5 Dariya News

ਵਾਅਦਾ ਤੇਰਾ ਝੂਠਾ ਵਾਅਦਾ ਕੈਪਟਨ ਸਾਹਬ ਤੇਰੇ ਵਾਅਦੇ ਪੇ ਪੰਜਾਬ ਮਾਰਾ ਗਯਾ : ਜਸਵੀਰ ਸਿੰਘ ਗੜ੍ਹੀ

ਲੁਧਿਆਣਾ ਵਿੱਚੋ 100 ਬੱਸਾਂ ਦਾ ਕਾਫ਼ਲਾ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਵਿਚ ਸ਼ਾਮਿਲ ਹੋਵੇਗਾ- ਗੁਰਲਾਲ ਸੈਲਾ

5 Dariya News

ਲੁਧਿਆਣਾ 18-Mar-2021

ਅੱਜ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਜਸਪਾਲ ਬਾਂਗਰ ਲੁਧਿਆਣਾ ਵਿਖੇ ਹੋਈ ਜਿਥੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਈ ਦਿਨਾਂ ਤੋਂ ਇੱਕ ਢਿੰਡੋਰਾ ਪਿਟ ਰਹੀ ਹੈ ਕਿ ਉਹਨਾਂ ਨੇ ਆਪਣੇ ਵਾਅਦੇ ਮੁਤਾਬਿਕ 80-90 ਪ੍ਰਤੀਸ਼ਤ ਵਾਅਦੇ ਪੂਰੇ ਕੀਤੇ ਹਨ। ਪਰ ਬਹੁਜਨ ਸਮਾਜ ਪਾਰਟੀ ਇਹ ਪੁੱਛਣਾ ਚਾਹੁੰਦੀ ਹੈ ਕਿ ਗਰੀਬਾਂ ਲਈ ਚਾਹ ਪੱਤੀ ਖੰਡ ਘਿਓ, ਗਰੀਬ ਲੜਕੀਆਂ ਲਈ 51000 ਸ਼ਗਨ ਸਕੀਮ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮੁਆਫੀ, ਘਰ ਘਰ ਰੁਜਗਾਰ, ਸਸਤੀ ਬਿਜਲੀ, ਬੇਰੁਜਗਾਰਾ ਨੂੰ 2500 ਰੁਪਏ, ਆਦਿ ਸਭ ਵਾਅਦੇ ਅਧੂਰੇ ਹਨ। ਗ਼ਰੀਬ ਲੋਕਾਂ ਦੇ ਨੀਲੇ ਕਾਰਡ ਵੱਡੀ ਪੱਧਰ ਤੇ ਕੱਟੇ ਜਾ ਰਹੇ ਹਨ, ਲੇਕਿਨ ਜਿਹਨਾਂ ਨੀਲੇ ਕਾਰਡਾਂ ਤੇ ਗਰੀਬਾਂ ਨੂੰ ਕਣਕ ਮਿਲਦੀ ਸੀ ਉਹ ਵੀ ਕਾਂਗਰਸ ਨੇ ਕੱਟ ਲਈ। ਪੰਜਾਬ ਦੇ ਗ਼ਰੀਬ ਲੋਕਾਂ ਨੂੰ ਗੁਲਾਮ ਤੇ ਸ਼ੀਰੀ ਬਣਾਉਣ ਲਈ ਇਹ ਯਤਨ ਕੀਤੇ ਜਾ ਰਹੇ ਹਨ। ਜਿਹੜੇ ਸਟਿੱਕਰ ਸੋਸ਼ਲ ਵੈਲਫ਼ੇਅਰ ਡਿਪਾਰਟਮੈਂਟ ਨੂੰ ਦਿੱਤੇ ਜਾਣੇ ਚਾਹੀਦੇ ਸੀ ਉਹ ਕਾਂਗਰਸ ਨੇ ਆਪਣੇ ਹਾਰੇ/ ਜਿੱਤੇ ਹੋਏ ਵਿਧਾਇਕਾਂ ਨੂੰ ਦੇ ਦਿੱਤੇ, ਤੇ ਗਰੀਬਾਂ ਦੀ ਬਿਲਕੁਲ ਤਰਸਯੋਗ ਹਾਲਾਤ ਬਣਾਉਣ ਦੇ ਯਤਨ ਕਰ ਦਿਤੀ ਹੈ। ਸਰਦਾਰ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 5 ਰੁਪਏ ਯੂਨਿਟ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਵੀ ਪੂਰਾ ਨਹੀਂ ਹੋਇਆ ਕਿਉਕਿ ਬਾਕੀ ਸੂਬਿਆਂ ਵਿੱਚ ਸਸਤੀ ਬਿਜਲੀ ਮਿਲਦੀ ਹੈ ਪਰ ਕਾਂਗਰਸ ਸਰਕਾਰ ਆਪਣੇ ਇਹਨਾਂ ਵਾਅਦਿਆਂ ਤੋਂ ਵੀ ਮੁੱਕਰ ਗਈ। ਅੱਜ ਦੇ ਸਮੇ ਪੈਟਰੋਲ ਤੇ ਡੀਜ਼ਲ ਦੇ ਰੇਟ ਬਹੁਤ ਵਧ ਗਏ ਜਿਸ ਨਾਲ ਪੰਜਾਬੀਆਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ। ਅੱਜ ਕਾਂਗਰਸ ਸਰਕਾਰ ਪੈਟਰੋਲ ਵਿੱਚੋ 25-30 ਰੁਪਏ ਟੈਕਸ ਵਜੋਂ ਵਸੂਲ ਕਰ ਰਹੀ ਹੈ, ਬਿਨਾ ਕਿਸੇ ਰਾਹਤ ਤੋਂ । ਸਰਕਾਰ ਨੇ ਔਰਤਾਂ ਨੂੰ 33% ਰਿਜ਼ਰਵੇਸ਼ਨ ਦੇਣ ਦੀ ਗੱਲ ਕੀਤੀ ਸੀ ਪਰ ਉਹ ਵਾਅਦਾ ਪੁਰਾ ਨਹੀਂ ਹੋ ਸਕਿਆ। 

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਗਭਗ 13 ਹਜ਼ਾਰ ਪਿੰਡ ਹਨ ਕਾਂਗਰਸ ਕੋਈ ਇੱਕ ਪਿੰਡ ਦੱਸ ਦੇਵੇ ਜਿਥੇ ਘਰ-ਘਰ ਨੌਕਰੀ ਦਿਤੀ ਹੋਵੇ 'ਵਾਅਦਾ ਤੇਰਾ ਝੂਠਾ ਵਾਅਦਾ ਕੈਪਟਨ ਸਾਹਬ ਤੇਰੇ ਵਾਅਦੇ ਪੇ ਪੰਜਾਬ ਮਾਰਾ ਗਯਾ' । ਪਿਛਲੇ ਦਿਨੀਂ ਦਸੂਹਾ ਦੇ ਇੱਕ ਪਿੰਡ ਵਿੱਚ ਪਿਓ-ਪੁੱਤ ਜ਼ਹਿਰ ਖਾ ਕੇ ਮਰ ਗਏ।  ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡਾਂ ਵਿੱਚ 25 ਤੋਂ 30 ਪਰਿਵਾਰ ਇਸ ਤਰਾਂ ਦੇ ਹਨ ਜਿਹਨਾਂ ਨੂੰ ਰਿਹਾਇਸ਼ੀ ਪ੍ਲਾਟਾ ਦੀ ਜਰੂਰਤ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ 13 ਹਜ਼ਾਰ ਪਿੰਡਾਂ ਦਾ 3-4 ਲੱਖ ਪਲਾਂਟ ਵੰਡਿਆ ਜਾਣਾ ਚਾਹੀਦਾ ਸੀ। 2002 ਵਿੱਚ ਕਾਂਗਰਸੀ/ਅਕਾਲੀ ਦੀਆ ਸਰਕਾਰਾਂ ਰਹੀਆਂ ਪਰ ਇਹਨਾਂ ਨੇ ਅੱਜ ਤੱਕ ਸਰਕਾਰੀ ਮੁਲਾਜ਼ਮਾਂ ਦੀ 85 ਵੀ ਸੋਧ ਹਾਲੇ ਤਕ ਲਾਗੂ ਨਹੀਂ ਕੀਤੀ। ਕੈਬਨਿਟ ਦੇ ਫੈਸਲੇ ਨੂੰ ਪਰੋਸੋਨਲ ਡਿਪਾਰਟਮੈਂਟ  ਨੇ ਰਗੜ ਕੇ ਰੱਖ ਦਿੱਤਾ। ਪੰਜਾਬ ਦੇ ਪਿਛੜੇ ਵਰਗਾ ਨੂੰ ਅੱਜ ਤਕ ਪੰਜਾਬ ਵਿੱਚ 27% ਰਿਜ਼ਰਵੇਸ਼ਨ ਨਹੀਂ ਮਿਲੀ। ਪੰਜਾਬ ਵਿੱਚ 35% ਦਲਿਤ ਹੈ ਤੇ 33% ਪਿਛੜਾ ਵਰਗ ਹੈ। ਦੋਨਾਂ ਵਰਗਾਂ ਦੀ 70 ਆਬਾਦੀ ਹੈ ਤੇ ਇਹਨਾਂ ਵਰਗਾ ਦੇ ਹਿਤ ਕਾਂਗਰਸ ਸਰਕਾਰ ਦੇ ਕਿਸੇ ਏਜੇਂਡੇ ਵਿੱਚ ਨਹੀਂ ਹਨ। ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਮਾਝੇ ਮਾਲਵੇ ਵਿੱਚ ਈਸਾਈ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਹੈ। ਇਹਨਾਂ ਨੂੰ 60-70 ਸਾਲ ਤੋਂ ਦੇਸ਼ ਦੀ ਸੇਵਾ ਕਰ ਰਹੇ ਨੇ ਤੇ ਇਹਨਾਂ ਨੂੰ ਦਫ਼ਨਾਉਣ ਜੋਗੀ ਜਗ੍ਹਾ ਵੀ ਨਹੀਂ ਦੇ ਸਕੀ। ਕਿਸਾਨਾਂ/ਮਜ਼ਦੂਰਾਂ/ਦਲਿਤਾ/ਪਛੜਿਆ ਦੇ ਹਿਤ ਦਾ ਘਾਣ ਕਾਂਗਰਸ ਨੇ ਕੀਤਾ। ਤੁਹਾਡੇ ਤੋਂ ਅੱਜ ਪੁੱਛਣਾ ਚਾਹੁੰਦਾ ਹੈ ਪੰਜਾਬ ਕਿ ਤੁਹਾਡੇ ਚੋਣ ਮੈਨੀਫੈਸਟੋ ਦੇ ਮੁਤਾਬਿਕ ਕੀਤੇ ਵਾਅਦੇ ਪੂਰੇ ਕਿਊ ਨਹੀਂ ਹੋਏ। ਬਸਪਾ ਅੱਜ ਸਮੁੱਚੇ ਪੰਜਾਬੀਆਂ ਨੂੰ ਵਾਅਦਾ ਕਰਦੀ ਹੈ ਕਿ ਜਦੋ ਅਸੀਂ ਸੱਤਾ ਵਿਚ ਆਏ ਤਾਂ ਚੰਗਾ ਪਾਣੀ, ਚੰਗੀ ਧਰਤੀ, ਚੰਗੀ ਸਹਿਤ ਤੇ ਚੰਗੀ ਸਿਖਿਆ ਬਸਪਾ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰੇਗੀ।ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ ਜੀ ਇੰਚਾਰਜ ਲੁਧਿਆਣਾ ਲੋਕ ਸਭਾ ਜੀ ਨੇ ਕਿਹਾ ਕਿ ਬਸਪਾ ਦੀ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਲਈ ਲੁਧਿਆਣਾ ਤੋਂ 100 ਬੱਸਾਂ ਦਾ ਕਾਫ਼ਲਾ ਚਲੇਗਾ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਤੇ ਲੁਧਿਆਣਾ ਇੰਚਾਰਜ ਸ੍ਰੀ ਗੁਰਲਾਲ ਸੈਲਾ, ਜ਼ੋਨ ਇੰਚਾਰਜ ਸ੍ਰੀ ਨਿਰਮਲ ਸਿੰਘ ਸਾਇਆ, ਸ੍ਰੀ ਭੁਪਿੰਦਰ ਸਿੰਘ ਜੌੜਾ, ਜਿਲ੍ਹਾ ਪ੍ਰਧਾਨ ਸ੍ਰੀ ਜੀਤ ਰਾਮ ਬਸਰਾ, ਜਿਲਾ ਦਿਹਾਤੀ ਪ੍ਰਧਾਨ ਸ੍ਰੀ ਬੂਟਾ ਸਿੰਘ ਸੰਗੋਵਾਲ, ਸ੍ਰੀ ਬਲਵਿੰਦਰ ਜੱਸੀ, ਇੰਦਰੇਸ਼ ਕੁਮਾਰੁ, ਸੋਹਣ ਲਾਲ ਸ਼ੂਦਰ, ਨਰੇਸ਼ ਬਸਰਾ, ਨਰੇਸ਼ ਸਾਗਰ, ਰਜਿੰਦਰ ਨਿੱਕਾ, ਕੈਪਟਨ ਗੁਰਦੀਪ ਸਿੰਘ, ਸੁਰਮੁਖ ਸਿੰਘ ਸਿਹਰਾ, ਖੁਆਜਾ ਪ੍ਰਸ਼ਾਦ, ਮਨਜੀਤ ਸਿੰਘ ਬਾੜੇਵਾਲ, ਵਿੱਕੀ ਕੁਮਾਰ, ਜਸਪਾਲ ਸਿੰਘ ਭੌਰਾ, ਰਵੀਕਾਂਤ ਜੱਖੂ, ਅਵਤਾਰ ਸਿੰਘ, ਨਾਜਰ ਸਿੰਘ, ਰਿਸ਼ੀ ਦੇਵ, ਭਾਗ ਸਿੰਘ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਆਦਿ ਸ਼ਾਮਿਲ ਸਨ।