇ ਹੋਂਈਆਂ 59ਵੀਂ ਸਕੂਲੀ ਖੇਡਾਂ ਦੋਰਾਨ ਪੰਜਾਬ ਨੇ ਸਮੁੱਚੇ ਭਾਰਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਵਧੀਆ ਪ੍ਰਦਰਸ਼ਨ ਨੂੰ ਵੇਖਦੇ ਹੋਏ ਰਾਜ ਦੇ ਸਮੂਹ ਸਕੂਲਾਂ ਵਿਚ ਵਿਦਿਅਰਾਥੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਲਈ ਰਾਜ ਵਿਚ ਛੇ ਖੇਡ ਰਿਹਾਇਸ਼ੀ ਜੋਨ ਸਥਾਪਤ ਕਰਨ ਦੀ ਯੋਜਨਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ।ਇਸ ਸਬੰਧ ਵਿਚ ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੂਲੱਤ ਕਰਨ ਲਈ ਰਾਜ ਵਿਚ ਸਾਲ 2014-15 ਵਿਚ ਛੇ ਖੇਡ ਜੋਨ ਬਣਾਏ ਜਾਣਗੇ ਜਿਨ੍ਹਾਂ ਵਿਚ ਬਠਿੰਡਾ, ਪਟਿਆਲਾ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਜਲੰਧਰ ਜਿਲ੍ਹਿਆਂ ਵਿਚ ਖਿਡਾਰੀਆਂ ਨੂੰ ਰਿਹਾਇਸ਼ੀ ਹੋਸਟਲ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾਵੇਗੀ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਖੇਡਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵਲੋਂ ਹਰੇਕ ਖੇਡ ਜੋਨ ਵਿਚ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ। ਇਹ ਪ੍ਰਬੰਧਕ ਆਪਣੇ-ਆਪਣੇ ਖੇਡ ਜੋਨ ਵਿਚ ਸਕੂਲੀ ਖੇਡਾਂ ਦਾ ਆਯੋਜਨ ਕਰਨਗੇ ਅਤੇ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੋਨਾਂ ਵਿਚ ਅਗਲੇ ਵਰ੍ਹੇ ਤੋਂ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਅਥਲੈਟਿਕ, ਬੋਕਸਿੰਗ ਅਤੇ ਰੇਸਲਿੰਗ ਦੇ ਸਮੇਂ-ਸਮਂ 'ਤੇ ਟ੍ਰੇਨਿੰਗ ਕੈਂਪ ਵੀ ਲਗਾਏ ਜਾਣਗੇ।