5 Dariya News

ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਪੋ੍ਰਜੈਕਟ ਤਹਿਤ ਅਜੈਵੀਰ ਜਾਖੜ ਨੇ ਕਿਸਾਨਾਂ ਨੂੰ ਸੌਪੇ ਮੋਬਾਇਲ ਵੈਂਡਿੰਗ ਈ-ਕਾਰਟ

5 Dariya News

ਅਬੋਹਰ, ਫਾਜ਼ਿਲਕਾ 24-Mar-2021

ਪੰਜਾਬ ਸਰਕਾਰ ਦੇ ਨਵੇਂ ਯਤਨਾਂ ਸਦਕਾ ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਤਹਿਤ ਪੰਜਾਬ ਰਾਜ ਖੇਤੀ ਕਾਮੇ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੋਧਰੀ ਸ੍ਰ਼ੀ ਅਜੈਵੀਰ ਜਾਖੜ ਨੇ ਬਾਗਬਾਨੀ ਵਿਭਾਗ ਦੇ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਵਿੱਚ ਆਯੋਜਿਤ ਪ੍ਰੋਗਰਾਮ ਦੋਰਾਨ ਜਿਲ੍ਹੇ ਦੇ ਲਾਭਪਾਤਰੀ ਕਿਸਾਨਾਂ ਨੂੰ ਕਰੀਬ 3 ਲੱਖ 60 ਹਜ਼ਾਰ ਰੁਪਏ ਦੇ 2 ਮੋਬਾਇਲ ਵੈਂਡਿੰਗ ਈ-ਕਾਰਟ ਸੋਪੇ।ਮੁੱਖ ਮਹਿਮਾਨ ਵਜੋਂ ਪਹੁੰਚੇ ਚੋਧਰੀ ਅਜੈਵੀਰ ਜਾਖੜ੍ਹ ਨੇ ਬਾਗਬਾਨੀ ਵਿਭਾਗ ਦੇ ਇਸ ਬੇਹਤਰੀਨ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੈ ਮੰਡੀਕਰਨ ਕਰਨਾ ਸਮੇਂ ਦੀ ਮੁੱਖ ਮੰਗ ਹੈ ਅਤੇ ਕਿਸਾਨ ਆਪਣੀ ਉਪਜ ਦਾ ਸਵੈ ਮੰਡੀਕਰਨ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ ਅਤੇ ਖਪਤਕਾਰ ਨੂੰ ਤਾਜੀ ਸਬਜੀ, ਫਲ ਆਦਿ ਸਹੀ ਕੀਮਤ ਤੇ ਮਿਲ ਸਕੇਗਾ, ਜਿਸ ਨਾਲ ਕਿਸਾਨ ਅਤੇ ਖਪਤਕਾਰ ਦੋਹਾਂ ਨੂੰ ਲਾਭ ਹੋਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ।ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਮਹਿਲਾ ਕਿਸਾਨ ਨੂੰ ਵੀ ਮੋਬਾਇਲ ਵੈਡਿੰਗ ਈ-ਕਾਰਟ ਸੋਪੇ ਗਏ ਹਨ ਜੋ ਕਿ ਪੰਜਾਬ ਸਰਕਾਰ ਦੀ ਮਹਿਲਾ ਸਸ਼ਕਤੀਕਰਨ ਪ੍ਰਤੀ ਜਤਾਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।ਉਨਾਂ ਕਿਹਾ ਕਿ ਸਬਸਿਡੀ `ਤੇ ਮਿਲਣ ਵਾਲੇ ਇਹ ਈ-ਕਾਰਟ ਜੋ ਕਿ ਬੈਟਰੀ ਤੇ ਚੱਲਦੇ ਹਨ, ਨੂੰ ਖਰੀਦ ਕੇ ਛੋਟੇ ਕਿਸਾਨ ਆਪਣੇ ਖੇਤ ਤੋਂ ਤਾਜ਼ੀ ਸਬਜੀ ਅਤੇ ਫਲ ਸਿੱਧੇ ਤੋਰ `ਤੇ ਆਪਣੇ ਖੇਤਾਂ ਤੋ ਗ੍ਰਾਹਕਾਂ ਤੱਕ ਪਹੁੰਚਾ ਸਕਦੇ ਹਨ। 

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕਿਸਾਨ ਕਾਮਯਾਬ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ। ਉਹਨਾਂ ਕਿਹਾ ਕਿ ਜਿਲ੍ਹੇ ਦੇ ਛੋਟੇ ਬਾਗਬਾਨ ਇਸ ਤਰਾਂ ਦੇ ਮੋਬਾਇਲ ਈ-ਕਾਰਟ ਲੈਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੋਬਾਇਲ ਵੈਡਿੰਗ ਈ-ਕਾਰਟ ਦੀ ਕੁਲ ਕੀਮਤ 1 ਲੱਖ 80 ਹਜ਼ਾਰ ਰੁਪਏ ਹੈ ਜਿਸ ਵਿੱਚ ਟਾਟਾ ਟਰੱਸਟ ਵੱਲੋਂ 85 ਹਜ਼ਾਰ ਅਤੇ ਐਮ.ਆਈ.ਡੀ.ਐਚ ਵੱਲੋਂ 15 ਹਜ਼ਾਰ ਰੁਪਏ ਦੀ ਰਕਮ ਸਬਸਿਡੀ ਦੇ ਤੋਰ `ਤੇ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸਿਰਫ 80 ਹਜ਼ਾਰ ਆਪਣੇ ਵੱਲੋਂ ਦੇਣੇ ਹਨ। ਉਹਨਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਆਪਣੇ ਪੱਧਰ ਤੇ ਟਾਟਾ ਟਰੱਸਟ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਸਹਾਇਤਾ ਮੁਹੱਇਆ ਕਰਵਾਉਣ ਲਈ ਵਿਸ਼ੇਸ ਯੋਗਦਾਨ ਪਾਇਆ ਹੈ। ਇਸ ਯੋਜਨਾ ਦਾ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਬਜ਼ਟ ਸੈਸ਼ਨ ਦੇ ਦੋਰਾਨ ਫੈਸਲਾ ਲਿਆ ਗਿਆ ਸੀ ਪਰ ਬਾਗਬਾਨੀ ਵਿਭਾਗ ਨੇ ਇਸ ਯੋਜਨਾਂ ਨੂੰ ਕੁਝ ਦਿਨਾਂ ਵਿੱਚ ਹੀ ਲਾਗੂ ਕਰਕੇ ਕਿਸਾਨ ਹਿੱਤ ਵਿੱਚ ਸਲਾਘਾਯੋਗ ਕੰਮ ਕੀਤਾ ਹੈ।ਇਸ ਦੌਰਾਨ ਸਹਾਇਕ ਡਾਇਰੈਕਟਰ ਬਾਗਬਾਨੀ ਮਨਦੀਪ ਸਿੰਘ ਬਰਾੜ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ, ਬਾਗਬਾਨੀ ਵਿਕਾਸ ਅਫਸਰ ਹਰਮਨਪ੍ਰੀਤ ਸਿੰਘ, ਰਮਨਦੀਪ ਕੋਰ, ਰਮਨਦੀਪ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਬਾਗਬਾਨ ਪ੍ਰਦੀਪ ਦਾਬੜਾ, ਚੋਧਰੀ ਅਜੀਤ ਸਹਾਰਣ, ਚੋਧਰੀ ਅਜੀਤ ਨਿੳਲ, ਸੁਰਿੰਦਰ ਪਾਲ ਸਿਆਗ, ਢੀਗਾਂਵਾਲੀ, ਬਾਲ ਕ੍ਰਿਸ਼ਨ, ਰਜਿੰਦਰ ਸਿੰਘ ਸੇਖੋਂ, ਬੁਲੰਦਦੀਪ, ਅਮਨ ਅਹੂਜਾ, ਰਵੀ ਗੁਦਾਰਾ, ਸਮਦੀਪ ਆਦਿ ਨੇ ਭਾਗ ਲਿਆ।