ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਕਿਲਿੰਗ ਅਤੇ ਰੁਜ਼ਗਾਰ 'ਤੇ ਪੀ.ਐੱਮ.ਕੇ.ਵੀ.ਵਾਈ-2 ਦਾ ਪ੍ਰਭਾਵ ਸਬੰਧੀ ਆਨਲਾਈਨ ਰਿਸਰਚ ਰਿਪੋਰਟ ਜਾਰੀ
ਰਿਪੋਰਟ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਈਐਸਬੀ ਦੇ ਮੁੰਜਾਲ ਇੰਸਟੀਚਿਊਟ ਫਾਰ ਗਲੋਬਲ ਮੈਨੂਫੈਕਚਰਿੰਗ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਤਿਆਰ
5 Dariya News
ਮੁਹਾਲੀ 19-Mar-2021
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ), ਮੁਹਾਲੀ ਕੈਂਪਸ ਸਕੂਲ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ "ਸਕਿਲਿੰਗ ਅਤੇ ਰੁਜ਼ਗਾਰ 'ਤੇ ਪੀ.ਐੱਮ.ਕੇ.ਵੀ.ਵਾਈ-2 ਦਾ ਪ੍ਰਭਾਵ" ਸਬੰਧੀ ਰਿਸਰਚ ਰਿਪੋਰਟ ਆਨਲਾਈਨ ਜਾਰੀ ਕੀਤੀ।ਇਹ ਰਣਨੀਤਕ ਖੋਜ ਅਧਿਐਨ ਪੰਜਾਬ ਹੁਨਰ ਵਿਕਾਸ ਮਿਸ਼ਨ, ਪੰਜਾਬ ਸਰਕਾਰ ਅਤੇ ਆਈਐਸਬੀ ਦੀ ਮੁੰਜਾਲ ਇੰਸਟੀਚਿਊਟ ਫਾਰ ਗਲੋਬਲ ਮੈਨੂਫੈਕਚਰਿੰਗ ਨੇ ਸਾਂਝੇ ਤੌਰ 'ਤੇ ਕੀਤਾ। ਇਹ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 2 (ਪੀ.ਐਮ.ਕੇ.ਵੀ.ਵਾਈ. 2) ਅਧੀਨ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਕਿਲਿੰਗ ਪਹਿਲਕਦਮੀ ਦੇ ਜ਼ਮੀਨੀ ਪ੍ਰਭਾਵਾਂ ਨੂੰ ਉਜਾਗਰ ਕਰਦਾ ਹੈ।ਇਸ ਆਨਲਾਈਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੰਨੀ ਨੇ ਕਿਹਾ, ‘ਭਾਰਤੀ ਆਰਥਿਕਤਾ ਦੀ ਸਫਲਤਾ ਲਈ ਕਾਮਿਆਂ ਦਾ ਹੁਨਰ ਵਿਕਾਸ ਇੱਕ ਮਹੱਤਵਪੂਰਨ ਥੰਮ ਹੈ ਅਤੇ ਸਰਕਾਰ ਨੇ ਇਸ ਨੂੰ ਅਗਲੇ ਪੱਧਰ ‘ਤੇ ਲਿਜਾਣ ਲਈ ਕਈ ਉਪਰਾਲੇ ਕੀਤੇ ਹਨ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਜਿਹੀ ਹੀ ਇਕ ਪਹਿਲਕਦਮੀ ਹੈ ਜੋ ਭਾਰਤੀ ਅਰਥਚਾਰੇ ਨੂੰ ਬਦਲ ਸਕਦੀ ਹੈ। ਪੰਜਾਬ ਸਰਕਾਰ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਨੇ ਇੱਕ ਸਾਂਝੀ ਰਿਪੋਰਟ ਪੇਸ਼ ਕੀਤੀ ਹੈ ਜੋ ਪੀਐਮਕੇਵੀਵਾਈ ਦੇ ਸਕਿੱਲਿੰਗ ਅਤੇ ਰੁਜ਼ਗਾਰ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕਰਦੀ ਹੈ। ਇਹ ਰਿਪੋਰਟ ਸੂਬਾ ਪੱਧਰ 'ਤੇ ਪੀ.ਐਮ.ਕੇ.ਵੀ.ਵਾਈ. ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ’ਰਿਪੋਰਟਾਂ ਵਿੱਚ ਮਹੱਤਵਪੂਰਨ ਖੋਜਾਂ ਬਾਰੇ ਦੱਸਦਿਆਂ ਮੁੰਜਾਲ ਇੰਸਟੀਚਿਊਟ ਫਾਰ ਗਲੋਬਲ ਮੈਨੂਫੈਕਚਰਿੰਗ ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਚੰਦਨ ਚੌਧਰੀ ਨੇ ਕਿਹਾ ਕਿ ਅਧਿਐਨ ਦਰਸਾਉਂਦਾ ਹੈ ਕਿ ਸੀਐਸਐਸਐਮ ਯੋਜਨਾ ਰਾਜ ਹੁਨਰ ਵਿਕਾਸ ਮਿਸ਼ਨ (ਐਸਐਸਡੀਐਮ) ਅਤੇ ਆਪਣੇ ਮਜ਼ਬੂਤ ਸਕਿੱਲਿੰਗ ਈਕੋਸਿਸਟਮ ਨਾਲ ਬਹੁਤ ਪ੍ਰਭਾਵਸ਼ਾਲੀ ਰਹੀ ਹੈ। ਸਾਨੂੰ ਯਕੀਨ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਦੋਵਾਂ ਹਿੱਸਿਆਂ ਦੇ ਤੁਲਨਾਤਮਕ ਵਿਸ਼ਲੇਸ਼ਣ ਨਾਲ ਪ੍ਰੋਗਰਾਮ ਦੇ ਲਾਗੂਕਰਨ ਦੀ ਕੁਸ਼ਲਤਾ ਬਾਰੇ ਡੂੰਘੀ ਸੂਝ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਸੀਐਸਐਸਐਮ ਅਤੇ ਸੀਐਸਸੀਐਮ ਯੋਜਨਾਵਾਂ ਦੇ ਤੁਲਨਾਤਮਕ ਵਿਸ਼ਲੇਸ਼ਣ ਦੇ ਅਧਾਰ ‘ਤੇ ਅਸੀਂ ਸੀਐਸਐਸਐਮ ਕੰਪੋਨੈਂਟ ਲਈ ਫੰਡ ਵਧਾਉਣ ਦੀ ਸਿਫਾਰਸ਼ ਕਰਦੇ ਹਾਂ।
ਪ੍ਰੋਫੈਸਰ ਚੰਦਨ ਚੌਧਰੀ, ਆਈਐਸਬੀ, ਡਾ. ਸੰਦੀਪ ਸਿੰਘ ਕੌੜਾ, ਪਰਵਿੰਦਰ ਕੌਰ, ਪ੍ਰੋਜੈਕਟ ਕੋਆਰਡੀਨੇਟਰ, ਪੀਐਮਕੇਵੀਵਾਈ ਅਤੇ ਅਰੁਣਿਮਾ ਪਾਲ ਆਈਐਸਬੀ ਦੀ ਰਿਸਰਚ ਟੀਮ ਨੇ ਪੰਜਾਬ ਵਿਚ ਸੈਂਟਰਲੀ ਸਪਾਂਸਰਡ ਸੈਂਟਰਲੀ ਮੈਨੇਜਡ (ਸੀਐਸਸੀਐਮ) ਅਤੇ ਸੈਂਟਰਲੀ ਸਪਾਂਸਰਡ ਅਤੇ ਸਟੇਟ ਮੈਨੇਜਡ (ਸੀਐਸਐਸਐਮ) ਸਿਖਲਾਈ ਪ੍ਰੋਗਰਾਮ ਦਰਮਿਆਨ ਪੀਐਮਕੇਵੀਵਾਈਵਾਈ ਸਕਿਲਿੰਗ ਪ੍ਰੋਗਰਾਮ ਦੇ ਨਤੀਜਿਆਂ ਵਿੱਚ ਅੰਤਰ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਵਿਸਥਾਰਤ ਅਧਿਐਨ ਕੀਤਾ ਜਿਸ ਵਿੱਚ ਸੀਐਸਸੀਐਮ ਲਈ 167,792 ਰਿਕਾਰਡ ਹਨ ਅਤੇ ਸੀਐਸਐਸਐਮ ਪ੍ਰੋਗਰਾਮ ਲਈ 22,494 ਰਿਕਾਰਡ ਹਨ। ਰਿਪੋਰਟ ਵਿਚ ਵੱਖ-ਵੱਖ ਪਹਿਲੂਆਂ ਤੋਂ ਰੁਜ਼ਗਾਰ 'ਤੇ ਸਕਿਲਿੰਗ ਦੇ ਪ੍ਰਭਾਵਾਂ ਜਿਵੇਂ ਨੌਕਰੀਆਂ ਅਤੇ ਤਨਖਾਹਾਂ 'ਤੇ ਸਰਟੀਫਿਕੇਸ਼ਨ ਦੇ ਪ੍ਰਭਾਵ, ਸੀਐਸਸੀਐਮ ਅਤੇ ਸੀਐਸਐਸਐਮ ਸਕੀਮਾਂ ਵਿਚ ਸਕਿਲਿੰਗ ਮੁਕੰਮਲ ਹੋਣ ਤੋਂ ਬਾਅਦ ਸਿਖਿਆਰਥੀਆਂ ਦੀ ਰੁਜ਼ਗਾਰ ਦੀ ਸਥਿਤੀ, ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਦੀ ਪਲੇਸਮੈਂਟ ਕਾਰਗੁਜ਼ਾਰੀ, ਸੀਐਸਸੀਐਮ ਅਤੇ ਸੀਐਸਐਸਐਮ ਸਕੀਮਾਂ ਵਿੱਚ ਸਕਿਲਿੰਗ ਪ੍ਰੋਗਰਾਮ ਉਪਰੰਤ ਸਿਖਿਆਰਥੀਆਂ ਦੀ ਮਾਸਿਕ ਤਨਖਾਹ, ਸੀਐਸਸੀਐਮ ਅਤੇ ਸੀਐਸਐਸਐਮ ਸਕੀਮਾਂ ਉਪਰੰਤ ਸਿਖਲਾਈ ਪ੍ਰੋਗਰਾਮ ਮੁਕੰਮਲ ਹੋਣ ‘ਤੇ ਵੱਖ ਵੱਖ ਵਿਦਿਅਕ ਪੱਧਰ ਤੇ ਉਮੀਦਵਾਰਾਂ ਦੀ ਤਨਖਾਹ ਅਤੇ ਪੁਰਸ਼ਾਂ ਅਤੇ ਮਹਿਲਾ ਉਮੀਦਵਾਰਾਂ ਵਿੱਚ ਤਨਖਾਹ ਵਿੱਚ ਅਸਮਾਨਤਾ ਸਬੰਧੀ ਵਿਸ਼ਲੇਸ਼ਣ ਕੀਤਾ ਗਿਆ ਹੈ। ਟੀਮ ਨੇ ਕੋਵਿਡ -19 ਦੇ ਪ੍ਰਭਾਵ ਨੂੰ ਸਮਝਣ ਲਈ ਪੰਜਾਬ ਵਿਚ ਸਕਿਲਿੰਗ ਪਹਿਲਕਦਮੀਆਂ 'ਤੇ ਸੀਐਸਐਸਐਮ ਪ੍ਰੋਗਰਾਮ ਦੇ 44966 ਉਮੀਦਵਾਰਾਂ ਦੇ ਰਿਕਾਰਡਾਂ ਦਾ ਵਿਸ਼ਲੇਸ਼ਣ ਵੀ ਕੀਤਾ। ਸ੍ਰੀ ਰਾਜਿੰਦਰ ਗੁਪਤਾ, ਚੇਅਰਮੈਨ ਟਰਾਈਡੈਂਟ ਸਮੂਹ, ਸ੍ਰੀ ਹਰਪ੍ਰੀਤ ਸੂਦਨ, ਆਈ.ਏ.ਐੱਸ., ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਤਕਨੀਕੀ ਸਿੱਖਿਆ, ਸ੍ਰੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਵਿਭਾਗ, ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਵਿਭਾਗ ਅਤੇ ਡਾ.ਰਾਜਾ ਸੇਖਰ ਵਾਂਦਰੂ, ਆਈ.ਏ.ਐਸ. , ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ, ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਵੀ ਰਿਪੋਰਟ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਰਿਪੋਰਟ ਦੇ ਨਤੀਜੇ ਪੀ.ਐੱਮ.ਕੇ.ਵਾਈ.ਵਾਈ-3 ਦੀ ਸ਼ੁਰੂਆਤ ਲਈ ਕਿਵੇਂ ਲਾਭਕਾਰੀ ਹੋਣਗੇ।ਇਸ ਸਮਾਗਮ ਦੀ ਸਮਾਪਤੀ ਡਾ. ਸੰਦੀਪ ਸਿੰਘ ਕੌੜਾ, ਪੀ.ਐਚ.ਡੀ ਸਕਾਲਰ, ਆਈ.ਐੱਸ.ਬੀ., ਪੰਜਾਬ ਸਰਕਾਰ, ਸਕਿੱਲ ਡਿਵੈਲਪਮੈਂਟ ਅਤੇ ਟੈਕਨੀਕਲ ਐਜੂਕੇਸ਼ਨ ਦੇ ਸਲਾਹਕਾਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕੀਤੀ ਗਈ।