5 Dariya News

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾੜੀ ਨੇ ਪ੍ਰੋ. ਪੀ. ਰਾਮਾਰਾਓ ਦੁਆਰਾ ਸੰਪਾਦਿਤ "ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ" ਨਾਮਕ ਪੁਸਤਕ ਰਿਲੀਜ਼ ਕੀਤੀ

5 Dariya News

ਬਠਿੰਡਾ 31-Mar-2021

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪ੍ਰੋ. ਪੀ. ਰਾਮਾਰਾਓ ਦੁਆਰਾ ਸੰਪਾਦਿਤ ‘'ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ - ਫਰੋਮ ਟਾਰਗੇਟਸ ਐਂਡ ਮੋਲੀਕੁਲਸ ਟੁ ਮੇਡੀਸੀਨਸ' ਨਾਮਕ ਪੁਸਤਕ ਰਿਲੀਜ਼ ਕੀਤੀ। ਇਹ ਕਿਤਾਬ ਸਪ੍ਰਿੰਗਰ ਨੇਚਰ ਸਿੰਗਾਪੁਰ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਪ੍ਰੋ. ਪੀ. ਰਾਮਾਰਾਓ, ਸਾਬਕਾ ਡੀਨ ਅਕਾਦਮਿਕ ਮਾਮਲੇ ਅਤੇ ਸੀਯੂਪੀਬੀ, ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦਾਂ ਦੇ ਵਿਭਾਗ ਦੇ ਪ੍ਰੋਫੈਸਰ, ਦੁਆਰਾ ਸੰਪਾਦਿਤ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਫਾਰਮਾਸਿਊਟੀਕਲ ਸਾਇੰਸਜ਼ ਵਿਸ਼ੇ ਵਿਚ ਕੀਮਤੀ ਕਿਤਾਬਾਂ ਸੰਪਾਦਿਤ ਕਰਨ ਲਈ ਪ੍ਰੋ. ਪੀ. ਰਾਮਰਾਓ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨਵੇਂ ਗਿਆਨ ਦੀ ਸਿਰਜਣਾ ਕਰਨ ਅਤੇ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਉੱਚ ਮਾਪਦੰਡ ਸਥਾਪਤ ਕਰਨ ਲਈ ਵਚਨਬੱਧ ਹੈ।ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋ. ਪੀ. ਰਾਮਾਰਾਓ ਨੇ ਕਿਹਾ ਕਿ ‘'ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ - ਫਰੋਮ ਟਾਰਗੇਟਸ ਐਂਡ ਮੋਲੀਕੁਲਸ ਟੁ ਮੇਡੀਸੀਨਸ' ਸਿਰਲੇਖ ਵਾਲੀ ਕਿਤਾਬ ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ ਦੇ ਵੱਖ-ਵੱਖ ਪੜਾਵਾਂ 'ਤੇ ਚਾਨਣਾ ਪਾਉਂਦੇ ਹੋਏ ਨਵੀਆਂ ਦਵਾਈਆਂ ਦੇ ਵਿਕਾਸ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਹੈ। ਉੰਨ੍ਹਾਂਨੇ ਕਿਹਾ ਕਿ ਇਹ ਕਿਤਾਬ ਅਕਾਦਮਿਕਤ, ਉਦਯੋਗ ਅਤੇ ਰੈਗੂਲੇਟਰੀ ਅਥਾਰਟੀਆਂ ਦੇ ਬਹੁ-ਅਨੁਸ਼ਾਸਨੀ ਮਾਹਰਾਂ ਦੇ ਸਹਿਯੋਗੀ ਯਤਨਾਂ ਦਾ ਨਤੀਜਾ ਹੈ। ਇਸ ਵਿਚ ਨਵੀਆਂ ਦਵਾਈਆਂ ਦੀ ਖੋਜ, ਵਿਕਾਸ, ਅਤੇ ਨਿਯੰਤਰਣ ਦੀ ਪ੍ਰਕਿਰਿਆ ਦੇ ਬੁਨਿਆਦੀ ਅਤੇ ਵਿਹਾਰਕ ਪਹਿਲੂਆਂ ਤੇ ਅਠਾਰਾਂ ਅਧਿਆਏ ਦਿੱਤੇ ਗਏ ਹਨ। ਉੰਨ੍ਹਾਂਨੇ ਅੱਗੇ ਕਿਹਾ ਕਿ ਇਹ ਕਿਤਾਬ ਖੋਜ ਵਿਦਵਾਨਾਂ, ਪੇਸ਼ੇਵਰਾਂ ਅਤੇ ਨੌਜਵਾਨ ਵਿਗਿਆਨੀਆਂ ਨੂੰ ਦਵਾਈ ਦੀ ਖੋਜ ਦੇ ਬੁਨਿਆਦੀ ਸਿਧਾਂਤਾਂ ਨੂੰ ਸਮਝਣ ਦੇ ਯੋਗ ਬਣਾਏਗੀ। ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦਾਂ ਦੇ ਵਿਭਾਗ ਦੇ ਮੁੱਖੀ ਪ੍ਰੋ. ਰਾਜ ਕੁਮਾਰ ਜਿਨ੍ਹਾਂ ਨੇ ਇਸ ਪੁਸਤਕ ਦਾ ਇੱਕ ਅਧਿਆਏ ਲਿਖਿਆ ਹੈ, ਨੇ ਸਾਂਝਾ ਕੀਤਾ ਕਿ ਇਹ ਕਿਤਾਬ ਨਵੀਂਆਂ ਖੋਜਾਂ ਵਿੱਚ ਲੱਗੇ ਨੌਜਵਾਨ ਖੋਜਕਰਤਾਵਾਂ ਅਤੇ ਪੇਸ਼ੇਵਰਾਂ ਦੋਵਾਂ ਲਈ ਲਾਭਦਾਇਕ ਸਾਬਿਤ ਹੋਵੇਗੀ।