5 Dariya News

ਤੇਲ ਪਾਈਪ ਲਾਈਨਾਂ ਦੀ ਸੁਰੱਖਿਆ ਲਈ ਜ਼ਿਲਾ ਪੱਧਰੀ ਬੈਠਕ ਆਯੋਜਿਤ

5 Dariya News

ਬਠਿੰਡਾ 24-Mar-2021

ਜ਼ਿਲੇ ’ਚੋਂ ਲੰਘਦੀਆਂ ਤੇਲ ਪਾਇਪ ਲਾਇਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਲਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਇੱਕ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲੇ ’ਚ ਪੈਟ੍ਰੋਲੀਅਮ ਲਾਈਨਾਂ ’ਚ ਪਿਛਲੇ ਚਾਰ ਸਾਲਾਂ ’ਚ ਕੋਈ ਵੀ ਚੋਰੀ ਦੀ ਘਟਨਾ ਨਾ ਹੋਣ ’ਤੇ ਪੁਲਿਸ ਤੇ ਐਚਪੀਸੀਐਲ, ਆਈਓਸੀਐਲ, ਬੀਪੀਸੀਐਲ ਦੁਆਰਾ ਕੀਤੇ ਗਏ ਕੰਮਾ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਤੇਲ ਕੰਪਨੀਆਂ ਅਤੇ ਪੁਲਿਸ ਦੀ ਸੰਯੁਕਤ ਗਸ਼ਤ ਨੂੰ ਹੋਰ ਪ੍ਰਭਾਵੀ ਬਣਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਜ਼ਿਲਾ ਪੁਲਿਸ ਮੁਖੀ ਸ. ਵਿਰਕ ਨੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਹੋਰ ਪ੍ਰਭਾਵੀ ਬਣਾਉਣ ਤੇ ਥਾਣਾ ਪੱਧਰ ’ਤੇ ਪਾਈਪ ਲਾਈਨ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਮਾਮਲੇ ’ਚ ਤੁਰੰਤ ਕਾਰਵਾਈ ਦੇ ਲਈ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਪਾਈਪ ਲਾਈਨ ਨੂੰ ਨੁਕਸਾਨ ਪਹੁੰਚਣ ਤੇ ਚੋਰੀ ਦੇ ਮਾਮਲੇ ’ਚ ਤੁਰੰਤ ਮੌਕਾ ਮੁਆਇਨਾ, ਜਾਂਚ ਰਿਪੋਰਟ ਅਤੇ ਸਖਤ ਤੋਂ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ. ਵਿਰਕ ਨੇ ਸਥਾਨਕ ਪੁਲਿਸ ਵਲੋਂ ਤੇਲ ਪਾਈਪ ਲਾਈਨ ਦੀ ਸੁਰੱਖਿਆ ਦੇ ਲਈ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਐਚਪੀਸੀਐਲ ਦੇ ਸੀਨੀਅਰ ਪ੍ਰਬੰਧਕ ਸੀਮੇਂਦਰ ਪ੍ਰਤਾਪ ਸਿੰਘ ਅਤੇ ਸਹਾਇਕ ਪ੍ਰਬੰਧਕ ਜੀਤੇਂਦਰ ਕੁਮਾਰ ਨੇ ਰਾਮਾਂ ਮੰਡੀ-ਰੇਵਾੜੀ, ਕਾਨਪੁਰ ਪਾਈਪ ਲਾਈਨ, ਰਾਮਾਂ ਮੰਡੀ, ਬਠਿੰਡਾ ਪਾਈਪ ਲਾਈਨ ਸੁਰੱਖਿਆ, ਪਾਈਪ ਲਾਈਨ ਇਲਾਕੇ ’ਚ ਆਉਣ ਵਾਲੇ ਪਿੰਡਾਂ ’ਤੇ ਥਾਣਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਆਈਓਸੀਐਲ ਪ੍ਰਬੰਧਕ ਸ਼੍ਰੀ ਸੁਖਵਿੰਦਰ, ਸਹਾਇਕ ਪ੍ਰਬੰਧਕ ਸ਼੍ਰੀ ਅਮਿਤ ਨੇ ਪਾਨੀਪਤ ਬਠਿੰਡਾ ਪਾਈਪ ਲਾਈਨ ਦੀ ਸੁਰਖਿਆ ਅਤੇ ਸੀਨੀਅਰ ਪ੍ਰਬੰਧਕ ਸ. ਅਮਰੀਕ ਸਿੰਘ ਬਰਾੜ ਨੇ ਪਾਈਪ ਲਾਈਨ ਦੀ ਸੁਰੱਖਿਆ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਐਸਪੀ ਮੇਜਰ ਸਿੰਘ, ਡੀਐਸਪੀ ਪਰਮਿੰਦਰ ਸਿੰਘ, ਆਈਬੀ ਅਧਿਕਾਰੀ ਐਸ ਕੇ ਦੇਵੜਾ, ਬੀਪੀਸੀਐਲ ਪ੍ਰਬੰਧਕ ਰਾਜ ਨਿਸ਼ਾਨ ਸਿੰਘ ਅਤੇ ਅਜੇ ਜਿੰਦਲ ਤੋਂ ਇਲਾਵਾ ਸਬੰਧਤ ਥਾਣਿਆਂ ਦੇ ਇੰਚਾਰਜ ਵੀ ਮੌਜੂਦ ਰਹੇ।