5 Dariya News

ਆਯੂਰਵੈਦਿਕ ਡਾਕਟਰਾਂ ਦੀਆਂ ਪਹਿਲ ਦੇ ਅਧਾਕ ਤੇ ਹੱਲ ਕਰਾਵਾਂਗੇ : ਐਡਵੋਕੇਟ ਪ੍ਰਿੰਸ

5 ਦਰਿਆ ਨਿਊਜ਼

ਅਜੀਤਗੜ੍ਹ 09-Feb-2014

ਅੱਜ ਮੁਹਾਲੀ ਵਿਖੇ ਹਿਮਾਲਿਆ ਡਰੱਗ ਕੰਪਨੀ ਵੱਲੋਂ ਡਾ: ਸੁਮਨ ਸ਼ਰਮਾ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਮੁਹਾਲੀ ਦੀ ਅਗਵਾਈ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸਦੇ ਸੰਯੋਜਨ ਡਾ: ਅਜੈ ਭਾਰਤੀ ਅਤੇ ਸਤੀਸ਼ ਬਾਂਸਲ ਸਨ। ਇਸ ਸੈਮੀਨਾਰ ਦਾ ਉਦਘਾਟਨ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵੱਲੋਂ ਕੀਤਾ ਗਿਆ। ਇਸ ਮੌਕੇ ਦੀਪਕ ਵਰਮਾ ਅਤੇ ਲਾਅ ਅਫਸਰ ਗੁਰਮੀਤ ਸਿੰਘ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ। ਜ਼ਿਲ੍ਹਾ ਮੁਹਾਲੀ ਦੇ ਆਯੂਰਵੈਦਿਕ ਡਾਕਟਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਡਾ: ਰਾਜੀਵ ਸੇਠੀ ਚੀਫ ਸਾਇੰਟੀਫਿਕ ਪ੍ਰੋਜੈਕਟ ਅਫਸਰ ਮਾਲਿਆ ਡਰੱਗ ਵੱਲੋਂ ਆਯੂਰਵੈਦਿਕ ਡਾਕਟਰਾਂ ਨੂੰ ਆਯੂਰਵੈਦਿਕ ਦਵਾਈਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ: ਸੁਮਨ ਸ਼ਰਮਾ ਨੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਾਉਦਿਆਂ ਕਿਹਾ ਕਿ ਪੰਜਾਬ 'ਚ ਆਯੂਰਵੈਦਿਕ ਡਾਕਟਰਾਂ ਦਾ ਸਟੇਟਸ ਅਤੇ ਪੇ ਸਕੇਲ ਪੂਰੇ ਭਾਰਤ 'ਚ ਸਭ ਤੋਂ ਘੱਟ ਹੈ, ਉਨ੍ਹਾਂ ਮੰਗ ਕੀਤੀ ਕਿ ਆਯੂਵੈਦਿਕ ਡਾਕਟਰਾਂ ਦੀ ਵੀ ਪੇ ਸਕੇਲ ਅਤੇ ਸਕੇਲ ਦੂਜੇ ਡਾਕਟਰਾਂ ਦੀ ਤਰਾਂ ਤੁਰੰਤ ਮੰਨਜੂਰ ਕਰਵਾਇਆ ਜਾਵੇ। ਇਸ ਮੌਕੇ ਐਡਵੋਕੇਟ ਪ੍ਰਿੰਸ ਨੇ ਸੰਬੋਧਨ ਕਰਦਿਆਂ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾ ਦੀਆਂ ਜਾਇਜ਼ ਮੰਗਾਂ ਨੂੰ ਉਹ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤਕ ਪਹੁਚਾਉਣਗੇ ਅਤੇ ਜਲਦ ਹੀ ਇਨ੍ਹਾਂ ਮੰਗਾਂ ਦਾ ਕੋਈ ਸਾਰਥਕ ਹੱਲ ਕੱਢਿਆ ਜਾਵੇਗਾ।