5 Dariya News

ਜੁਗਲ ਕਿਸੋਰ ਜਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਵੱਲੋਂ ਤਿਆਰ ਕੀਤਾ ਮੋਬਾਇਲ ਐਪ ਸਕੀਮ ਇੰਨਫਰਮੈਸ਼ਨ

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਵਿੱਖੇ ਸਕੀਮ ਇੰਨਫਰਮੈਸ਼ਨ ਮੋਬਾਇਲ ਐਪ ਕੀਤਾ ਲਾਂਚ

5 Dariya News

ਪਠਾਨਕੋਟ 25-Mar-2021

ਜਿਲ੍ਹਾ ਪਠਾਨਕੋਟ ਵਿਖੇ ਜੁਗਲ ਕਿਸੋਰ ਜਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਵੱਲੋਂ  ਸਕੀਮ ਇੰਨਫਰਮੈਸ਼ਨ ਮੋਬਾਇਲ ਐਪ ਤਿਆਰ ਕੀਤੀ ਗਈ ਜਿਸ ਦਾ ਅੱਜ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸੁਭਾਅਰੰਭ ਕੀਤਾ ਗਿਆ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਚ ਸਥਿਤ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਅੱਜ ਮੋਬਾਇਲ ਐਪ ਦੀ ਸੁਰੂਆਤ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਐਪ ਨਿਰਮਾਤਾ ਜੁਗਲ ਕਿਸੋਰ ਨੂੰ ਸੁਭਕਾਮਨਾਵਾਂ ਵੀ ਦਿੱਤੀਆਂ।ਇਸ ਮੋਕੇ ਤੇ ਮੋਬਾਇਲ ਐਪ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜੁਗਲ ਕਿਸ਼ੋਰ ਜਿਲ੍ਹਾ ਸੂਚਨਾ ਤੇ ਵਿਗਿਆਨ ਅਧਿਕਾਰੀ ਪਠਾਨਕੋਟ ਵੱਲੋਂ ਦੱਸਿਆ ਕਿ ਉਪਰੋਕਤ ਮੋਬਾਇਲ ਐਪ ਜੋ ਕਿ ਗੁਗਲ ਪਲੇ ਸਟੋਰ ਤੇ ਸਕੀਮ ਇੰਨਫਰਮੈਸ਼ਨ ਨਾਮ ਮੋਬਾਇਲ ਐਪ ਦੇ ਤੋਰ ਤੇ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਮੋਬਾਇਲ ਐਪਲੀਕੇਸ਼ਨ https://play.google.com/store/apps/details?id=nic.punjpktsch ਲਿੰਕ ਤੋਂ ਸਿੱਧੇ ਤੋਰ ਤੇ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਮੋਬਾਇਲ ਐਪ ਡਾਊਨਲੋਡ ਕਰਨ ਮਗਰੋਂ ਉਪਭੋਗਤਾ ਨੂੰ ਅਪਣੇ ਮੋਬਾਇਲ ਤੇ ਹੀ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਜਾਵੇਗੀ ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲਈ ਹਰੇਕ ਵਿਭਾਗਾਂ ਦੇ ਅਧਿਕਾਰੀਆਂ ਦੇ ਮੋਬਾਇਲ ਨੰਬਰ ਵੀ ਫੀਡ ਕੀਤੇ ਗਏ ਹਨ ਜਿਸ ਤੇ ਫੋਨ ਕਰਕੇ ਵੀ ਉਪਭੋਗਤਾ ਸਕੀਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਪਰੋਕਤ ਮੋਬਾਇਲ ਐਪ ਵਿੱਚ ਹੋਰ ਵਧੀਆ ਕਾਰਜ ਕਰਨ, ਜਾਣਕਾਰੀ ਦਰਜ ਕਰਨ ਲਈ ਅਪਣਾ ਸੁਝਾਅ ਵੀ ਦੇ ਸਕਦੇ ਹਨ।ਜੁਗਲ ਕਿਸੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਮੋਬਾਇਲ ਐਪ ਡਾਊਨਲੋਡ ਕਰਨ ਤੋਂ ਬਾਅਦ ਹਰ ਆਮ ਅਤੇ ਖਾਸ ਵਿਅਕਤੀ ਨੂੰ ਹਰੇਕ ਸਰਕਾਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ  ਬਾਰੇ ਜਾਣਕਾਰੀ ਮਿਲੇਗੀ, ਇਸ ਤੋਂ ਇਲਾਵਾ ਕਿਸੇ ਵੀ ਸਕੀਮ ਦਾ ਕੰਮ ਕਰਨ ਦਾ ਢੰਗ ਅਤੇ ਵਿਧੀ ਦੀ ਜਾਣਕਾਰੀ ਵੀ ਮਿਲੇਗੀ।ਉਨ੍ਹਾਂ ਦੱਸਿਆ ਕਿ ਵਿਭਾਗ ਦੇ ਦੋ ਅਧਿਕਾਰੀਆਂ ਸ੍ਰੀ ਰਮਾਂ ਕਾਂਤ ਅਤੇ ਯੁਗਰਾਜ ਸਿੰਘ ਇੰਨਜੀਨੀਅਰ ਐਨ.ਆਈ.ਸੀ. ਦਫਤਰ ਪਠਾਨਕੋਟ ਵੱਲੋਂ ਉਪਰੋਕਤ ਮੋਬਾਇਲ ਐਪ ਵਿੱਚ ਹਰੇਕ ਸਕੀਮ ਬਾਰੇ ਜਾਣਕਾਰੀ ਅਪਡੇਟ ਕਰ ਰਹੇ ਹਨ ਅਤੇ ਵਿਭਾਗਾਂ ਤੋਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਰੂਆਤੀ ਦੋਰ ਵਿੱਚ ਕਿਸੇ ਵੀ ਇੰਨਡ੍ਰੋਇਡ ਮੋਬਾਇਲ ਫੋਨ ਲਈ ਇਹ ਐਪ ਉਪਲੱਬਦ ਹੈ ਅਤੇ ਜਲਦੀ ਹੀ ਐਪਲ ਅਤੇ ਹੋਰ ਉਪਰੇਟਿੰਗ ਸਿਸਟਮ ਤੇ ਵੀ ਜਲਦੀ ਇਹ ਸੁਵਿਧਾ ਉਪਲੱਬਦ ਕਰਵਾਈ ਜਾਵੇਗੀ।