ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ ਵਰਲਡ ਰਿਕਾਰਡ ਹੋਲਡਰ ਕੁੰਵਰ ਅੰਮ੍ਰਿਤਬੀਰ ਸਿੰਘ
5 Dariya News
ਬਟਾਲਾ 17-Mar-2021
ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਕੁੱਝ ਨੌਜਵਾਨ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਮਹਾਰਾਜਾ ਬਾਵਾ ਲਾਲ ਦਿਆਲ ਜੀ ਧਿਆਨਪੁਰ ਧਾਮ (ਬਟਾਲਾ) ਦੇ ਨੇੜੇ ਪਿੰਡ ਉਮਰਵਾਲਾ ਵਿਚ ਦੇਖਣ ਨੂੰ ਮਿਲੀ, ਜਿਥੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਪੁੱਤਰ ਨਿਸ਼ਾਨ ਸਿੰਘ (ਸਾਬਕਾ ਸਰੰਪਚ) ਨੇ 18 ਸਾਲ ਦੀ ਉਮਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ। ਦਰਅਸਲ ਅੰਮ੍ਰਿਤਬੀਰ ਸਿੰਘ 2 ਵਾਰ ਵਰਲਡ ਰਿਕਾਰਡ ਹੋਲਡਰ ਹੈ । ਇਸ ਤੋਂ ਇਲਾਵਾ ਅੰਮ੍ਰਿਤਬੀਰ ਨੂੰ ਕਰਮਵੀਰ ਚੱਕਰ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਯੰਗ ਯੂਥ ਆਈਕਨ ਐਵਾਰਡ ਆਫ ਗੁਰਦਾਸਪੁਰ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਅੰਮ੍ਰਿਤਬੀਰ ਸਿੰਘ ਨੇ ਇਕ ਮਿੰਟ ਵਿਚ 118 ਮੁੱਠੀ ਬੰਦ ਦੰਡ ਖੇਡ (ਪੁਸ਼ਅਪ) ਦਾ ਵਿਸ਼ਵ ਰਿਕਾਰਡ ਤੋੜਿਆ ਹੈ। ਤੇ ਆਪਣਾ ਨਾਮ ਵਰਲਡ ਰਿਕਾਰਡ ਆਫ ਇੰਡੀਆ ਚ' ਦਰਜ ਕਰਵਾਇਆ। ਅਤੇ ਦੂਸਰਾ ਰਿਕਾਰਡ 30 ਸੈਕਿੰਡ ਚ' 35 ਸੁਪਰਮੈਨ ਪੁਸ਼ਪਸ ਲਾ ਕੇ ਇੰਡੀਆ ਬੁੱਕ ਆਫ ਰਿਕਾਰਡ ਚ' ਦਰਜ ਕਰਵਾਇਆ ਹੈ। ਅੰਮ੍ਰਿਤ ਆਪਣੀ ਮਿਹਨਤ ਆਪਣੇ ਘਰ ਵਿਚ ਹੀ ਬਣਾਏ ਦੇਸੀ ਜਿਮ ਨਾਲ ਕਰਦਾ ਹੈ। ਉਹ ਟੀ ਵੀ ਸੌ਼ ਹੁਨਰ ਪੰਜਾਬ ਦਾ ਚ' ਟਾੱਪ 10 ਵਿਚ ਰਹਿ ਚੁੱਕਿਆ ਹੈ। ਅਤੇ ਹੋਰ ਕਈ ਟੀ ਵੀ ਰਿਆਲਿਟੀ ਸੌ਼ ਵਿਚ ਜਾਣ ਦੀ ਤਿਆਰੀ ਕਰ ਰਿਹਾ ਹੈ। ਤੇ ਸੋਸ਼ਲ ਮੀਡੀਆ ਤੇ ਵਧੀਆ ਫੋਲੋਇੰਗ ਹੋਣ ਕਰਕੇ ਉਸ ਨੂੰ ਕਈ ਫਿਟਨੈਂਸ ਕੰਪਨੀਆਂ ਵੀ ਸਪੋਨਸਰ ਕਰ ਰਹੀਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਬੀਰ ਸਿੰਘ 2 ਸ਼ੋਰਟ ਫ਼ਿਲਮਾਂ ਵੀ ਬਣਾ ਚੁੱਕਿਆ ਹੈ ਅਤੇ ਉਹ ਯੰਗ ਯੂਥ ਆਈਕਨ ਬਣਨ ਦਾ ਸੁਪਨਾ ਵੇਖਦੇ ਹਨ ਅਤੇ ਨੌਜਵਾਨਾਂ ਨੂੰ ਫਿਟਨੈਸ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹਨ। ਉਥੇ ਹੀ ਅੰਮ੍ਰਿਤਬੀਰ ਸਿੰਘ ਦੇ ਮਾਪਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਸਪੋਰਟਸ ਕੋਟੇ ਵਿਚ ਨੌਕਰੀ ਦਿੱਤੀ ਜਾਵੇ।
ਕੁੰਵਰ ਅੰਮ੍ਰਿਤਬੀਰ ਸਿੰਘ
Mob: 8968347247