5 Dariya News

ਨਹਿਰੂ ਯੁਵਾ ਕੇਂਦਰ ਵਲੋਂ ‘ਗਰੀਨ ਵਿਲੇਜ਼, ਕਲੀਨ ਵਿਲੇਜ਼’ ਮੁਹਿੰਮ ਤਹਿਤ ਜਾਗਰੂਕਤਾ ਕੈਂਪ

ਹਿੰਦੂ ਕੰਨਿਆ ਕਾਲਜ ਵਿਖੇ ਵਿਦਿਆਰਥਣਾਂ ਨੂੰ ਪੌਦੇ ਵੰਡੇ

5 Dariya News

ਕਪੂਰਥਲਾ 16-Mar-2021

ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਵਾਤਾਵਰਣ ਸੰਭਾਲ ਅਤੇ ਧਰਤ ਹੇਠਲੇ ਪਾਣੀ ਨੂੰ ਬਚਾਉਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ‘ ਗਰੀਨ ਵਿਲੇਜ਼, ਕਲੀਨ ਵਿਲੇਜ਼’ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਦੌਰਾਨ ਜਿੱਥੇ ਵਿਦਿਆਰਥਣਾਂ ਨੂੰ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਬਾਰੇ ਦੱਸਿਆ ਗਿਆ ਉਥੇ ਹੀ ਉਨ੍ਹਾਂ ਨੂੰ ਪੌਦੇ ਤੇ ਕਿਚਨ ਗਾਰਡਨ ਦੀਆਂ ਕਿੱਟਾਂ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫਸਰ ਸ. ਸੁਬੇਗ ਸਿੰਘ, ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ, ਨਹਿਰੂ ਯੁਵਾ ਕੇਂਦਰ ਦੀ ਕੋਆਰਡੀਨੇਟਰ ਸਵਾਤੀ ਕੁਮਾਰ, ਹਿੰਦੂ ਕੰਨਿਆ ਕਾਲਜ ਦੀ ਪਿ੍ਰੰਸੀਪਲ ਡਾ. ਅਰਚਨਾ ਗਰਗ, ਟ੍ਰੈਫਿਕ ਸਿੱਖਿਆ ਸੈਲ ਦੇ ਇੰਚਾਰਜ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਢੋਟ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਸੰਭਾਲ ਲਈ ਡਟਕੇ ਕੰਮ ਕਰਨ ਦਾ ਸੱਦਾ ਦਿੱਤਾ।ਬਾਗਬਾਨੀ ਵਿਭਾਗ ਵਲੋਂ ਕਿਚਨ ਗਾਰਡਨ ਰਾਹੀਂ ਸਬਜ਼ੀਆਂ ਪੈਦਾ ਕਰਨ  ਅਤੇ ਤਾਜੇ ਫਲਾਂ ਦੇ ਸੇਵਨ ਨਾਲ ਸਿਹਤ ਉੱਪਰ ਪੈਣ ਵਾਲੇ ਚੰਗੇ ਪ੍ਰਭਾਵਾਂ ਬਾਰੇ ਦੱਸਿਆ ਗਿਆ।ਗਰੀਨ ਵਿਲੇਜ਼ ਮੁਹਿੰਮ ਤਹਿਤ ਕਾਲਜ ਦੇ ਵਿਹੜੇ ਵਿਚ ਪੌਦਾ ਵੀ ਲਾਇਆ ਗਿਆ। ਨਹਿਰੂ ਯੁਵਾ ਕੇਂਦਰ ਦੀ ਕੋਆਰਡੀਨੇਟਰ ਸਵਾਤੀ ਕੁਮਾਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵਲੋਂ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਹਰ ਪਿੰਡ ਤੱਕ ਪਹੁੰਚ ਕੀਤੀ ਜਾਵੇਗੀ , ਜਿਸ ਵਿਚ ਗੈਰ ਸਰਕਾਰੀ ਸੰਗਠਨਾਂ, ਯੂਥ ਕਲੱਬਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਪਾਣੀ ਦੀ ਸੰਭਾਲ ਸਬੰਧੀ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਤੇ ਰਾਸ਼ਟਰੀ ਗਾਨ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੰਜੀਵ ਭੱਲਾ ਕਾਲਜ ਸੁਪਰਡੈਂਟ, ਡਾ. ਕੁਲਵਿੰਦਰ ਕੌਰ, ਇੰਦਰਜੀਤ ਕੌਰ, ਮਮਤਾ, ਰਾਸ਼ਟਰੀ ਯੁਵਾ ਸੇਵਕ ਭੁਪਿੰਦਰ ਸਿੰਘ, ਜਗਦੀਸ਼ ਕੌਰ, ਵਿਨੈ ਕੁਮਾਰ,ਡਿੰਪਲ, ਮੀਨਾ, ਅਮਰਜੀਤ , ਸਿਮਰਨ, ਸੌਰਵ ਹਾਜ਼ਰ ਸਨ।