5 Dariya News

ਮਾਸਕ ਨਾ ਪਾਉਣ ਵਾਲਿਆਂ ਦੇ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ

249 ਵਿਅਕਤੀਆਂ ਨੂੰ ਸੜਕਾਂ ਤੇ ਰੋਕ ਕੇ ਲਏ ਗਏ ਹਨ ਨਮੂਨੇ

5 Dariya News

ਅੰਮ੍ਰਿਤਸਰ 21-Mar-2021

ਡਿਪਟੀ ਕਮਿਸ਼ਨਰ ਅੰਮਿ੍ਰਤਸਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੋਵਿਡ-19 ਦੇ ਖਤਰੇ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ  ਜਿਸ ਵਿੱਚ ਜਨਤਕ ਥਾਵਾਂ ਤੇ ਮਾਸਕ ਨਾ ਪਾਉਣ ਵਾਲਿਆਂ ਦੇ ਕੋਰੋਨਾ ਟੈਸਟ ਕਰਨਾ ਸ਼ਾਮਲ ਹੈ, ਤਹਿਤ ਵੱਖ ਵੱਖ ਟੀਮਾਂ ਨੇ ਹੁਣ ਤੱਕ 240 ਵਿਅਕਤੀਆਂ ਨੂੰ ਸੜਕਾਂ ਤੇ ਰੋਕ ਕੇ ਨਮੂਨੇ ਲਏ ਹਨ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਤਸੱਲੀ ਵਾਲੀ ਗੱਲ ਇਹ ਹੈ ਕਿ ਸਾਰੇ 240 ਨਮੂਨੇ ਹੀ ਨੈਗੇਟਿਵ ਆਏ ਹਨ ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰ. ਖਹਿਰਾ ਵੱਲੋਂ ਕੀਤੀ ਹਦਾਇਤ ਦਾ ਦੂਹਰਾ ਫ਼ਾਇਦਾ ਹੋ ਰਿਹਾ ਹੈ  ਇਕ ਤਾਂ ਲੋਕ ਮਾਸਕ ਪਾਉਣ ਲੱਗੇ ਹਨ ਦੂਸਰਾ, ਜੋ ਮਾਸਕ ਨਹੀਂ ਪਾ ਰਿਹਾ ਉਸ ਦਾ ਟੈਸਟ ਕਰਨ ਦਾ ਮੌਕਾ ਵਿਭਾਗ ਨੂੰ ਮਿਲ ਰਿਹਾ ਹੈ ਜਿਸ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲ ਰਹੀ ਹੈ ।ਸਿਵਲ ਸਰਜਨ ਨੇ ਦੱਸਿਆ ਕਿ ਸਬ ਡਿਵੀਜ਼ਨ ਪੱਧਰ ਉੱਤੇ ਸਾਡੇ ਡਾਕਟਰਾਂ ਤੋਂ ਇਲਾਵਾ ਐੱਸ.ਡੀ.ਐੱਮ. ਖ਼ੁਦ ਇਸ ਮੁਹਿੰਮ ਨੂੰ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐਸ. ਐਮ. ਓਜ਼ ਨੂੰ ਇਸ ਮੁੱਦੇ ਉੱਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਉਹ ਰੋਜ਼ਾਨਾ ਆਪਣੀ ਡਿਊਟੀ ਵਿਚ ਇਸ ਜਾਗਰੂਕਤਾ ਮੁਹਿੰਮ ਲਈ ਕੰਮ ਕਰ ਰਹੇ ਹਨ । ਲੋਕਾਂ ਉੱਤੇ ਸਖ਼ਤੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਮਾਸਕ ਦੀ ਵਰਤੋਂ ਦਾ ਲਾਭ ਦੱਸ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ