5 Dariya News

ਨਵੀਆਂ ਉਸਾਰੀਆਂ ਇਮਾਰਤਾਂ ਪੰਜਾਬ ਦੇ ਸੁਨਿਹਰੀ ਭਵਿੱਖ ਦੀ ਇਬਾਰਤ- ਅਜਾਇਬ ਸਿੰਘ ਭੱਟੀ

ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੀਆਂ ਨਵੀਆਂ ਬਣਾਇਆਂ ਇਮਾਰਤਾਂ ਦੇ ਉੁਦਘਾਟਨ ਸਮਾਰੋਹ ਵਿਚ ਕੀਤੀ ਸਮੁਲੀਅਤ

5 Dariya News

ਸ੍ਰੀ ਮੁਕਤਸਰ ਸਾਹਿਬ 25-Mar-2021

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਰਾਜ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਥਾਣੇ ਅਤੇ ਸਿਵਲ ਪ੍ਰਸਾਸ਼ਨ ਦੇ ਤਹਿਤ ਬਣਾਈਆਂ ਗਈਆਂ ਨਵੀਆਂ ਇਮਾਰਤਾਂ ਦਾ ਆਨ ਲਾਈਨ ਵਿਧੀ ਰਾਹੀਂ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬਹ੍ਰਮ ਮਹਿੰਦਰਾ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਰਕਾਰ ਦੇ ਸਮੂਹ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਵੀ ਸ਼ਾਮਿਲ ਹੋਏ।ਇਸ ਸਬੰਧ ਵਿੱਚ ਜਿ਼ਲ੍ਹਾ ਪੱਧਰ ਦਾ ਸਮਾਗਮ ਜਿਲ੍ਹਾ ਪ੍ਰਬੰਧਕੀ ਕੰਪਲੈਂਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਅਜਾਇਬ ਸਿੰਘ ਭੱਟੀ ਨੇ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਅਤੇ ਹੋਰ ਸਥਾਨਕ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ।ਪ੍ਰੋਗਰਾਮ ਤੋਂ ਉਪਰੰਤ ਸ. ਭੱਟੀ ਨੇ ਪੰਜਾਬ ਪੁਲਿਸ ਅਤੇ ਸਿਵਲ ਵਿਭਾਗ ਦੀਆਂ ਨਵੀਆਂ ਬਣਾਈਆਂ ਇਮਾਰਤਾਂ ਦੀ ਉਸਾਰੀ ਦੇ ਕੰਮ ਮੁਕੰਮਲ ਹੋਣ ਨੂੰ ਪੰਜਾਬ ਦੀ ਤਰੱਕੀ ਵੱਲ ਇਕ ਵੱਡਾ ਕਦਮ ਦੱਸਦਿਆ ਉਹਨਾਂ ਕਿਹਾ  ਕਿ ਸੰਗਰੂਰ, ਅਮਲੋਹ (ਫਤਿਹਗੜ੍ਹ ਸਾਹਿਬ), ਤਰਨਤਾਰਨ ਅਤੇ ਹੋਰ ਥਾਵਾਂ ਤੇ ਜਿਨ੍ਹਾ ਇਮਾਰਤਾਂ ਦਾ ਅੱਜ ਮੁੱਖ ਮੰਤਰੀ ਉਦਘਾਟਨ ਕੀਤਾ ਗਿਆ ਹੈ ਉਹ ਸਾਰੀਆਂ ਇਮਾਰਤਾਂ ਹੀ ਬੁਨਿਆਦੀ ਢਾਂਚੇ ਦੇ ਨਾਲ ਨਾਲ ਅਧੁਨਿਕ ਸੁੱਖ-ਸੁਵਿਧਾਵਾਂ ਨਾਲ ਵੀ ਲੈਸ ਹਨ। ਸ. ਭੱਟੀ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀਆਂ ਰਹਿੰਦੀਆਂ ਮਾੜੀਆਂ ਅਤੇ ਖਸਤਾ ਹਾਲ ਇਮਾਰਤਾਂ ਨੂੰ ਵੀ ਬਦਲ ਕਿ ਅਜਿਹੀਆਂ ਇਮਾਰਤਾਂ ਵਿੱਚ ਬਦਲ ਦਿੱਤਾ ਜਾਵੇਗਾ।ਇਸ ਸਮਾਗਮ ਦੌਰਾਨ ਏ.ਡੀ.ਸੀ ਜਨਰਲ ਰਾਜੇਸ਼ ਤ੍ਰਿਪਾਠੀ ਸ੍ਰੀ ਮੁਕਤਸਰ ਸਾਹਿਬ, ਐਸ.ਡੀ.ਐਮ ਸਵਰਨਜੀਤ ਕੌਰ ਸ੍ਰੀ ਮੁਕਤਸਰ ਸਾਹਿਬ, ਸਿਵਲ ਸਰਜਨ ਰੰਜੂ ਸਿੰਗਲਾ, ਗੁਰਮੇਲ ਸਿੰਘ ਐਸ.ਪੀ. ਅਤੇ ਹਰਚਰਨ ਸਿੰਘ ਬਰਾੜ ਜਿਲ੍ਹਾ ਕਾਂਗਰਸ ਪ੍ਰਧਾਨ ਵੀ ਹਾਜ਼ਰ ਸਨ।