5 Dariya News

ਪਿੰਡ ਹੀਰਾ ਵਾਲੀ ਵਿਖੇ ਪਿਛਲੇ 41 ਦਿਨਾਂ ਤੋ ਚੱਲ ਰਹੇ ਧਰਨੇ ਨੂੰ ਚੁੱਕਾਇਆ ਗਿਆ : ਦਵਿੰਦਰ ਸਿੰਘ ਘੁਬਾਇਆ

5 Dariya News

ਫਾਜ਼ਿਲਕਾ 28-Mar-2021

ਅੱਜ ਫਾਜ਼ਿਲਕਾ ਅਬੋਹਰ ਹਾਈ ਵੇ ਰੋਡ ਤੇ ਧਰਨੇ ਨੂੰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਜੀ ਨੇ ਚੁਕਾਇਆ ਗਿਆ।  ਘੁਬਾਇਆ ਜੀ ਨੇ ਦੱਸਿਆ ਕਿ ਪਿੰਡ ਹੀਰਾ ਵਾਲੀ ਵਿਖੇ ਉਸਾਰੀ ਅਧੀਨ ਚੱਲ ਰਹੀ ਸ਼ਰਾਬ ਫੈਕਟਰੀ ਦੇ ਵਿਰੁੱਧ ਧਰਨੇ ਤੇ ਬੈਠੇ 41 ਦਿਨਾਂ ਤੋਂ ਲੋਕਾਂ ਨੇ ਹਾਈ ਵੇ ਜਾਮ ਕਰ ਦਿੱਤਾ ਸੀ।। ਅੱਜ ਘੁਬਾਇਆ ਜੀ ਅਪਣੀ ਟੀਮ ਨਾਲ ਧਰਨੇ ਤੇ ਜਾ ਕੇ ਧਰਨੇ ਨੂੰ ਚੁੱਕਾਇਆ  ਘੁਬਾਇਆ ਜੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਸ਼੍ਰੀ ਸੁਨੀਲ ਕੁਮਾਰ ਜਾਖੜ ਸੂਬਾ ਪ੍ਰਧਾਨ ਕਾਂਗਰਸ ਕਮੇਟੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਪਿਛਲੇ ਦਿਨੀਂ ਵਿਧਾਨ ਸਭਾ ਚ ਬੋਲਣ ਦਾ ਸਮਾਂ ਮਿਲਿਆਂ ਤਾਂ ਮੈ ਵਿਧਾਨ ਸਭਾ ਚ ਮੁੱਖ ਮੁਦਾ ਸ਼ਰਾਬ ਫੈਕਟਰੀ ਰੱਦ ਕਰੋ ਮੁੱਖ ਤੌਰ ਤੇ ਬੋਲਿਆ  ਕੈਪਟਨ ਸਾਹਿਬ ਅਤੇ ਜਾਖੜ ਸਾਹਿਬ ਦਾ ਧੰਨਵਾਦ ਕਰਦੇ ਹੋਏ ਘੁਬਾਇਆ ਜੀ ਨੇ ਕਿਹਾ ਕਿ ਮੇਰੇ ਹਲਕੇ ਦੇ  ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਪਿੰਡ ਹੀਰਾ ਵਾਲੀ ਚ ਸ਼ਰਾਬ ਫੈਕਟਰੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਇਸ ਲਈ ਮੈ ਪੰਜਾਬ ਸਰਕਾਰ ਦਾ ਅਤਿ ਧੰਨਵਾਦੀ ਹਾਂ  ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਅਨਿਲ ਕੁਮਾਰ ਹੀਰਾ ਵਾਲੀ ਸਰਪੰਚ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਭੁਪਿੰਦਰ ਸਿੰਘ ਗਿੱਲ ਪ੍ਰਧਨ ਕਿਸਾਨ ਯੂਨੀਅਨ, ਮੋਹਨ ਲਾਲ, ਲਵਲੀ ਫਾਜ਼ਿਲਕਾ, ਅਨਿਲ ਕੁਮਾਰ ਬੈਗਾਂ ਵਾਲੀ, ਅਨਿਲ ਝੀਂਗਾ, ਬਲਰਾਮ ਸੂਤਰ, ਸੱਤਪਾਲ ਐਕਸ ਸਰਪੰਚ ਹੀਰਾ ਵਾਲੀ, ਬੱਬਲੂ ਸਵਾਮੀ, ਵਿਕਰਮ, ਦਾਰਾ, ਦਵਿੰਦਰ ਐਕਸ ਸਰਪੰਚ, ਰਾਹੁਲ ਕੁੱਕੜ ਜ਼ੋਨ ਇਨਚਾਰਜ, ਨੀਲਾ ਮਦਾਨ, ਲਕਸ਼ਮੀ ਨਾਰਾਇਣ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ