5 Dariya News

ਕਪੂਰਥਲਾ ਦੇ ਸਾਰੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਵੀ ਵੈਕਸੀਨੇਸ਼ਨ ਸ਼ੁਰੂ

ਮਾਰਕੀਟ ਕਮੇਟੀ ਦਫਤਰ ਕਪੂਰਥਲਾ ਵਿਖੇ ਵੀ ਟੀਕਾਕਰਨ ਆਰੰਭ

5 Dariya News

ਕਪੂਰਥਲਾ 30-Mar-2021

ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਅੱਜ ‘ਸੁਪਰ ਸਪਰੈਡਰ’ ਸ਼੍ਰੇਣੀ ਨੂੰ ਕਵਰ ਕਰਨ ਲਈ 42 ਹੋਰ ਹੈਲਥ ਐਂਡ ਵੈਲਨੇਸ ਸੈਂਟਰਾਂ ਉੰਪਰ ਵੀ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ।ਇਸ ਤਰ੍ਹਾਂ ਹੁਣ ਜਿਲ੍ਹੇ ਵਿਚ ਕੁੱਲ 73 ਥਾਵਾਂ ’ਤੇ ਵੈਕਸੀਨੇਸ਼ਨ ਚੱਲ ਰਹੀ ਹੈ। ਸੁਪਰ ਸਪਰੈਡਰ ਸ਼੍ਰੇਣੀ ਤਹਿਤ ਅੱਜ ਕਪੂਰਥਲਾ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਦਫਤਰ ਕਪੂਰਥਲਾ ਵਿਖੇ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ।ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਤੇ ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਆਗਾਮੀ ਕਣਕ ਦੀ ਸੀਜ਼ਨ ਦੌਰਾਨ ਵੱਡੀ ਗਿਣਤੀ ਵਿਚ ਆੜ੍ਹਤੀਆਂ, ਕਿਸਾਨਾਂ ਤੇ ਕਿਰਤੀਆਂ ਦੇ ਮੱਦੇਨਜ਼ਰ ਮਾਰਕੀਟ ਕਮੇਟੀ ਦਫਤਰ ਵਿਖੇ ਟੀਕਾਕਰਨ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਮਾਰਕੀਟ ਕਮੇਟੀਆਂ ਤੇ ਮੰਡੀਆਂ ਵਿਖੇ ਵੀ ਇਹ ਕੈਂਪ ਸ਼ੁਰੂ ਕੀਤੇ ਜਾਣਗੇ।ਇਸੇ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਦੇ 42 ਹੈਲਥ ਵੈਲਨੈਸ ਸੈਂਟਰਾਂ ਵਿਚ ਵੀ ਵੈਕਸੀਨੇਸ਼ਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਯੋਗ ਵਿਅਕਤੀ ਵੈਕਸੀਨ ਲਗਵਾ ਸਕਦੇ ਹਨ।